ਇੰਟਰਨਲ ਯੂਨੀਵਰਸਿਟੀ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਿਖੇ ਸਪੋਰਟਸ ਕਲੱਬ ਵੱਲੋਂ ਯੂਨੀਵਰਸਿਟੀ ਦੇ ਸਪੋਰਟਸ ਕੰਪਲੈਕ੍ਸ ਵਿਖੇ ਬਾਸਕਟ ਬਾਲ ਅਤੇ ਬੈਡਮਿੰਟਨ ਦੇ ਮੁਕਾਬਲੇ ਤੋਂ ਇਲਾਵਾ ਕਰਾਸ ਕੰਟਰੀ ਦੌੜ ਕਰਵਾਈ, ਜਿਸ ਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੱਧ -ਚੜ ਕੇ ਹਿੱਸਾ ਲਿਆ| ਇਸ ਸਪੋਰਟਸ ਮੀਟ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਐਚ. ਐਸ. ਧਾਲੀਵਾਲ ਨੇ ਕੀਤਾ| ਇਸ ਮੌਕੇ […]

ਇੰਟਰਨਲ ਯੂਨੀਵਰਸਿਟੀ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਿਖੇ ਸਪੋਰਟਸ ਕਲੱਬ ਵੱਲੋਂ ਯੂਨੀਵਰਸਿਟੀ ਦੇ ਸਪੋਰਟਸ ਕੰਪਲੈਕ੍ਸ ਵਿਖੇ ਬਾਸਕਟ ਬਾਲ ਅਤੇ ਬੈਡਮਿੰਟਨ ਦੇ ਮੁਕਾਬਲੇ ਤੋਂ ਇਲਾਵਾ ਕਰਾਸ ਕੰਟਰੀ ਦੌੜ ਕਰਵਾਈ, ਜਿਸ ਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੱਧ -ਚੜ ਕੇ ਹਿੱਸਾ ਲਿਆ|

ਇਸ ਸਪੋਰਟਸ ਮੀਟ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਐਚ. ਐਸ. ਧਾਲੀਵਾਲ ਨੇ ਕੀਤਾ| ਇਸ ਮੌਕੇ ਕਰਵਾਏ ਬਾਸਕਟ ਬਾਲ ਦੇ ਮੁਕਾਬਲੇ ਚ ਇੰਟਰਨਲ ਯੂਨੀਵਰਸਿਟੀ ਦੀ ਟੀਮ ਨੇ ਅਕਾਲ ਕਾਲਜ ਆਫ਼ ਨਰਸਿੰਗ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ| ਬੈਡਮਿੰਟਨ ਦੇ ਸਿੰਗਲ ਵਰਗ ਚ ਗਗਨ ਨੇ ਪਹਿਲਾ ਸਥਾਨ, ਡਬਲ ਵਰਗ ਚ ਨਵਨੀਤ ਅਤੇ ਮਿੰਟੂ ਦੀ ਜੋੜੀ ਨੇ ਪਹਿਲਾ ਸਥਾਨ ਹਾਸਲ ਕੀਤਾ| ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਵਾਈਸ ਚਾਂਸਲਰ ਐਚ. ਐਸ. ਧਾਲੀਵਾਲ, ਸੀਨੀਅਰ ਡੀਨ ਬਲਦੇਵ ਸਿੰਘ ਬੋਪਾਰਾਏ ਅਤੇ ਡਾ. ਜਸਵੰਤ ਸਿੰਘ ਡੀ. ਐਸ. ਓ. ਇੰਟਰਨਲ ਯੂਨੀਵਰਸਿਟੀ ਬੜੂ ਸਾਹਿਬ ਨੇ ਕੀਤੀ।

ਇਸ ਮੌਕੇ ਅਸਿਸਟੈਂਟ ਡਾਇਰੈਕਟਰ ਆਫ਼ ਫਿਜ਼ੀਕਲ ਐਜੂਕੇਸ਼ਨ ਸ਼ਿਵਾਨੀ ਸੈਣੀ, ਵਿਵੇਕ ਸ਼ਰਮਾ, ਅਮਨ ਯਾਦਵ ਅਤੇ ਨਰਸਿੰਗ ਕਾਲਜ ਤੋਂ ਲਿੰਬਨ ਜੋਸਫ ਆਦਿ ਮੌਜੂਦ ਸਨ|