ਪਹਿਲੇ ਪੜਾਅ ਦੀ ਉਸਾਰੀ ਦਾ ਕੰਮ ਮੁਕੰਮਲ, ਫਿਨਿੰਸਿੰਗ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹੈ। ਚੀਮਾਂ ਮੰਡੀ ੧੪ ਅਗਸਤ

ਕਲਗੀਧਰ ਸੋਸਾਇਟੀ ਬੜੂ ਸਾਹਿਬ ਵਲੋਂ ਸ੍ਰੀ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨਾਂ ਅਨੁਸਾਰ ਅਕਾਲ ਯੂਨੀਵਰਸਿਟੀ ਦੇ ਨਿਰਮਾਣ ਦਾ ਕਾਰਜ ਬੜੀ ਤੇਜ਼ੀ ਅਤੇ ਉਤਸ਼ਾਹ ਨਾਲ ਚੱਲ ਰਿਹਾ ਹੈ।ਅਕਾਲ ਯੂਨੀਵਰਸਿਟੀ ਦੇ ਇਸ ਪ੍ਰੋਜੈਕਟ ਨੂੰ ਪੂਰਾ ਕਰਕੇ ਨੌਜਵਾਨ ਪੀੜ੍ਹੀ ਨੂੰ ਵਿੱਦਿਆ ਦੇ ਕੇਂਦਰ ਦੇ ਰੂਪ ‘ਚ ਇਹ ਤੋਹਫ਼ਾ ਦੇਣ ਲਈ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਜੀ ਨੂੰ ਬਹੁਤ ਖਿੱਚ ਹੈ, ਤਾਂ ਜੋ ਸਕੂਲੀ ਪੱਧਰ ਤੋਂ ਬਾਅਦ ਕਾਲਜ ਪੱਧਰ ‘ਤੇ ਵੀ ਸਾਡੀ ਨੌਜਵਾਨ ਪੀੜ੍ਹੀ ਨੂੰ ਗੁਣਾਤਮਕ ਸਿਖਿਆ ਦੇ ਨਾਲ ਅਧਿਆਤਮਿਕ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ, ਬਾਬਾ ਇਕਬਾਲ ਸਿੰਘ ਜੀ ਦੇ ਇਸ ਆਸ਼ੇ ਨੂੰ ਪੂਰਾ ਕਰਨ ਲਈ ਸੰਤਾਂ-ਮਹਾਂਪੁਰਸ਼ਾਂ, ਧਾਰਮਿਕ, ਸਮਾਜਿਕ ਸ਼ਖਸੀਅਤਾਂ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਅਹਿਮ ਯੋਗਦਾਨ ਸਦਕਾ ਬੜੇ ਥੋੜੇ ਸਮੇਂ ਵਿੱਚ ਅਕਾਲ ਯੂਨੀਵਰਸਿਟੀ ਦੇ ਪਹਿਲੇ ਪੜਾਅ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ।ਇਸ ਸਮੇਂ ਅਕਾਲ ਯੂਨੀਵਰਸਿਟੀ ਦੀ ਫਿਨਿਸਿੰਗ ਦਾ ਕੰਮ ਚੱਲ ਰਿਹਾ ਹੈ, ਜਿਸ ਵਿੱਚ ਯੂਨੀਵਰਸਿਟੀ ਦੇ ਰੋਡ, ਲੈਂਡਸਕੇਪਿੰਗ, ਦਰਵਾਜ਼ੇ, ਖਿੜਕੀਆਂ, ਸ਼ੀਸ਼ਿਆਂ, ਮਾਰਬਲ, ਰੰਗ ਅਤੇ ਰੇਲਿੰਗ ਆਦਿ ਕੰਮ ਬੜੇ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।ਇਸ ਸਮੇਂ ਸੈਂਕੜੇ ਵੱਖ-ਵੱਖ ਕਿੱਤਿਆਂ ਦੇ ਮਾਹਿਰ ਕਾਰੀਗਰ, ਇੰਜੀਨੀਅਰ, ਸੇਵਾਦਾਰ, ਲੇਬਰ, ਕਾਰਪੇਂਟਰ ਆਦਿ ਦਿਨ ਰਾਤ ਮਿਹਨਤ ਕਰਕੇ ਯੂਨੀਵਰਸਿਟੀ ਦੇ ਨਿਰਮਾਣ ਕਾਰਜਾਂ ‘ਚ ਹਿੱਸਾ ਪਾ ਰਹੇ ਹਨ।

ਯੂਨੀਵਰਸਿਟੀ ਦੇ ਨਿਰਮਾਣ ‘ਤੇ ਹੁਣ ਤੱਕ ਕਰੋੜਾਂ ਰੁਪਏ ਦਾ ਖਰਚਾ ਆ ਚੁੱਕਿਆ ਹੈ ਅਤੇ ਥੋੜੇ ਹੀ ਸਮੇਂ ਵਿੱਚ ਇੱਕ ਸੁੰਦਰ ਇਮਾਰਤ ਬਣ ਕੇ ਤਿਆਰ ਹੋ ਜਾਵੇਗੀ।

~ ਜਸਵਿੰਦਰ ਸਿੰਘ ਸ਼ੇਰੋਂ
~ Cheema Sahib, Punjab