ਬੀਤੇ ਦਿਨੀਂ 20ਵੀ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਜਨਮ ਅਸਥਾਨ ਵਿਖੇ ਚੀਮਾ ਸਾਹਿਬ ਵਿਖੇ ਬਣੇ ਗੁਰਦੁਆਰਾ ਸਾਹਿਬ ਦੇ ਦਰਸਨ ਕਰਨ ਆਏ 5ਵੀਂ ਮਹਾਨ ਸਿੱਖ ਸਖਸੀਅਤ ਅਤੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਨੂੰ ਨਤਮਸਤਕ ਹੋਣ ਤੋ ਰੋਕਣ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਗੁ. ਸਾਹਿਬ […]

ਬੀਤੇ ਦਿਨੀਂ 20ਵੀ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਜਨਮ ਅਸਥਾਨ ਵਿਖੇ ਚੀਮਾ ਸਾਹਿਬ ਵਿਖੇ ਬਣੇ ਗੁਰਦੁਆਰਾ ਸਾਹਿਬ ਦੇ ਦਰਸਨ ਕਰਨ ਆਏ 5ਵੀਂ ਮਹਾਨ ਸਿੱਖ ਸਖਸੀਅਤ ਅਤੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਨੂੰ ਨਤਮਸਤਕ ਹੋਣ ਤੋ ਰੋਕਣ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਗੁ. ਸਾਹਿਬ ਦੇ ਸਾਰੇ ਹੀ ਦਰਵਾਜੇ ਬੰਦ ਕਰ ਦਿੱਤੇ ਗਏ ਸਨ, ਜਿਸ ਕਰਕੇ ਇਸ ਘਟਨਾ ਕਾਰਨ ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪੁੱਜੀ ਸੀ । ਇਸ ਕਰਕੇ ਨਗਰ ਚੀਮਾ ਸਾਹਿਬ ਤੋ ਭਾਰੀ ਗਿਣਤੀ ਚ ਸੰਗਤਾਂ ਨੇ ਇਸ ਘਟਨਾ ਤੇ ਰੋਸ ਪ੍ਰਗਟ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਲਿਖਤੀ ਸਿਕਾਇਤ ਕਰਕੇ ਇਸ ਘਟਨਾ ਲਈ ਜਿੰਮੇਵਾਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਸੀ । ਜਿਸ ਕਰਕੇ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਰ ਤੇ ਚੀਮਾ ਸਾਹਿਬ ਵਿਖੇ ਭੇਜਿਆ, ਜਿਸ ਦੀ ਪੁੱਜੀ ਟੀਮ ਨੇ ਸਿੱਖ ਸੰਗਤਾਂ ਨਾਲ ਗੱਲਬਾਤ ਕਰਕੇ ਡੂੰਘਾਈ ਨਾਲ ਜਾਂਚ ਕੀਤੀ । ਇਸ ਟੀਮ ਨੇ ਉਕਤ ਘਟਨਾ ਨਾਲ ਸੰਬੰਧਤ ਸਾਰੀ ਹੀ ਜਾਣਕਾਰੀ ਵਿਸਥਾਰ ਚ ਪ੍ਰਾਪਤ ਕਰਕੇ ਰਿਪੋਰਟ ਤਿਆਰ ਕੀਤੀ, ਜਿਸ ਨੂੰ ਉ੍ਹਨ੍ਹਾਂ ਨੇ ਜਲਦੀ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਪਣ ਸੰਗਤਾਂ ਨਾਲ ਵਾਅਦਾ ਕੀਤਾ । ਇਸ ਮੌਕੇ ਨਗਰ ਚੀਮਾ ਸਾਹਿਬ ਦੀਆਂ ਭਾਰੀ ਗਿਣਤੀ ਚ ਸਿੱਖ ਸੰਗਤਾਂ ਮੌਜੂਦ ਸਨ ।

ਫੋਟੋ –
ਸ੍ਰੀ ਅਕਾਲ ਤਖਤ ਸਾਹਿਬ ਤੋ ਭੇਜੀ ਗਈ 5 ਮੈਬਰੀ ਕਮੇਟੀ ਦੇ ਆਗੂ ਸਿੱਖ ਸੰਗਤਾਂ ਨਾਲ ਗੱਲਬਾਤ ਕਰਦੇ ਹੋਏ ।

IMG-20160802-WA0005

IMG-20160802-WA0005_1

IMG-20160802-WA0006

IMG-20160802-WA0007

IMG-20160802-WA0008

IMG-20160802-WA0009

IMG-20160802-WA0010