ਚੀਮਾਂ ਮੰਡੀ, 16 ਅਪ੍ਰੈਲ – ਵਿੱਦਿਆ ਦੇ ਨਾਲ-ਨਾਲ ਲੋਕਾਂ ਨੂੰ ਮੁਫ਼ਤ ਮੈਡੀਕਲ ਸਹੂਲਤਾਂ ਦੇਣ ਵਾਲੀ ਸੰਸਥਾ ਕਲਗੀਧਰ ਟ੍ਰਸਟ ਗੁਰਦੁਆਰਾ ਬੜੂ ਸਾਹਿਬ ਵਲੋਂ 18 ਅਤੇ 19 ਅਪ੍ਰੈਲ ਨੂੰ ਅਕਾਲ ਚੈਰੀਟੇਬਲ ਹਸਪਤਾਲ  ਬੜੂ ਸਾਹਿਬ ‘ਚ ਲਗਾਏੇ ਜਾ ਰਹੇ ਮੁਫ਼ਤ ਆਪ੍ਰੇਸ਼ਨ ਕੈਂਪ ਲਈ, ਅੱਜ ਵੱਖ-ਵੱਖ ਬੀਮਾਰੀਆਂ ਤੋਂ ਪੀੜਤ ਤਕਰੀਬਨ 65  ਮਰੀਜ਼ਾਂ ਦੇ ਜਥੇ ਨੂੰ ਸ੍ਰ. ਸੁਖਦੇਵ ਸਿੰਘ ਵਿਰਕ ਡੀ.ਐੱਸ.ਪੀ.ਸੁਨਾਮ ਨੇ […]

ਚੀਮਾਂ ਮੰਡੀ, 16 ਅਪ੍ਰੈਲ – ਵਿੱਦਿਆ ਦੇ ਨਾਲ-ਨਾਲ ਲੋਕਾਂ ਨੂੰ ਮੁਫ਼ਤ ਮੈਡੀਕਲ ਸਹੂਲਤਾਂ ਦੇਣ ਵਾਲੀ ਸੰਸਥਾ ਕਲਗੀਧਰ ਟ੍ਰਸਟ ਗੁਰਦੁਆਰਾ ਬੜੂ ਸਾਹਿਬ ਵਲੋਂ 18 ਅਤੇ 19 ਅਪ੍ਰੈਲ ਨੂੰ ਅਕਾਲ ਚੈਰੀਟੇਬਲ ਹਸਪਤਾਲ  ਬੜੂ ਸਾਹਿਬ ‘ਚ ਲਗਾਏੇ ਜਾ ਰਹੇ ਮੁਫ਼ਤ ਆਪ੍ਰੇਸ਼ਨ ਕੈਂਪ ਲਈ, ਅੱਜ ਵੱਖ-ਵੱਖ ਬੀਮਾਰੀਆਂ ਤੋਂ ਪੀੜਤ ਤਕਰੀਬਨ 65  ਮਰੀਜ਼ਾਂ ਦੇ ਜਥੇ ਨੂੰ ਸ੍ਰ. ਸੁਖਦੇਵ ਸਿੰਘ ਵਿਰਕ ਡੀ.ਐੱਸ.ਪੀ.ਸੁਨਾਮ ਨੇ ਝੰਡੀ ਦੇ ਕੇ ਰਵਾਨਾ ਕੀਤਾ, ਇਸ ਮੌਕੇ ਉਨ•ਾਂ ਆਖਿਆ ਕਿ ਸਿੱਖਿਆ ਦੇ ਨਾਲ-ਨਾਲ ਬੜੂ ਸਾਹਿਬ ਸੰਸਥਾ ਦਾ ਇਹ ਸਮਾਜ ਭਲਾਈ ਦਾ ਬਹੁਤ ਵੱਡਾ ਕਾਰਜ ਹੈ,  ਕਿਉਂਕਿ ਗਰੀਬ ਜਾਂ ਪਛੜੇ ਇਲਾਕਿਆਂ ਨਾਲ ਸਬੰਧਿਤ ਜੋ ਮਰੀਜ਼ ਅਪਣਾ ਇਲਾਜ ਕਰਵਾਉਣ ਤੋਂ ਅਸਮਰੱਥ ਹੁੰਦੇ ਹਨ,  ਉਹ ਬੜੁ ਸਾਹਿਬ ਦੇ ਮੁਫ਼ਤ ਕੈਂਪਾਂ ਦਾ ਲਾਹਾ ਲੈਕੇ ਮੁਫ਼ਤ ਇਲਾਜ ਕਰਵਾ ਸਕਦੇ ਹਨ।ਬੜੂ ਸਾਹਿਬ ਦੇ ਸੇਵਾਦਾਰ ਨੇ  ਦੱਸਿਆ ਕਿ ਡਾ. ਮਿਨਾਕਸ਼ੀ ਗੁਪਤਾ ਵਲੋਂ ਤਕਰੀਬਨ 122 ਮਰੀਜ਼ਾਂ ਦਾ ਚੈਕਅਪ ਕੀਤਾ ਗਿਆ ਸੀ, ਜਿਨਾਂ ਚੋਂ ਇਨ•ਾਂ ਮਰੀਜ਼ਾਂ ਨੂੰ ਆਪ੍ਰੇਸ਼ਨਾਂ ਲਈ ਚੁਣਿਆ ਗਿਆ ਹੈ। ਉਨ•ਾ ਦੱਸਿਆ ਕਿ ਮਰੀਜ਼ਾਂ ਦੇ ਆਪ੍ਰੇਸ਼ਨਾਂ, ਦਵਾਈਆਂ, ਖਾਣ-ਪੀਣ, ਰਹਿਣ-ਸਹਿਣ ਅਤੇ ਬੜੂ ਸਾਹਿਬ ਵਿਖੇ ਲਿਜਾਣ ਦਾ ਸਾਰਾ ਖਰਚਾ ਬੜੂ ਸਾਹਿਬ ਸੰਸਥਾ ਵਲੋਂ ਕੀਤਾ ਜਾਵੇਗਾ।

(ਜਸਵਿੰਦਰ ਸਿੰਘ ਸ਼ੇਰੋਂ)

Cheema Mandi, 16th April (Jaswinder Singh Sheron) : Dr. S. Sukhdev Singh Virk, D.S.P Sunaam, today waved the flag to initiate departure of a group of around 65 patients, having different ailments, for the Free Operation Camp to be organized by the Kalgidhar Trust Gurdwara Baru Sahib at Akal Charitable Hospitable on 18th and 19th April 2014 . On the occasion, he said that alongside providing education, this is another great endeavor of Baru Sahib for the welfare of the humanity because the poor and the people of the remote regions, who are otherwise unable get their ailments treated, can take the benefit of these Free Camps to receive their treatments. Baru Sahib’s worker told  that Dr. Meenakshi Gupta performed check-up of around 122 patients, from which these 65 patients were selected for operation. He revealed that the all the expenses of the patients including operation, medicines, food, stay and transportation to Baru Sahib will be borne by the Baru Sahib organization.

News Coverage: