ਬਵੇਜਾ ਨੂੰ ਬੜੁ ਸਾਹਿਬ ਅਤੇ ੨੧ ਪੰਚਾਇਤਾਂ ਵਲੋਂ ਸਨਮਾਨਿਤ ਚਾਰ ਸਾਹਿਬਜ਼ਾਦਿਆਂ ਦੀ ਸਾਲਾਨੀ ਸਹਾਦਤ ਨੂੰ ਦਰਸਾਉਂਦੀ ਮਹਾਨ ਧਾਰਮਿਕ ਐਨੀਮੇਸ਼ਨ ਫ਼ਿਲਮ ‘ਚਾਰ ਸਾਹਿਬਜ਼ਾਦੇ’ ਦਾ ਨਿਰਮਾਣ ਕਰਨ ਵਾਲੇ ਨਿਰਦੇਸ਼ਕ ਹੈਰੀ ਬਵੇਜਾ ਨੂੰ ਸਨਮਾਨਿਤ ਕਰਨ ਲਈ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਅਕਾਲ ਅਕੈਡਮੀ ਚੀਮਾਂ ਸਾਹਿਬ ਵਿਖੇ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਅਕਾਲ ਅਕੈਡਮੀ […]

ਬਵੇਜਾ ਨੂੰ ਬੜੁ ਸਾਹਿਬ ਅਤੇ ੨੧ ਪੰਚਾਇਤਾਂ ਵਲੋਂ ਸਨਮਾਨਿਤ ਚਾਰ ਸਾਹਿਬਜ਼ਾਦਿਆਂ ਦੀ ਸਾਲਾਨੀ ਸਹਾਦਤ ਨੂੰ ਦਰਸਾਉਂਦੀ ਮਹਾਨ ਧਾਰਮਿਕ ਐਨੀਮੇਸ਼ਨ ਫ਼ਿਲਮ ‘ਚਾਰ ਸਾਹਿਬਜ਼ਾਦੇ’ ਦਾ ਨਿਰਮਾਣ ਕਰਨ ਵਾਲੇ ਨਿਰਦੇਸ਼ਕ ਹੈਰੀ ਬਵੇਜਾ ਨੂੰ ਸਨਮਾਨਿਤ ਕਰਨ ਲਈ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਅਕਾਲ ਅਕੈਡਮੀ ਚੀਮਾਂ ਸਾਹਿਬ ਵਿਖੇ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।

ਸਮਾਗਮ ਦੀ ਸ਼ੁਰੂਆਤ ਅਕਾਲ ਅਕੈਡਮੀ ਬਲਬੇਹੜਾ ਦੇ ਵਿਦਿਆਰਥੀਆਂ ਨੇ ‘ਸਤਿਗੁਰ ਨਾਨਕ ਪ੍ਰਗਟਿਆ’ ਸ਼ਬਦ ਰਾਹੀ ਕੀਤੀ, ਸਮਾਰੋਹ ਦੌਰਾਨ ਪੁੱਜੇ ਸ੍ਰੀ ਹੈਰੀ ਬਵੇਜਾ ਨੇ ਸੰਬੋਧਨ ਦੌਰਾਨ ਆਖਿਆ ਕਿ ਅਸੀਂ ਸੁਪਰ ਮੈਨ, ਸਪਾਈਡਰ ਮੈਨ ਜਿਹੀਆਂ ਅਨੇਕਾਂ ਫ਼ਿਲਮਾਂ ਵੇਖੀਆਂ ਹੋਣਗੀਆਂ, ਜਿਨਾਂ ‘ਚ ਹੀਰੋ ਕੋਲ ਸੁਪਰ ਪਾਵਰ ਵਿਖਾਈ ਜਾਂਦੀ ਹੈ, ਪਰ ਛੋਟੇ ਸਾਹਿਬਜ਼ਾਦੇ ਕੋਲ ਕੋਈ ਸੁਪਰ ਪਾਵਰ ਨਹੀਂ ਸੀ ਅਤੇ ਉਨ੍ਹਾਂ ਕੋਲ ਸਿਰਫ਼ ਨਾਮ ਦੀ ਸ਼ਕਤੀ ਸੀ ਅਤੇ ਉਹ ਅਪਣੀ ਜਿੰਦਗੀ ਦੇ ਰੀਅਲ ਹੀਰੋ ਹਨ, ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਦੇਸ਼ਾਂ-ਵਿਦੇਸ਼ਾਂ ਦੀਆਂ ਸੰਗਤਾਂ ਵਲੋਂ ਬਹੁਤ ਜ਼ਿਆਦਾ ਮਾਨ ਸਤਿਕਾਰ ਮਿਲਿਆ ਹੈ ਜਿਸਦੇ ਉਹ ਸਦਾ ਰਿਣੀ ਰਹਿਣਗੇ ਅਤੇ ਉਹ ਅੱਗੇ ਵੀ ਸਿੱਖ ਇਤਿਹਾਸ ਦੀ ਮਹਾਨਤਾ ਦਰਸਾਉਂਦੀਆਂ ਫਿਲਮਾਂ ਬਣਾਉਣਗੇ।

ਇਸ ਉਪਰੰਤ ਸ੍ਰੀ ਬਵੇਜਾ ਨੂੰ ਕਲਗੀਧਰ ਟਰੱਸਟ ਬੜੂ ਸਾਹਿਬ, ਨਗਰ ਪੰਚਾਇਤ ਚੀਮਾਂ, ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾ, ਕਲੱਬਾਂ ਅਤੇ ਸੁਸਾਇਟੀਆਂ ਵਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਨਾਲ ਕੰਵਰਦੀਪ ਸਿੰਘ ਬਵੇਜਾ ਅਤੇ ਕਮਲਪ੍ਰੀਤ ਸਿੰਘ ਲੁਧਿਆਣਾ ਵੀ ਹਾਜ਼ਰ ਸਨ। ਪ੍ਰਿੰਸੀਪਲ ਗੁਰਜੀਤ ਕੌਰ ਚਾਹਲ ਭਾਈ ਦੇਸਾ ਅਤੇ ਪ੍ਰਿੰਸੀਪਲ ਬਲਜੀਤ ਕੌਰ ਚੀਮਾਂ ਨੇ ਮੁੱਖ ਮਹਿਮਾਨ ਨੂੰ ਜੀ ਆਇਆ। ਇਸ ਤੋਂ ਇਲਾਵਾ ਪ੍ਰਿਸੀਪਲ ਗੁਰਦੀਪ ਕੌਰ ਭਦੌੜ, ਪ੍ਰਿੰਸੀਪਲ ਬੇਅੰਤ ਕੌਰ ਫਤਹਿਗੜ੍ਹ ਛੰਨਾਂ ਆਦਿ ਵੀ ਹਾਜ਼ਰ ਸਨ।

~ Jasvinder Singh
~ Cheema Sahib, 19th Jan ’15

News Coverage: