ਕਲਗੀਧਰ ਟਰੱਸਟ ਗੁ. ਬੜੂ ਸਾਹਿਬ ਵੱਲੋਂ ਪੰਜਾਬ ਵਿੱਚ ਵਾਪਰੀ ਆਯੋਗ ਘਟਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦਾ ਅਫ਼ਸੋਸ ਤੇ ਰੋਸ ਪ੍ਰਗਟ ਕੀਤਾ ਜਾਂਦਾ ਹੈ। ਇਹ ਇੱਕ ਅਯੋਗ ਸ਼ਰਮਨਾਕ ਹਰਕਤ ਸਿੱਖ ਪੰਥ ਨੂੰ ਢਾਹ ਲਾਉਣ ਲਈ ਹੀ ਨਹੀਂ ਹੈ ਬਲਕਿ ਸਮੁੱਚੀ ਮਨੁੱਖਤਾ ਨੂੰ ਪਰਮਾਤਮਾ ਦੀ ਬਖਸ਼ਿਸ਼ ਲੈਣ ਤੋਂ ਵਾਂਝਾ ਰੱਖ ਰਿਹਾ ਹੈ। ਗੁਰੂ ਗ੍ਰੰਥ […]

ਕਲਗੀਧਰ ਟਰੱਸਟ ਗੁ. ਬੜੂ ਸਾਹਿਬ ਵੱਲੋਂ ਪੰਜਾਬ ਵਿੱਚ ਵਾਪਰੀ ਆਯੋਗ ਘਟਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦਾ ਅਫ਼ਸੋਸ ਤੇ ਰੋਸ ਪ੍ਰਗਟ ਕੀਤਾ ਜਾਂਦਾ ਹੈ। ਇਹ ਇੱਕ ਅਯੋਗ ਸ਼ਰਮਨਾਕ ਹਰਕਤ ਸਿੱਖ ਪੰਥ ਨੂੰ ਢਾਹ ਲਾਉਣ ਲਈ ਹੀ ਨਹੀਂ ਹੈ ਬਲਕਿ ਸਮੁੱਚੀ ਮਨੁੱਖਤਾ ਨੂੰ ਪਰਮਾਤਮਾ ਦੀ ਬਖਸ਼ਿਸ਼ ਲੈਣ ਤੋਂ ਵਾਂਝਾ ਰੱਖ ਰਿਹਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਨਾ ਕਿ ਸਿੱਖ ਜਗਤ ਦਾ ਬਲਕਿ ਸਾਰੀ ਮਨੁੱਖਤਾ ਦਾ ਰੂਹਾਨੀ ਗ੍ਰੰਥ ਹੈ। ਇਸ ਵਿਚ ਗੁਰੂ ਸਾਹਿਬਾਨ ਨੇ ਹਰ ਧਰਮ ਦੇ ਆਤਮ ਦਰਸ਼ੀ ਮਹਾਂਪੁਰਖਾਂ ਤੇ ਭਗਤਾਂ ਦੀ ਬਾਣੀ ਦਰਜ਼ ਕਰਕੇ ਇਹ ਸਰਬ ਸਾਂਝੀਵਾਲਤਾ ਦੀ ਮਿਸਾਲ ਕਾਇਮ ਕੀਤੀ ਹੈ। ਕਲਗੀਧਰ ਟਰੱਸਟ ਵੱਲੋਂ ਸਾਰੀ ਮਨੁੱਖਤਾ ਅੱਗੇ ਅਤੇ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਸੀਂ ਸਾਰੇ ਬਾਣੀ ਦਾ ਓਟ ਆਸਰਾ ਲੈ ਕੇ ਗੁਰੂ ਨਾਨਕ ਪਿਤਾ ਅੱਗੇ ਅਰਦਾਸ ਕਰੀਏ ਕਿ ਇਹੋ ਜਿਹੇ ਮਾੜੇ ਕੰਮ ਕਰਨ ਵਾਲਿਆਂ ਨੂੰ ਸੁਮੱਤ ਬਖਸ਼ੇ।

ਟਰੱਸਟ ਵੱਲੋਂ ੧੦੧ ਅਖੰਡ ਪਾਠ ਸਾਹਿਬ ਦੀ ਅੱਜ ਤੋਂ ਆਰੰਭਤਾ ਕੀਤੀ ਜਾਂਦੀ ਹੈ ਜੋ ਕਿ ਲਗਾਤਾਰ ਚੱਲਣਗੇ ਅਤੇ ਇਹ ਸਾਰੀਆਂ ਅਕਾਲ ਅਕੈਡਮੀਆਂ ਦੇ ਬੱਚੇ ਬਾਣੀ ਪੜ੍ਹ ਕੇ ਅਰਦਾਸ ਕਰਨਗੇ ਕਿ ਸਰਬ ਸ਼ਾਂਤੀ ਵਰਤੇ ਅਤੇ ਅਸੀਂ ਮਾੜੀ ਹਾਲਤ ਅਤੇ ਈਰਖਾ ਦੀ ਅੱਗ ਤੋਂ ਬਚੀਏ।ਇਹ ਮਾੜੀਆਂ ਘਟਨਾਵਾਂ ਗੁਰਬਾਣੀ ਦਾ ਪਾਠ ਕਰਨ ਨਾਲ ਹੀ ਨਿਵਰਿਤ ਹੁੰਦੀਆਂ ਹਨ ਕਿਉਂਕਿ ਗੁਰਬਾਣੀ ਅਕਾਲ ਪੁਰਖ ਦੇ ਸਰੂਪ ਤੋਂ ਆਈ ਹੈ ਤੇ ਇਸ ਦੇ ਸਿਮਰਨ ਕਰਨ ਨਾਲ ਅਧਿਆਤਮਿਕ ਸ਼ਾਂਤੀ ਮਿਲਦੀ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਧਰਮਾਂ ਦੀ ਬਾਣੀ ਦਰਜ ਹੈ ਅਤੇ ਇਸਦੀ ਬੇਅਦਬੀ ਕਰਨਾ ਅਤਿ ਆਲੋਚਨਾਤਮਕ ਹੈ।ਸਮੂਹ ਸਾਧ ਸੰਗਤ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਜਿਸ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਥੇ ਬਾਣੀ ਦੇ ਸਹਿਜ ਪਾਠ ਕੀਤੇ ਜਾਣ ਤਾਂ ਕਿ ਉਹਨਾਂ ਦੇ ਘਰਾਂ ਅਤੇ ਆਸ ਪਾਸ ਦੇ ਘਰਾਂ ਵਿੱਚ ਸ਼ਾਂਤੀ ਬਣੀ ਰਹੇ।ਮੈਂ ਜਸਬੀਰ ਸਿੰਘ ਹੱਥ ਜੋੜ ਕੇ ਕਲਗੀਧਰ ਟਰੱਸਟ ਵੱਲੋਂ ਨੁਮਾਇੰਦੇ ਦੀ ਹੈਸੀਅਤ ਦੇ ਤੌਰ ਤੇ ਬਿਆਨ ਜਾਰੀ ਕਰ ਰਿਹਾਂ ਹਾਂ।

– S. Jasbir Singh