ਬੜੂ ਸਾਹਿਬ ਬੜੂ ਹੈ ਬੜਾ, ਵੱਡਾ, ਉ੍ਨਚਾ, ਉਚਿੱਆਂ ਗੁਣਾਂ ਵਾਲਾ। ਸਪਤ ਸਿੰਗ, ਸੱਤ ਚੋਟੀਆਂ ਵਾਲਾ ਪਹਾੜ ਨਿਰਾਲਾ। ਸਜਿਆ ਵਣ ਦੀ ਬੁੱਕਲੀ, ਇਹ ਅਸਥਾਨ ਨਿਰਾਲਾ। ਇਥੇ ਤਪ ਕੀਤਾ ਤਪਸਵੀਸ਼ਰਾਂ, ਛੁਹ ਕਲਗੀਆਂ ਵਾਲਾ। ਦੱਸ ਪਾਈ ਸੂਰੇ ਅਤਰ ਸਿੰਘ, ਤੇਜ ਕੀਆ ਉਜਾਲਾ। ਗੁਣੀ ਭੁਜੰਗੇ, ਉਪਜਣਗੇ, ਕਰਿ ਕੀਰਤ ਅਕਾਲਾ। ਬੰਦੀ, ਬੰਦਗੀ ਉ੍ਨਚ ਵਿਦਿਆ ਦਾ ਬਣੂ ਵਿਦਿਆਲਾ। ਇਹ ਉ੍ਨਚੀ ਸੇਵਾ […]

ਬੜੂ ਸਾਹਿਬ

ਬੜੂ ਹੈ ਬੜਾ, ਵੱਡਾ, ਉ੍ਨਚਾ, ਉਚਿੱਆਂ ਗੁਣਾਂ ਵਾਲਾ।
ਸਪਤ ਸਿੰਗ, ਸੱਤ ਚੋਟੀਆਂ ਵਾਲਾ ਪਹਾੜ ਨਿਰਾਲਾ।
ਸਜਿਆ ਵਣ ਦੀ ਬੁੱਕਲੀ, ਇਹ ਅਸਥਾਨ ਨਿਰਾਲਾ।
ਇਥੇ ਤਪ ਕੀਤਾ ਤਪਸਵੀਸ਼ਰਾਂ, ਛੁਹ ਕਲਗੀਆਂ ਵਾਲਾ।
ਦੱਸ ਪਾਈ ਸੂਰੇ ਅਤਰ ਸਿੰਘ, ਤੇਜ ਕੀਆ ਉਜਾਲਾ।
ਗੁਣੀ ਭੁਜੰਗੇ, ਉਪਜਣਗੇ, ਕਰਿ ਕੀਰਤ ਅਕਾਲਾ।
ਬੰਦੀ, ਬੰਦਗੀ ਉ੍ਨਚ ਵਿਦਿਆ ਦਾ ਬਣੂ ਵਿਦਿਆਲਾ।

ਇਹ ਉ੍ਨਚੀ ਸੇਵਾ ਪੰਥ ਦੀ ਕਰੂ ਇਕਬਾਲਾ।
ਜਿਸਦੇ ਸਿਰ ਤੇ ਹੱਥ ਧਰੇ ਮੇਰਾ ਕਲਗੀਆਂ ਵਾਲਾ।
ਉਸ ਸਿੰਘ ਸਜਾਉਣੇ ਸ਼ੇਰ, ਨਾਮ ਜੀਵਨ ਵ੍ਨਿਚ ਢਾਲਾ।

ਨਦੀ ਕਿਨਾਰਾ ਗਿਰੀ ਚਸ਼ਮਿਆਂ ਠੰਡਾ ਪਾਣੀ।
ਬਨ ਫੁੱਲ ਫਲ ਹਰਿਆਵਲੇ ਵਗੇ ਪਉਣ ਸੀਤਲਾਣੀ।
ਬਲਿਹਾਰੀ ਕੁਦਰਤ ਵੱਸਿਆ ਤੂੰ ਸੱਚ ਕਰਿ ਜਾਣੀ।
ਕਰ ਦਰਸ਼ਨ ਸ਼ਾਤੀ ਆਂਵਦੀ, ਚੜੇ੍ਹ ਸੁਰਤ ਟਿਕਾਣੀ।
ਪਰਤਨ ਨੂੰ ਜੀਅ ਨਾ ਕਰੇ ਜਿਸ ਹੁਇ ਮਿਹਰਬਾਨੀ।
ਵਿਸਮਾਦ ਹੋਇ ਵਿੱਚ ਬੰਦਗੀ ਇਸ ਇਹੋ ਨਿਸ਼ਾਨੀ।
ਵਿਦਿਆਲਾ, ਬ੍ਰਿਧ ਆਸ਼ਰਮ, ਹਸਪਤਾਲ ਲਾਸਾਨੀ।
ਲੰਗਰ ਸ਼ਬਦੀ ਵਰਤਦਾ, ਗੁਰ ਗੁਰੂ ਕਰਨ ਕਹਾਣੀ।

ਭਾਗ ਵੱਡੇ ਸੇਵਾ ਮਿਲੇ, ਇਹ ਅਕੱਥ ਕਹਾਣੀ।
ਕਰੂ ਜਿਸ ਮਸਤਕ ਲਿਖਿਆ, ਇਹ ਚੌਜ ਵਿਡਾਣੀ।
ਇਹ ਖੇਡ ਹੈ ਉਸਦੀ, ਕਰ ਰਿਹਾ ਅਕਾਲ ਅਕਾਲੀ।
ਗੁਰ ਬਚਨੀ ਪਹਿਰਾ ਨਿਸਤਰਣਾ ਹੋਵੈ ਇਕਬਾਲੀ।

ਅਰਦਾਦ ਜੋਦੜੀ ਹੱਥ ਜੋਤ ਸੇਵਾ ਲਾਈ ਰੱਥ।
ਨਚੀਜਿਆਂ ਚੀਜ ਕਰਨ ਵਾੋਲਿਆ, ਸਿਰ ਰੱਖੀ ਹੱਖ।

by Hardayal Singh