ਧਰਮਗੜ੍ਹ, 29 ਜੂਨ (ਗੁਰਜੀਤ ਸਿੰਘ ਚਹਿਲ ) – ਸੰਤ ਤੇਜਾ ਸਿੰਘ ਜੀ ਦੀ 51ਵੀਂ ਸਾਲਾਨਾ ਬਰਸੀ ਹਰ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਿਖੇ 24 ਤੋਂ 26 ਜੂਨ ਤੱਕ ਬੜੇ ਪ੍ਰੇਮ-ਉਤਸ਼ਾਹ ਤੇ ਚੜ੍ਹਦੀਕਲਾ ਨਾਲ ਮਨਾਈ ਗਈ, ਜਿਸ ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਯੂ.ਪੀ. ਅਤੇ ਦਿੱਲੀ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ […]

ਧਰਮਗੜ੍ਹ, 29 ਜੂਨ (ਗੁਰਜੀਤ ਸਿੰਘ ਚਹਿਲ ) – ਸੰਤ ਤੇਜਾ ਸਿੰਘ ਜੀ ਦੀ 51ਵੀਂ ਸਾਲਾਨਾ ਬਰਸੀ ਹਰ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਿਖੇ 24 ਤੋਂ 26 ਜੂਨ ਤੱਕ ਬੜੇ ਪ੍ਰੇਮ-ਉਤਸ਼ਾਹ ਤੇ ਚੜ੍ਹਦੀਕਲਾ ਨਾਲ ਮਨਾਈ ਗਈ, ਜਿਸ ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਯੂ.ਪੀ. ਅਤੇ ਦਿੱਲੀ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰ ਕੇ ਸੰਤ ਤੇਜਾ ਸਿੰਘ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਇਸ ਸਮਾਗਮ ਦੌਰਾਨ ਬੜੂ ਸਾਹਿਬ ਦੇ ਵਿਦਿਆਰਥੀਆਂ ਅਤੇ ਸਮੂਹ ਸੰਗਤਾਂ ਵੱਲੋਂ ਲਗਭਗ 200 ਸ਼੍ਰੀ ਅਖੰਡ ਪਾਠ ਸਾਹਿਬ ਸੰਪੂਰਨ ਕੀਤੇ ਗਏ ਅਤੇ 22 ਅਖੰਡ ਪਾਠ ਦਿੱਲੀ ਦੀ ਸੰਗਤ (ਬੀਬੀਆਂ) ਵੱਲੋਂ ਕੀਤੇ ਗਏ| ਤਿੰਨੇ ਹੀ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜੂਰੀ ਵਿਚ ਦਰਬਾਰ ਸਾਹਿਬ ਵਿਖੇ ਦੀਵਾਨ ਸਜਾਏ ਗਏ, ਜਿਸ ਵਿਚ ਪਹੁੰਚੇ ਸੰਤਾਂ- ਮਹਾਪੁਰਸ਼ਾ, ਰਾਗੀ -ਢਾਡੀ ਤੇ ਪ੍ਰਚਾਰਕਾਂ ਅਤੇ ਬੜੂ ਸਾਹਿਬ ਦੇ ਵਿਦਿਆਰਥੀਆਂ ਤੇ ਅਨਾਹਦ ਬਾਣੀ ਜਥਾ ਬੜੂ ਸਾਹਿਬ ਵਲੋਂ ਸੰਗਤਾਂ ਨੂੰ ਹਰਿ-ਜਸ ਸੁਣਾ ਕੇ ਨਿਹਾਲ ਕੀਤਾ ਗਿਆ| ਅਮ੍ਰਿਤ ਸੰਚਾਰ ਦੌਰਾਨ 75 ਪ੍ਰਾਣੀ ਗੁਰੂ ਵਾਲੇ ਬਣੇ|

ਇਸ ਸਮਾਗਮ ਦੌਰਾਨ ਸੰਤ ਬਾਬਾ ਬੂਟਾ ਸਿੰਘ ਗੁੜਥੜੀ ਵਾਲੇ, ਸੰਤ ਬਾਬਾ ਗੁਰਜੀਤ ਸਿੰਘ ਜੀ ਹਰਿਗੜ ਵਾਲੇ, ਸੰਤ ਬਾਬਾ ਦਰਸ਼ਨ ਸਿੰਘ ਜੀ ਬਾਠਾਂ ਵਾਲੇ, ਸੰਤ ਬਾਬਾ ਹਰਬੇਅੰਤ ਸਿੰਘ ਜੀ ਗੁਰਦੁਆਰਾ ਮਾਤਾ ਭੋਲੀ ਜੀ ਮਸਤੂਆਣਾ ਸਾਹਿਬ ਵਾਲੇ, ਸੰਤ ਬਾਬਾ ਭਗਤ ਸਿੰਘ ਜੀ ਖਾਸੀ ਕਲਾਂ ਵਾਲੇ ਤੇ ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲਿਆਂ ਨੇ ਵਿਸ਼ੇਸ਼ ਤੋਰ ‘ਤੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ। ਸਮਾਗਮ ਦੇ ਅੰਤ ‘ਚ ਬਾਬਾ ਇਕ਼ਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਵਲੋਂ ਵੀ ਸੰਗਤਾਂ ਨਾਲ ਗੁਰਮਤਿ ਬਚਨਾਂ ਦੀ ਸਾਂਝ ਪਾਈ ਗਈ ਅਤੇ ਸਮਾਗਮ ਦੌਰਾਨ ਗੁ. ਸਾਹਿਬ ਬੜੂ ਸਾਹਿਬ ਵਿਖੇ ਪੁੱਜਿਆ ਸੰਗਤਾਂ ਦਾ ਧੰਨਵਾਦ ਕੀਤਾ ਗਿਆ|