ਦੇਸ਼ ਭਰ ਵਿਚੋਂ ਸੀ.ਏ. ਦੇ ਟੈਸਟ ਵਿਚ ਅਕਾਲ ਅਕੈਡਮੀ ਦੇ ਅੰਕਿਤ ਹੁੰਦਲ ਨੇ 108 ਵਾਂ ਸਥਾਨ ਪ੍ਰਾਪਤ ਕੀਤਾ ਪਿਛਲੇ ਦਿਨੀ ਅਕਾਲ ਅਕੈਡਮੀ ਭਰਿਆਲ ਲਾਹੜੀ ਵਿਦਿਆਰਥੀ ਅੰਕਿਤ ਹੁੰਦਲ ਨੇ ਦੇਸ਼ ਭਰ ਵਿਚੋਂ ਸੀ.ਏ. ਦੇ ਟੈਸਟ 108 ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਨਾਲ ਜਿੱਥੇ ਅਕਾਲ ਅਕੈਡਮੀ ਦਾ ਨਾਮ ਰੌਸ਼ਨ ਹੋਇਆ ਹੈ ਉੱਥੇ ਇਸ ਨਾਲ ਉਸ ਦੇ […]

ਦੇਸ਼ ਭਰ ਵਿਚੋਂ ਸੀ.ਏ. ਦੇ ਟੈਸਟ ਵਿਚ ਅਕਾਲ ਅਕੈਡਮੀ ਦੇ ਅੰਕਿਤ ਹੁੰਦਲ ਨੇ 108 ਵਾਂ ਸਥਾਨ ਪ੍ਰਾਪਤ ਕੀਤਾ

ਪਿਛਲੇ ਦਿਨੀ ਅਕਾਲ ਅਕੈਡਮੀ ਭਰਿਆਲ ਲਾਹੜੀ ਵਿਦਿਆਰਥੀ ਅੰਕਿਤ ਹੁੰਦਲ ਨੇ ਦੇਸ਼ ਭਰ ਵਿਚੋਂ ਸੀ.ਏ. ਦੇ ਟੈਸਟ 108 ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਨਾਲ ਜਿੱਥੇ ਅਕਾਲ ਅਕੈਡਮੀ ਦਾ ਨਾਮ ਰੌਸ਼ਨ ਹੋਇਆ ਹੈ ਉੱਥੇ ਇਸ ਨਾਲ ਉਸ ਦੇ ਪਰਿਵਾਰ ਤੇ ਅਧਿਆਪਕਾਂ,ਦੋਸਤਾਂ ਵਿਚ ਖੁਸ਼ੀ ਦੀ ਲਹਿਰ ਜਾਗ ਪਈ। ਅੰਕਿਤ ਹੁੰਦਲ ਦੇ ਪਿਤਾ ਪੰਜਾਬ ਪੁਲੀਸ ਵਿਚ ਇਕ ਸੀਨੀਅਰ ਸਹਾਇਕ ਕਲਰਕ ਵਜੋਂ ਕੰਮ ਕਰਦੇ ਹਨ। ਅੰਕਿਤ ਪੜਾਈ ਦੇ ਨਾਲ-ਨਾਲ ਹਾਕੀ ਖੇਡਣਾ ਵੀ ਪਸੰਦ ਕਰਦੇ ਹਨ ਪਰ ਜ਼ਿਆਦਾਤਰ ਸਮਾਂ ਉਹ ਪੜ੍ਹਨ ਵਿਚ ਮਗਨ ਰਹਿੰਦਾ ਹੈ। ਹੁਣ ਜਲੰਧਰ ਵਿਖੇ ਅਗਲੇਰੀ ਪ੍ਰੀਖਿਆ ਲਈ ਤਿਆਰੀ ਕਰ ਰਿਹਾ ਹੈ। ਉਹ ਇਕ ਮੱਧ ਵਰਗ ਪਰਿਵਾਰ ਨਾਲ ਸੰਬੰਧਿਤ ਹੋਣਹਾਰ ਵਿਦਿਆਰਥੀ ਤੇ ਅਧਿਆਪਕਾਂ ਦਾ ਹਰਮਨ ਪਿਆਰਾ ਵਿਦਿਆਰਥੀ ਹੈ।
ਅੰਕਿਤ ਦੇ ਭਾਵੇਂ ਸਾਰੇ ਅਧਿਆਪਕ ਹੀ ਹਰਮਨ ਪਿਆਰੇ ਹਨ ਪਰ ਸ਼੍ਰੀਮਤੀ ਰਾਮ ਬਾਲਾ ਹੈ (ਅਕਾਊਂਟ ਅਧਿਆਪਕ) ਉਸਦੇ ਹਰਮਨ ਪਿਆਰੇ ਹਨ ਜਿਨ੍ਹਾਂ ਕੋਲ ਉਹ ਤੀਜੀ ਸ਼੍ਰੇਣੀ ਤੋਂ ਅਕਾਲ ਅਕੈਡਮੀ ਵਿਚ ਪੜ੍ਹ ਰਿਹਾ ਹੈ।ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਜੀ ਨੇ ਇਸ ਖੁਸ਼ੀ ਦੇ ਮੌਕੇ ਤੇ ਜਿੱਥੇ ਇਸ ਹੋਣਹਾਰ ਵਿਦਿਆਰਥੀ ਨੂੰ ਵਧਾਈ ਦਿਤੀ ਉੱਥੇ ਉਨ੍ਹਾਂ ਕਿਹਾ ਕਿ ਅਕਾਲ ਅਕੈਡਮੀ ਅਜਿਹੇ ਵਿਦਿਆਰਥੀ ਦੀ ਬਹੁ ਪੱਖੀ ਕਲਾ ਨੂੰ ਨਿਖਾਰਨ ਲਈ ਵੱਚਨਬੱਧ ਹੈ।