ਲੁਧਿਆਣਾ, 23 ਅਪ੍ਰੈਲ (ਮੀਨੂੰ ) : ਬੇਟਾ ਪੈਦਾ ਹੋਣ ‘ਤੇ ਹਰ ਕੋਈ ਖੁਸ਼ੀ ਢੋਲ ਢੱਮਕੇ ਨਾਲ ਮਨਾਉਂਦਾ ਹੈ ਅਤੇ ਖੁਸ਼ੀ ‘ਚ ਲੱਡੂ ਵੰਡੇ ਜਾਂਦੇ ਹਨ ਪਰ ਪੁਰਸ਼ ਪ੍ਰਧਾਨ ਇਸ ਸਮਾਜ ਵਿਚ ਧੀ ਦੇ ਜਨਮ ਦਾ ਸਵਾਗਤ ਸ਼ਹਿਰ ਵਿਚ ਅਨੋਖੇ ਢੰਗ ਨਾਲ ਕੀਤਾ। ਪਤਾ ਚੱਲਿਆ ਕਿ ਪਹਿਲੀ ਨਵ-ਜੰਮੀ ਧੀ ਦੇ ਜਨਮ ਲੈਣ ਦੀ ਖੁਸ਼ੀ ਵਿਚ ਉਸ […]
ਲੁਧਿਆਣਾ, 23 ਅਪ੍ਰੈਲ (ਮੀਨੂੰ ) : ਬੇਟਾ ਪੈਦਾ ਹੋਣ ‘ਤੇ ਹਰ ਕੋਈ ਖੁਸ਼ੀ ਢੋਲ ਢੱਮਕੇ ਨਾਲ ਮਨਾਉਂਦਾ ਹੈ ਅਤੇ ਖੁਸ਼ੀ ‘ਚ ਲੱਡੂ ਵੰਡੇ ਜਾਂਦੇ ਹਨ ਪਰ ਪੁਰਸ਼ ਪ੍ਰਧਾਨ ਇਸ ਸਮਾਜ ਵਿਚ ਧੀ ਦੇ ਜਨਮ ਦਾ ਸਵਾਗਤ ਸ਼ਹਿਰ ਵਿਚ ਅਨੋਖੇ ਢੰਗ ਨਾਲ ਕੀਤਾ। ਪਤਾ ਚੱਲਿਆ ਕਿ ਪਹਿਲੀ ਨਵ-ਜੰਮੀ ਧੀ ਦੇ ਜਨਮ ਲੈਣ ਦੀ ਖੁਸ਼ੀ ਵਿਚ ਉਸ ਦਾ ਸਵਾਗਤ ਹਸਪਤਾਲ ਤੋਂ ਘਰ ਤੱਕ ਬੈੰਡ ਵਾਜਿਆਂ ਤੇ ਸਜੀ ਕਾਰ ‘ਚ ਬਾਰਾਤੀਆਂ ਵਾਂਗ ਵਾਂਗ ਨੱਚਦੇ ਹੋਏ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਕਰ ਰਹੇ ਸਨ. ਇੰਝ ਲੱਗਦਾ ਸੀ ਕਿ ਅਜਿਹਾ ਸਮਾਜ ਵਿਚ ਜਿਥੇ ਭਰੂਣ ਹੱਤਿਆ ਵਰਗੇ ਘਿਨੌਣੇ ਪਾਪ ਵੀ ਹੁੰਦੇ ਹਨ, ਓਥੇ ਧੀ ਦਾ ਸਵਾਗਤ ਜੋਰਾਂ ਸ਼ੋਰਾਂ ਨਾਲ ਕਰਨ ਦੀ ਇਹ ਕੋਸ਼ਿਸ਼ ਕਾਫੀ ਹੱਦ ਤਕ ਇਸ ਘਿਨੌਣੇ ਸਮਾਜਿਕ ਅਪਰਾਧ ਨੂੰ ਲਗਾਮ ਦੇਣ ਦਾ ਇਕ ਕਾਰਗਰ ਸਾਬਤ ਹੋਵੇਗੀ। ਇਹ ਪਰਿਵਾਰ ਭਾਰਤ ਨਗਰ ਨਿਵਾਸੀ ਬਲਦੇਵ ਸਿੰਘ ਭੱਟੀ ਦਾ ਪਰਿਵਾਰ ਹੈ, ਜਿੰਨ੍ਹਾਂ ਨੇ ਆਪਣੀ ਇਕਲੌਤੀ ਬੇਟੀ ਦੀ ਪਹਿਲੀ ਸੰਤਾਨ ਧੀ ਦਾ ਸਵਾਗਤ ਬੈੰਡ ਵਾਜਿਆਂ ਨਾਲ ਕੀਤਾ।
ਬੇਟੀ ਨੂੰ ਬਚਾਉਣ ਲਈ ਸਮਾਜ ਨੂੰ ਹੀ ਅੱਗੇ ਆਉਣਾ ਹੋਵੇਗਾ। ਬਲਦੇਵ ਸਿੰਘ ਭੱਟੀ ਨੇ ਕਿਹਾ ਕਿ ਉਸ ਦੀ ਇਕਲੌਤੀ ਬੇਟੀ ਮਨਪ੍ਰੀਤ ਕੌਰ ਅਤੇ ਜਵਾਈ ਮਨਪ੍ਰੀਤ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਆਪਣੀ ਪਹਿਲੀ ਧੀ ਦੇ ਜਨਮ ਨੂੰ ਲੈ ਕੇ ਇੰਨੇ ਖੁਸ਼ ਹਨ ਕਿ ਜਿਵੇਂ ਉਨ੍ਹਾਂ ਦੇ ਪੈਰ ਜਮੀਨ ਤੇ ਨਹੀਂ ਲਗ ਰਹੇ ਸਨ. ਮਾਮਾ ਜਸਵਿੰਦਰ ਸਿੰਘ ਮਿੰਟੂ ਨੇ ਇਸ਼ ਨੰਨ੍ਹੀ ਪਰੀ ਦਾ ਨਾਂ ਵੀ ਮੰਨਤ ਰਖਿਆ ਹੈ. ਮਾਮੀ ਸੁਰਿੰਦਰ ਸੁਰਿੰਦਰ ਕੌਰ ਜੱਸੀ ਵੀ ਮੰਨਤ ਦੀ ਬਲਿਹਾਰੀ ਜਾ ਰਹੀ ਹੈ. ਮਨਪ੍ਰੀਤ ਕੌਰ ਅਤੇ ਮਨਪ੍ਰੀਤ ਸ਼ਿੰਘ ਕਹਿੰਦੇ ਹਨ ਕਿ ਉਹ ਆਪਣੀ ਬੇਟੀ ਦਾ ਪਾਲਣ ਪੋਸ਼ਣ ਇਸ ਤਰ੍ਹਾਂ ਕਰਨਗੇ ਕਿ ਉਹ ਵੱਡੀ ਹੋ ਕੇ ਸਮਾਜ ਵਿਚ ਨਾਰੀ ਸ਼ਕਤੀ ਦੀ ਇਕ ਮਿਸਾਲ ਬਣੇ ਤਾਂ ਕਿ ਪੰਜਾਬੀ ਹੀ ਨਹੀਂ ਪੂਰੇ ਦੇਸ਼ ਨੂੰ ਧੀਆਂ ‘ਤੇ ਮਾਣ ਹੋਵੇ