ਦਸਤਾਰ ਮੁਕਾਵਲੇ ਦੇ ਤੀਜੇ ਆਡੀਸ਼ਨ ‘ਚ ਸੈਕੜੈ ਨੌਜਵਾਨਾਂ ਨੇ ਕੀਤੀ ਸ਼ਮੂਲੀਅਤ ਚੌਹਾਨ,ਰਿਸ਼ੀ ਸੰਗਰੂਰ/ਧਰਮਗੜ੍ਹ ੧੨ ਫਰਵਰੀ- ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਆਰੰਭੀ ਜੀਵਤ ਕਈ ਹਜ਼ਾਰ ਲਹਿਰ ਤਹਿਤ ਕੌਮ ਦੀ ਸਿਰਮੌਰ ਸੰਸਥਾ ਕਲਗੀਧਰ ਬੜੂ ਸਾਹਿਬ ਦੇ ਸਹਿਯੋਗ ਨਾਲ ਚੇਅਰਮੈਨ ਸਤਿਨਾਮ ਸਿੰਘ ਦਬੜ੍ਹੀਖਾਨਾ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਵਿਸ਼ਵ […]

ਦਸਤਾਰ ਮੁਕਾਵਲੇ ਦੇ ਤੀਜੇ ਆਡੀਸ਼ਨ ‘ਚ ਸੈਕੜੈ ਨੌਜਵਾਨਾਂ ਨੇ ਕੀਤੀ ਸ਼ਮੂਲੀਅਤ

ਚੌਹਾਨ,ਰਿਸ਼ੀ ਸੰਗਰੂਰ/ਧਰਮਗੜ੍ਹ ੧੨ ਫਰਵਰੀ- ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਆਰੰਭੀ ਜੀਵਤ ਕਈ ਹਜ਼ਾਰ ਲਹਿਰ ਤਹਿਤ ਕੌਮ ਦੀ ਸਿਰਮੌਰ ਸੰਸਥਾ ਕਲਗੀਧਰ ਬੜੂ ਸਾਹਿਬ ਦੇ ਸਹਿਯੋਗ ਨਾਲ ਚੇਅਰਮੈਨ ਸਤਿਨਾਮ ਸਿੰਘ ਦਬੜ੍ਹੀਖਾਨਾ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਵਿਸ਼ਵ ਅੰਦਰ ਆਪਣੀ ਤਰ੍ਹਾਂ ਦੇ ਪਲੇਠੇ ਅਤੇ ਨਵੇਕਲੇ ਦਸਤਾਰ ਐਵਾਰਡ ੨ ਦਾ ਤੀਸਰਾ ਔਡੀਸ਼ਨ ਸੰਤ ਅਤਰ ਸਿੰਘ ਵੱਲੋਂ ਵਰੋਸਾਏ ਨਗਰ ਮਸਤੂਆਣਾ ਸਾਹਿਬ ਦੀ ਪਾਵਨ ਧਰਤੀ ਮਸਤੂਆਣਾ ਸਾਹਿਬ ਵਿਖੇ ਸ਼ਾਨੋ ਸ਼ੌਕਤ ਨਾਲ ਕੀਤਾ ਗਿਆ।ਇਲਾਕੇ ਦੀ ਨਾਮਵਾਰ ਸੰਸਥਾ ਅਕਾਲ ਕਾਲਜ ਕੌਂਸਲ ਵੱਲੋਂ ਪ੍ਰਬੰਧਾਂ ਵਿੱਚ ਕੀਤੇ ਗਏ ਵਿਸ਼ੇਸ ਸਹਿਯੋਗ ਸਦਕਾ ਖੇਡ ਗਰਾਊਂਡ ਅਕਾਲ ਅਕੈਡਮੀ ਵਿਖੇ ਹੋਏ ਇਸ ਔਡੀਸ਼ਨ ਵਿੱਚ ਸੰਗਰੂਰ ਅਤੇ ਬਰਨਾਲਾ ਜਿਲ੍ਹਿਆਂ ਤੋਂ ਸੈਂਕੜਿਆਂ ਦੀ ਤਦਾਦ ਵਿੱਚ ਉਤਸ਼ਾਹ ਨਾਲ ਸ਼ਾਮਿਲ ਹੋਏ ਬੱਚਿਆਂ ਅਤੇ ਨੌਜਵਾਨਾਂ ਨੇ ਇੱਕ ਵਾਰ ਤਾਂ ਮਸਤੂਆਣਾ ਸਾਹਿਬ ਦੀ ਧਰਤੀ ਤੇ ਦਸਤਾਰਾਂ ਦਾ ਹੜ੍ਹ ਲਿਆਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਕੇਂਦਰਿਤ ਕਰ ਲਿਆ।

ਇਨ੍ਹਾਂ ਉਤਸ਼ਾਹੀ ਨੌਜਵਾਨਾਂ ਦੀ ਜੱਜਮੈਂਟ ਕਰਨ ਦੀ ਜਿੰਮੇਵਾਰੀ ਦਸਤਾਰ ਖੇਤਰ ਦੇ ਅੰਤਰ- ਰਾਸ਼ਟਰੀ ਜੱਜ ਸਾਹਿਬਾਨ ਭੁਪਿੰਦਰ ਸਿੰਘ ਥਿੰਦ, ਬੇਅੰਤ ਸਿੰਘ ਮਾਵੀ, ਗੁਰਿੰਦਰ ਸਿੰਘ ਕਿੰਗ, ਕਰਮਜੋਤ ਸਿੰਘ, ਪਰਗਟ ਸਿੰਘ ਨੇ ਬਾਖੂਬੀ ਨਿਭਾਈ ਅਤੇ ੨੦ ਮਈ ੨੦੧੭ ਨੂੰ ਹੋਣ ਵਾਲੇ ਅਗਲੇ ਸੈਮੀਫਾਇਨਲ ਮੁਕਾਬਲੇ ਲਈ ਔਡੀਸ਼ਨ ਦੌਰਾਨ ਸੀਨੀਅਰ ਵਰਗ ਅਤੇ ਜੂਨੀਅਰ ਵਰਗ ਵਿੱਚੋਂ ੧੦੦ ਦੇ ਕਰੀਬ ਪ੍ਰਤੀਯੋਗੀ ਚੋਣ ਕੀਤੀ ਗਏ।ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਮੈਂਬਰ ਸ਼੍ਰੋਮਣੀ ਕਮੇਟੀ ਮਲਕੀਤ ਸਿੰਘ ਚੰਗਾਲ, ਹਰਜੀਤ ਸਿੰਘ ਸੰਜੂਮਾ ਪ੍ਰਧਾਨ ਅਕਾਲ ਧਰਮ ਪ੍ਰਚਾਰ ਕਮੇਟੀ, ਹਰਜੀਤ ਸਿੰਘ ਗਰੇਵਾਲ ਸਕੱਤਰ ਅਕਾਲ ਧਰਮ ਪ੍ਰਚਾਰ ਕਮੇਟੀ ਅਤੇ ਸਿਆਸਤ ਸਿੰਘ ਦੁੱਗਾਂ ਕੌਂਸਲ ਮੈਂਬਰ ਨੇ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਅਜੋਕੇ ਸਮੇਂ ਦੌਰਾਨ ਅਜਿਹੇ ਪ੍ਰੋਗਰਾਮਾਂ ਦੀ ਮੁੱਖ ਲੋੜ ਦਰਸਾਉਦਿਆਂ ਕਿਹਾ ਕਿ ਵਿਰਸੇ ਤੋਂ ਭਟਕ ਰਹੀ ਨੌਜਵਾਨ ਪੀੜੀ ਦੇ ਲਈ ਇਹ ਸਮਾਗਮ ਚਾਨਣ ਮੁਨਾਰਾ ਬਣ ਕੇ ਉੱਭਰਨਗੇ।ਰੋਜਾਨਾ ਅਜੀਤ ਦੇ ਜਿਲਾ ਇੰਚਾਰਜ ਸੁਖਵਿੰਦਰ ਸਿੰਘ ਫੁੱਲ ਨੇ ਸ਼ਮੂਲੀਅਤ ਕਰਦਿਆਂ ਕਿਹਾ ਕਿ ਇਹ ਵਿਲੱਖਣ ਉਪਾਰਲੇ ਬਹੁਤ ਜਰੂਰੀ ਹਨ ਕਿਉਂਕਿ ਸਾਡੇ ਨੌਜਵਾਨ ਅਖੌਤੀ ਸੱਭਿਆਚਾਰ ਨੂੰ ਅਪਣਾਅ ਕੇ ਆਪਣੇ ਮਹਾਨ ਵਿਰਸੇ ਤੋਂ ਦੂਰ ਹੋ ਰਹੇ ਹਨ। ਜਥੇਦਾਰ ਗੁਰਮੇਲ ਸਿੰਘ ਦਬੜੀਖਾਨਾ ਅਤੇ ਭਾਈ ਸਵਰਨ ਸਿੰਘ ਬੜੂ ਸਾਹਿਬ ਨੇ ਦੱਸਿਆ ਕਿ ਇਸ ਅਵਾਰਡ ਰਾਹੀਂ ਪੰਜਾਬ ਸਮੇਤ ਅਤੇ ਨੇੜਲੇ ਰਾਜਾਂ ਦੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਕਰੀਬ ੧੫ ਸਥਾਨਾਂ ਤੇ ਔਡੀਸ਼ਨ ਕਰਵਾਏ ਜਾਣਗੇ ਤਾਂ ਜੋ ਦਸਤਾਰ ਸਜਾਉਣ ਦਾ ਹੋਕਾ ਘਰ ਘਰ ਪਹੁੰਚਾਇਆ ਜਾ ਸਕੇ ਅਤੇ ਦਸਤਾਰ ਨੂੰ ਪੰਜਾਬ ਤੋਂ ਬਾਹਰਲੇ ਰਾਜਾਂ ਵਿਚ ਵੀ ਪ੍ਰਫੁੱਲਤ ਕੀਤਾ ਜਾ ਸਕੇ। ਆਪਣੇ ਸੰਬੋਧਨ ਦੌਰਾਨ ਟਰੱਸਟ ਦੇ ਸੀਨੀਅਰ ਆਗੂ ਜਸਵੀਰ ਸਿੰਘ ਲੌਂਗੋਵਾਲ ਨੇ ਕਿਹਾ ਕਿ ੨੧ ਮਈ ੨੦੧੭ ਦਿਨ ਐਤਵਾਰ ਨੂੰ ਅਕਾਲ ਯੂਨੀਵਰਸਿਟੀ ਦਮਦਮਾ ਸਾਹਿਬ ਵਿਖੇ ਹੋਣ ਵਾਲੇ ਫਾਈਨਲ ਮੁਕਾਬਲਾ ਜਿੱਤਣ ਵਾਲੇ ਸੀਨੀਅਰ ਵਰਗ ਦੇ ਪ੍ਰਤੀਯੋਗੀਆਂ ਨੂੰ ਕ੍ਰਮਵਾਰ ੧ ਲੱਖ, ੫੧ ਹਜ਼ਾਰ, ੩੧ ਹਜ਼ਾਰ ਅਤੇ ਜੂਨੀਅਰ ਵਰਗ ਦੇ ਪ੍ਰਤੀਣੋਗੀਆਂ ਨੂੰ ਕ੍ਰਮਵਾਰ ੧੧ ਹਜ਼ਾਰ, ੫੧੦੦ ਅਤੇ ੩੧੦੦ ਦੇ ਇਨਾਮ ਦਿੱਤੇ ਜਾਣਗੇ।

ਇਸ ਤੋਂ ਇਲਾਵਾ ੨ ਅੰਤਰ-ਰਾਸ਼ਟਰੀ ਜੱਜਾਂ ਨੂੰ ਬੁਲੱਟ ਮੋਟਰਸਾਈਕਲਾਂ ਨਾਲ ਅਤੇ ਦਸਤਾਰ ਦੇ ਖੇਤਰ ਵਿਚ ਕੰਮ ਕਰ ਰਹੀਆਂ ਤਕਰੀਬਨ ੧੦੦ ਜਥੇਬੰਦੀਆਂ ਨੁੰ ਵੀ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਪ੍ਰਿੰਸੀਪਲ ਜਸਵੀਰ ਸਿੰਘ ਧੂਰਾ ਸੰਤ ਅਤਰ ਸਿੰਘ ਗੁਰਮਤਿ ਕਾਲਜ ਅਤੇ ਮਨਦੀਪ ਸਿੰਘ ਖੁਰਦ ਪ੍ਰਧਾਨ ਵਿਰਸਾ ਸੰਭਾਲ ਲਹਿਰ ਨੇ ਸਰਦਾਰੀਆਂ ਟ੍ਰੱਸਟ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਆਪਣੇ ਵਿਰਸੇ ਤੋਂ ਦੂਰ ਹੁੰਦੀ ਨੌਜਵਾਨੀ ਨੂੰ ਵਿਰਸੇ ਨਾਲ ਜੋੜਣ ਲਈ ਮਿਲਕੇ ਸਾਰਥਿਕ ਕਦਮ ਚੁੱਕੀਏ। ਸਰਦਾਰੀਆਂ ਟ੍ਰੱਸਟ ਵੱਲੋਂ ਭਾਗ ਲੈਣ ਵਾਲੇ ਸਮੂਹ ਨੌਜਵਾਨਾਂ ਨੁੰ ਸਰਟੀਫਿਕੇਟ ਅਤੇ ਅਗਲੇ ਦੌਰ ਵਿਚ ਪਹੁੰਚਣ ਵਾਲਿਆ ਨੁੰ ਬੈਚ ਅਤੇ ਮਹਿਮਾਨਾਂ ਨੁੰ ਵੀ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਜ ਸੰਚਾਲਿਕ ਦੀ ਭੂਮਿਕਾ ਗੁਰਪ੍ਰੀਤ ਸਿੰਘ ਮਹਿਰੋਂ, ਜਗਰਾਜ ਸਿੰਘ ਢੱਡਰੀਆਂ ਨੇ ਅਦਾ ਕੀਤੀ ਅਤੇ ਕਲਗੀਧਰ ਗੁਰਮਤਿ ਟਰੱਸਟ ਮਹੇਰਨਾਂ ਕਲਾਂ, ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ, ਨਿਊ ਸਰਦਾਰ ਗਰੁੱਪ ਬਡਰੁੱਖਾਂ, ਸੰਤ ਅਤਰ ਸਿੰਘ ਗੁਰਮਤਿ ਪ੍ਰਚਾਰ ਲਹਿਰ ਉੱਭਾਵਾਲ ਦੀਆਂ ਟੀਮਾਂ ਸਮੇਤ ਅੰਮ੍ਰਿਤਪਾਲ ਸਿੰਘ ਵਿਰਕ, ਹਰਪ੍ਰੀਤ ਸਿੰਘ ਪੰਧੇਰ, ਰਣਯੋਧ ਸਿੰਘ ਕੁੱਬੇ, ਗੁਰਜੀਤ ਸਿੰਘ ਬਾਜਾਖਾਨਾ, ਸਮਸ਼ੇਰ ਸਿੰਘ ਢੱਡਰੀਆਂ, ਰਾਜਪ੍ਰੀਤ ਸਿੰਘ, ਸੁਰਜੀਤ ਸਿੰਘ ਵਿਰਕ, ਜਗਸ਼ੀਰ ਸਿੰਘ ਖਾਲਸਾ, ਬਹਾਦਰ ਸਿੰਘ ਸੁਨਾਮ, ਹਰਪਾਲ ਸਿੰਘ ਹੰਝਰਾਹ, ਰਾਜਪ੍ਰੀਤ ਸਿੰਘ ਬਡਰੁੱਖਾਂ, ਅੰਮ੍ਰਿਤਪਾਲ ਸਿੰਘ ਸੰਗਰੂਰ, ਗੁਰਪ੍ਰੀਤ ਸਿੰਘ ਲੋਹਾਖੇੜਾ, ਲਵਦੀਪ ਸਿੰਘ ਦੁੱਲਟ, ਗੁਰਦੀਪ ਸਿੰਘ ਪੰਧੇਰ, ਕਾਰਜ ਸਿੰਘ ਵਿਰਕ, ਭੁਪਿੰਦਰ ਸਿੰਘ ਕੈਂਸਰੇ, ਹੀਰਾ ਸਿੰਘ, ਨਿਰਮਲਜੀਤ ਸਿੰਘ ਭੱਠਲ, ਸਾਹਿਬ ਸਿੰਘ ਵਿਰਕ, ਬਿੰਦਰ ਪੰਚ ਢੱਡਰੀਆਂ, ਜਗਸ਼ੀਰ ਸਿੰਘ ਗਾਂਧੀ, ਹਰਮਨਜੀਤ ਸਿੰਘ ਗੋਲਡੀ, ਧਰਵਿੰਦਰ ਸਿੰਘ, ਮਨਜੀਤ ਸਿੰਘ ਵਿਰਕ, ਰਮਨਦੀਪ ਸਿੰਘ ਸ਼ੇਰੋਂ, ਗੁਰਪ੍ਰੀਤ ਸਿੰਘ ਚੀਮਾਂ ਅਤੇ ਜਰਨੈਲ ਸਿੰਘ ਗਿੱਲ ਸਮੇਤ ਵੱਡੀ ਗਿਣਤੀ ਵਿੱਚ ਸਰਦਾਰੀਆਂ ਟਰਸੱਟ ਦੇ ਸਮੂਹ ਸੇਵਾਦਾਰ ਹਾਜ਼ਰ ਸਨ।

ਵਿਰਸੇ ਤੋਂ ਭਟਕ ਰਹੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਸਹੀ ਰਾਹ ‘ਤੇ ਪਾਉਣ ਲੋੜ