ਮਿਤੀ 30 ਅਪ੍ਰੈਲ 2016 ਨੂੰ ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਪੀ.ਟੀ.ਐਮ ਤੇ ਬੱਚਿਆ ਦੇ ਮਾਤਾ-ਪਿਤਾ ਨੂੰ ਨਵੇਂ ਸੈਸ਼ਨ ਦੌਰਾਨ ਅਕੈਡਮੀ ਵਿੱਚ ਵਿਦੇਸ਼ੀ ਪਾਠਕ੍ਰਮ ‘ਅਕਸੀਡ’ ਸ਼ੁਰੂ ਕਰਨ ਲਈ ਵਰਕਸ਼ਾਪ ਲਗਾਈ ਗਈ । ਇਸ ਵਿੱਚ ਵਿਦਿਆਰਥੀਆ ਦੇ ਮਾਪਿਆ ਨੇ ਵਿੱਚ ਸ਼ਮੂਲੀਅਤ ਕੀਤੀ । ਅਕਾਲ ਅਕੈਡਮੀ ਧੁੱਗਾ ਕਲਾਂ ਆਪਣੇ ਇਲਾਕੇ ਵਿੱਚ ‘ਅਕਸੀਡ’ ਸਿਸਟਮ ਸ਼ੁਰੂ ਕਰਨ ਵਾਲਾ ਪਹਿਲਾ ਸਕੂਲ […]

ਮਿਤੀ 30 ਅਪ੍ਰੈਲ 2016 ਨੂੰ ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਪੀ.ਟੀ.ਐਮ ਤੇ ਬੱਚਿਆ ਦੇ ਮਾਤਾ-ਪਿਤਾ ਨੂੰ ਨਵੇਂ ਸੈਸ਼ਨ ਦੌਰਾਨ ਅਕੈਡਮੀ ਵਿੱਚ ਵਿਦੇਸ਼ੀ ਪਾਠਕ੍ਰਮ ‘ਅਕਸੀਡ’ ਸ਼ੁਰੂ ਕਰਨ ਲਈ ਵਰਕਸ਼ਾਪ ਲਗਾਈ ਗਈ । ਇਸ ਵਿੱਚ ਵਿਦਿਆਰਥੀਆ ਦੇ ਮਾਪਿਆ ਨੇ ਵਿੱਚ ਸ਼ਮੂਲੀਅਤ ਕੀਤੀ । ਅਕਾਲ ਅਕੈਡਮੀ ਧੁੱਗਾ ਕਲਾਂ ਆਪਣੇ ਇਲਾਕੇ ਵਿੱਚ ‘ਅਕਸੀਡ’ ਸਿਸਟਮ ਸ਼ੁਰੂ ਕਰਨ ਵਾਲਾ ਪਹਿਲਾ ਸਕੂਲ ਬਣ ਗਿਆ ਹੈ ।

ਅਕਸੀਡ’ ਦੀ ਲੋੜ ਅਤੇ ਬੱਚਿਆ ਨੂੰ ਪੜਾਉਣ ਦੇ ਢੰਗ ਤਰੀਕਿਆ ਨੂੰ ਤਜ਼ਰਬੇਕਾਰ ਅਧਿਆਪਕਾ ਵੱਲੋਂ ਇਸ ਵਿਧੀ ਬਾਰੇ ਬੱਚਿਆ ਦੇ ਮਾਤਾ-ਪਿਤਾ ਨੂੰ ਜਾਣੂ ਕਰਵਾਇਆ ਗਿਆ ਅਤੇ ਕਿ ਇਹ ਵਿਧੀ ਬਾਹਰਲੇ ਦੇਸ਼ਾ ਵਿੱਚ ਅਪਣਾਈ ਜਾਂਦੀ ਹੈ ਅਪਣੇ ਦੇਸ਼ ਅੰਦਰ ਵੀ ਇਸਦੀ ਲੋੜ ਮਹਿਸੂਸ ਹੋਣ ਤੇ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਆਪਣੀਆ ਅਕੈਡਮੀਆ ਵਿੱਚ ਇਸ ਵਿਧੀ ਨੂੰ ਅਪਣਾਇਆ ਗਿਆ । ਅਕਸੀਡ’ ਵਿਧੀ ਵਿਦਆਰਥੀਆ ਨੂੰ ਮਾਨਸਿਕ ਤਨਾਵ ਅਤੇ ਕਿਤਾਬਾ ਦੇ ਭਾਰੀ ਬੋਝ ਤੋਂ ਬਚਾਉਣ ਲਈ ਸਿੱਖਿਆ ਦੇ ਖੇਤਰ ਵਿੱਚ ਇਹ ਬਹੁਤ ਵੱਡਾ ਉਪਰਾਲਾ ਹੈ ।

ਦੁਸਰੇ ਪਾਸੇ ਪਹਿਲੀ ਤੋਂ ਪੰਜਵੀਂ ਕਲਾਸ ਤੱਕ ਦੇ ਵਿਦਿਆਰਥੀਆ ਨੇ ‘ਊਰਜਾ ਬਚਾਉ’ ਵਿਸ਼ੇ ਤੇ ਕਵਿਤਾਵਾਂ, ਨਾਟਕ, ਭਾਸ਼ਣ ਕਰਵਾਏ ਗਏ ਜਿਸ ਵਿੱਚ ਸਾਰੇ ਵਿਦਿਆਰਥੀਆ ਨੇ ਭਾਗ ਲਿਆ । ਵੱਖ-ਵੱਖ ਵੰਨਗੀਆ ਨਾਲ ਜਿਥੇ ਬੱਚਿਆ ਨੇ ਆਪਣੀਆ ਕਲਾਵਾਂ ਨਾਲ ਮਾਪਿਆ ਦਾ ਮਨ ਮੋਹ ਲਿਆ ਅਤੇ ਮਾਪਿਆ ਦੁਆਰਾ ਕਿਹਾ ਗਿਆ ਕਿ ਇਹੋ ਜਿਹੇ ਪ੍ਰੋਗਰਾਮ ਭਵਿੱਖ ਵਿੱਚ ਉਲੀਕਦੇ ਰਹਿਣਾ ਚਾਹੀਦਾ ਹੈ । ‘ਇਸ ਮੋਕੇ ਵੱਖ-ਵੱਖ ਅਧਿਆਪਕਾਂ ਅਤੇ ਪ੍ਰਿੰਸੀਪਲ ਮੈਡਮ ਪਰਮਿੰਦਰ ਕੋਰ ਦੁਆਰਾ ਮਾਤਾ-ਪਿਤਾ ਨੂੰ ਸੰਬੋਧਨ ਕੀਤਾ ਗਿਆ ਅਤੇ ਉਰਜਾ ਨੂੰ ਬਚਾਉਣ ਲਈ ਅਪੀਲ ਕੀਤੀ ਗਈ ।

ਇਸ ਮੋਕੇ ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ, ਮਨਵੀਰ ਸਿੰਘ, ਹਰਮਨਪ੍ਰੀਤ ਸਿੰਘ,ਹਰਜਿੰਦਰ ਸਿੰਘ, ਨਿਸ਼ਾਨ ਸਿੰਘ, ਕਮਲਦੀਪ ਸਿੰਘ, ਸਤਿੰਦਰਜੀਤ ਕੋਰ, ਸੀਮਾਂ, ਮੀਨੂੰ ਸ਼ਰਮਾਂ, ਗੁਰਪਿੰਦਰ ਕੋਰ, ਸਤਵੰਤ ਕੋਰ, ਸੁਖਜੀਤ ਕੋਰ,ਕਰਮਜੀਤ ਕੋਰ, ਹਰਪ੍ਰੀਤ ਕੋਰ, ਰਾਜਵਿੰਦਰ ਕੋਰ, ਮਨਦੀਪ ਕੋਰ, ਨਵਪ੍ਰੀਤ ਕੋਰ, ਗੁਰਜਿੰਦਰ ਕੋਰ, ਪਲਵਿੰਦਰ ਕੋਰ,ਸੁਖਵਿੰਦਰ ਕੋਰ, ਲਖਵੀਰ ਕੋਰ ਅਤੇ ਮਨਜੀਤ ਕੋਰ, ਸੰਤੋਖ ਸਿੰਘ, ਸ਼ਰਨਜੀਤ ਸਿੰਘ, ਅਮਰਜੀਤ ਸਿੰਘ ਆਦਿ ਸਟਾਫ ਮੈਂਬਰ ਹਾਜ਼ਰ ਸਨ ।