ਸ. ਸੁਰਿੰਦਰਜੀਤ ਦਾ ਜਨਮ 1954 ਪਿੰਡ ਹੁਸੈਨਆਬਾਦ ਨੇੜੇ ਸ਼ੰਕਰ, ਨਕੋਦਰ-ਜੰਡਿਆਲਾ ਰੋਡ ਤੇ ਸਥਿਤ ਜ਼ਿਲ੍ਹਾਂ ਜਲੰਧਰ (ਪੰਜਾਬ) ਵਿਖੇ ਹੋਇਆ। ਮੁੱਢਲੀ ਸਿੱਖਿਆ ਪੰਜਵੀਂ ਕਲਾਸ ਤੱਕ ਪਿੰਡ ਹਸੈਨਆਬਾਦ ਵਿਚ ਹੀ ਪਾਸ ਕੀਤੀ ਅਤੇ ਛੇਵੀਂ ਜਮਾਤ ਸ਼ੰਕਰ ਹਾਈ ਸਕੂਲ ਵਿਚ ਤਿੰਨ ਕੁ ਮਹੀਨੇ ਉੱਥੇ ਪੜੇ ਉਸ ਤੋਂ ਬਾਅਦ ਪਿਤਾ ਜੀ ਨੇ ਉੜੀਸਾ ਬੁਲਾ ਲਿਆ। ਸੰਨ 1950 ਵਿਚ ਪਿਤਾ ਜੀ […]

ਸ. ਸੁਰਿੰਦਰਜੀਤ ਦਾ ਜਨਮ 1954 ਪਿੰਡ ਹੁਸੈਨਆਬਾਦ ਨੇੜੇ ਸ਼ੰਕਰ, ਨਕੋਦਰ-ਜੰਡਿਆਲਾ ਰੋਡ ਤੇ ਸਥਿਤ ਜ਼ਿਲ੍ਹਾਂ ਜਲੰਧਰ (ਪੰਜਾਬ) ਵਿਖੇ ਹੋਇਆ। ਮੁੱਢਲੀ ਸਿੱਖਿਆ ਪੰਜਵੀਂ ਕਲਾਸ ਤੱਕ ਪਿੰਡ ਹਸੈਨਆਬਾਦ ਵਿਚ ਹੀ ਪਾਸ ਕੀਤੀ ਅਤੇ ਛੇਵੀਂ ਜਮਾਤ ਸ਼ੰਕਰ ਹਾਈ ਸਕੂਲ ਵਿਚ ਤਿੰਨ ਕੁ ਮਹੀਨੇ ਉੱਥੇ ਪੜੇ ਉਸ ਤੋਂ ਬਾਅਦ ਪਿਤਾ ਜੀ ਨੇ ਉੜੀਸਾ ਬੁਲਾ ਲਿਆ। ਸੰਨ 1950 ਵਿਚ ਪਿਤਾ ਜੀ ਕਲਕੱਤੇ ਤੋਂ ਸਿਵਲ ਠੇਕੇਦਾਰੀ ਕਰਦੇ ਉੜੀਸਾ ਦੇ ਕਾਲਾਹਾਂਡੀ ਸੂਬੇ ਵਿਚ ਆ ਕੇ ਰਹਿਣ ਲੱਗ ਪਏ ਸੀ ਅਤੇ ਬਾਕੀ ਪਰਿਵਾਰ ਰਾਏਪੁਰ ਵਿਚ ਹੀ ਰਹਿ ਰਿਹਾ ਸੀ। ਸ. ਸੁਰਿੰਦਰਜੀਤ ਨੂੰ ਉੜੀਆ ਭਾਸ਼ਾ ਨਾ ਆਉਣ ਕਰਕੇ ਉੜੀਸਾ ਦੇ ਸਕੂਲ਼ ਵਿਚ ਦਾਖਲਾ ਨਾ ਮਿਲਿਆ। ਉਸ ਤੋਂ ਬਾਅਦ ਛੇਵੀਂ ਹਾਇਰ ਸੈਕੰਡਰੀ ਤੱਕ ਖਾਲਸਾ ਹਾਇਰ ਸੈਕੰਡਰੀ ਸਕੂਲ ਰਾਏਪੁਰ, ਛੱਤੀਸਗੜ੍ਹ, ਇਸ ਦੌਰਾਨ ਅੱਠਵੀਂ ਜਮਾਤ ਤੱਕ ਪੰਜਾਬੀ ਵੀ ਪੜ੍ਹੀ। ਇਸ ਕਰਕੇ ਉਹ ਰਾਏਪੁਰ 1965 ਤੋਂ 1974 ਤੱਕ ਰਹੇ। ਬੀ-ਐਸ-ਸੀ ਦੀ ਪੜ੍ਹਾਈ ਰਾਏਪੁਰ ਵਿਚ ਹੀ ਰਵੀਸ਼ੰਕਰ ਯੂਨੀਵਰਸਿਟੀ ਤੋਂ 1974 ਵਿਚ ਪੂਰੀ ਕੀਤੀ। ਜਦੋਂ ਉਹਨਾਂ ਦੀ ਕਾਲਜ ਦੀ ਪੜ੍ਹਾਈ ਪੂਰੀ ਹੋ ਗਈ ਤਾਂ ਉਹ ਪਿਤਾ ਜੀ ਨਾਲ ਠੇਕੇਦਾਰੀ ਦਾ ਕੰਮ ਕਰਨ ਲੱਗ ਗਏ। ਫਿਰ ਉਹ ਉੜੀਸਾ ਵਿਚ ਹੀ ਰਹਿਣ ਲੱਗ ਗਏ ਪਹਿਲਾਂ ਉਨ੍ਹਾਂ ਦੀ ਰਿਹਾਇਸ਼ ਜੂਨਾਗੜ ਸੀ। ਜਾਂਗੜ੍ਹ ਵਿਚ ਉਹ ਦੋ ਪਰਿਵਾਰ ਰਹਿੰਦੇ ਸਨ। ਪਰ 1984 ਤੋਂ ਬਾਅਦ ਭਵਾਨੀਪਟਨਾ ਆ ਕੇ ਰਹਿਣ ਲੱਗ ਪਏ। ਉਸ ਸਮੇਂ ਭਵਾਨੀਪਟਨਾ ਵਿਚ ਕਾਫ਼ੀ ਪੰਜਾਬੀ ਪਰਿਵਾਰ ਰਹਿੰਦੇ ਸਨ ਤੇ ਦੰਗਿਆਂ ਸਮੇਂ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਸੀ। ਉਨ੍ਹਾਂ ਦੇ ਪਿਤਾ ਜੀ ਭਵਾਨੀਪਟਨਾ ਗੁਰਦੁਆਰੇ ਦੇ 28 ਸਾਲ ਪ੍ਰਧਾਨ ਰਹੇ ਤੇ ਉੱਥੇ ਉਨ੍ਹਾਂ ਨੇ ਖ਼ੂਬ ਸੇਵਾ ਨਿਭਾਈ। ਉਨ੍ਹਾਂ ਦੇ 2003 ਵਿਚ ਸਵਰਗਵਾਸ ਹੋਣ ਤੋਂ ਬਾਅਦ ਹੀ ਕਮੇਟੀ ਬਦਲੀ ਗਈ। ਉੜੀਸਾ ਪ੍ਰਤੀਨਿਧ ਬੋਰਡ ਦੇ ਉਹ 2 ਸਾਲ ਪ੍ਰਧਾਨ ਵੀ ਰਹੇ। ਬੋਰਡ 6 ਜ਼ੋਨ ਵਿਚ ਵੰਡਿਆ ਹੋਇਆ ਹੈ। ਭਵਾਨੀਪਟਨਾ ਵੀ ਇਕ ਜ਼ੋਨ ਹੈ। ਆਪ ਉੱਥੇ 2004 ਤੋਂ 2008 ਤੱਕ ਬੋਰਡ ਦੇ ਜਨਰਲ ਸੈਕਟਰੀ ਰਹੇ ਤੇ ਹੁਣ ਭਵਾਨੀਪਟਨਾ ਜ਼ੋਨ ਦੇ ਜ਼ੋਨਲ ਸੈਕਟਰੀ ਹਨ।

ਸਭ ਤੋਂ ਪਹਿਲਾ ਕਿਰਪਾਲ ਸਿੰਘ ਨੇ ਗੁਰਮੁੱਖੀ ਸਿੱਖੀ ਤੇ ਜਪੁਜੀ ਸਾਹਿਬ ਦਾ ਉੜੀਆ ਭਾਸ਼ਾ ਵਿਚ ਕਬਿੱਤ ਰਚਿਆ, ਇਹ ਸੁਰਿੰਦਰਜੀਤ ਦੇ ਅਧਿਆਪਕ ਸਨ। ਉਹ ਗੁਰਦੁਆਰੇ ਕੀਰਤਨ ਵੀ ਕਰਦੇ ਸਨ ਉਨ੍ਹਾਂ ਉਪਰਾਲਾ ਬਹੁਤ ਵਧੀਆ ਸੀ। ਉਨ੍ਹਾਂ ਨੇ ਹੋਰ ਬਾਣੀਆਂ ਦੀ ਵੀ ਉੜੀਆ ਭਾਸ਼ਾ ਵਿਚ ਕਵਿਤਾਮਈ ਰਚਨਾ ਕੀਤੀ। ਉਨ੍ਹਾਂ ਨੇ ਸੁਖਮਨੀ ਸਾਹਿਬ, ਅਨੰਦ ਸਾਹਿਬ ਤੇ ਮਹਲਾ 9 ਦੇ ਸਲੋਕ ਕਾਵਿ ਰੂਪ ਲਿਖੇ। ਉਸਦਾ ਸਾਰਾ ਖਰੜਾ ਸ. ਸੁਰਿੰਦਰਜੀਤ ਕੋਲ ਪਿਆ ਸੀ। ਜਦੋਂ ਉਨ੍ਹਾਂ ਨੇ ਉਸਨੂੰ ਦੇਖਿਆ ਤਾਂ ਕਿਹਾ ਕਿ ਇਸਦੇ ਨਾਲ ਅਗਰ ਜਪੁਜੀ ਸਾਹਿਬ ਜੀ ਵੀ ਉੜੀਆ ਵਿਚ ਬਾਣੀ ਹੋਵੇ ਤਾਂ ਬਹੁਤ ਵਧੀਆ ਹੋਵੇਗਾ। ਇਸ ਤਰ੍ਹਾਂ ਉਨ੍ਹਾਂ ਨੇ ਮਹੀਨੇ ਵਿਚ ਜਪੁਜੀ ਸਾਹਿਬ ਜੀ ਦੀ ਉੜੀਆ ਭਾਸ਼ਾ ਵਿਚ ਬਾਣੀ ਲਿਖੀ। ਜਦੋਂ ਉਨ੍ਹਾਂ ਨੇ ਇੱਕ ਵਾਰ ਉੜੀਆ ਵਿਚ ਕੰਮ ਲਿਖਣਾ ਸ਼ੁਰੂ ਕੀਤਾ ਫਿਰ ਇਹ ਕੰਮ ਬੰਦ ਨਾ ਹੋਇਆ। ਉਨ੍ਹਾਂ ਨੇ ਜਪੁਜੀ ਸਾਹਿਬ ਦੀਆਂ ਕਈ ਕਾਪੀਆਂ ਵਿਦਵਾਨਾਂ ਨੂੰ ਫੋਟੋ ਸਟੇਟ ਕਰਵਾ ਕੇ ਦਿੱਤੀਆਂ ਸਨ ਤੇ ਜੋ ਗੁਰਮੁੱਖੀ ਭਾਸ਼ਾ ਤੇ ਉੜੀਆ ਭਾਸ਼ਾ ਦਾ ਜਾਣਕਾਰ ਸਨ, ਜਿਨ੍ਹਾਂ ਦੀ ਸਿੱਖਿਆ ਇੱਥੇ ਉੜੀਆ ਵਿਚ ਹੀ ਹੋਈ ਸੀ ਤੇ ਗੁਰਸਿੱਖੀ ਜੀਵਨ ਜੀ ਰਹੇ ਹਨ, ਪਰ ਗੁਰਬਾਣੀ ਦੇ ਉੜੀਆ ਅਰਥ ਤੇ ਟਿੱਪਣੀ ਕਰਨ ਦੀ ਕਿਸੇ ਨੇ ਹਿੰਮਤ ਨਹੀਂ ਕੀਤੀ। 2006 ਤੱਕ ਇਹ ਕੰਮ ਹੋ ਚੁੱਕਿਆ ਸੀ ਪਰੰਤੂ ਇਸ ਨੂੰ ਪ੍ਰਿੰਟ ਕਰਵਾਉਣ ਦੀ ਉਨ੍ਹਾਂ ਦੀ ਵੀ ਹਿੰਮਤ ਨਹੀਂ ਸੀ। ਹੁਣ ਉਨ੍ਹਾਂ ਦਾ ਕਾਫ਼ੀ ਕੰਮ ਹੋ ਚੁੱਕਿਆ ਹੈ ਜਦੋਂ ਉਨ੍ਹਾਂ ਨੇ ਕਾਫ਼ੀ ਬਾਣੀ ਲਿਖ ਲਈ ਤਾਂ ਉਨ੍ਹਾਂ ਨੂੰ ਖਿਆਲ ਆਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉੜੀਆ ਭਾਸ਼ਾ ਵਿਚ ਲਿਖਿਆ ਜਾਵੇ। ਉਨ੍ਹਾਂ ਦੇ ਦਿਮਾਗ ਵਿਚ ਇਹ ਗੱਲ ਆਈ ਕਿ ਉੜੀਆ ਲੋਕ ਵੀ ਇਸਨੂੰ ਪੜ੍ਹ ਸਕਣ। ਇਹ ਕੰਮ ਉਨ੍ਹਾਂ ਦਾ 02-04-2015 ਨੂੰ ਸੰਪੂਰਨ ਹੋਇਆ। ਉਨ੍ਹਾਂ ਨੇ ਪਹਿਲਾ ਸਾਰੀ ਬਾਣੀ ਨੂੰ ਉੜੀਆ ਵਿਚ ਅਨਵਾਦ ਕੀਤਾ ਤੇ ਫਿਰ ਉਨ੍ਹਾਂ ਨੇ ਕੰਨੜ੍ਹ, ਤੇਲਗੂ ਤੇ ਮਲਯਾਲਮ ਭਾਸ਼ਾ ਵਿਚ ਸਾਰੀ ਬਾਣੀ ਨੂੰ ਅਨੁਵਾਦ ਕੀਤਾ।
ਸ. ਸੁਰਿੰਦਰਜੀਤ ਜੀ ਦਾ ਜੋ ਵੀ ਉਪਰਾਲਾ ਹੋਇਆ ਇਹ ਕਿਰਪਾਲ ਸਿੰਘ ਸਦਕਾ ਹੀ ਹੋਇਆ। ਅਗਰ ਉਹ ਬਾਣੀ ਦੀ ਕਾਵਿ ਰਚਨਾ ਨਾ ਕਰਦੇ ਤਾਂ ਸ਼ਾਇਦ ੳਨ੍ਹਾਂ ਦੇ ਦਿਮਾਗ ਵਿਚ ਵੀ ਇਸ ਬਾਰੇ ਕੋਈ ਖਿਆਲ ਨਾ ਆਉਂਦਾ। ਉਨ੍ਹਾਂ ਵੱਲੋਂ ਕੋਸ਼ਿਸ਼ ਜਾਰੀ ਹੈ ਅੱਗੇ ਜੋ ਪਰਮਾਤਮਾ ਨੂੰ ਮੰਜੂਰ।

For downloading all Gurbani pdf in different languages.