Inspired by Gurbani, People residing in Karnataka include the Teachings of Sikhism to their Children along with the school Curriculum.

Approximately 300 School students in villages religiously visit the Shri Guru Granth Sahib Spiritual Centre and read Gurbani during the ambrosial hours of Amril Vella. Efforts are being put in the teachers to translate Japji Sahib & Sukhmani Sahib in Kannada & also explain the meaning of Gurbani to the students.

Pandit Rao Dharennavar, an assistant professor in Sociology at PG government college in Chandigarh, he took this noble mission of preaching Gurbani , by learning Punjabi himself just so he could translate the teachings of Guru Granth sahib Ji from Kannada to Punjabi.

He has made a mark of being torch-bearer of promoting Punjabi language. He travels across the city and Punjab on his bicycle with his message.

He doesn’t wish that his home town in Karnataka should be also deprived of the precious teachings of Guru Sahibs, driven by this passion & faith he carries out this noble work.

Pandit Rao Dharennavar has written eight books in Punjabi and translated Japji Sahib and Sukhmani Sahib into Kannada. He has also translated the Zafarnama (the letter by the tenth Sikh Guru, Guru Gobind Singh, to Mughal emperor Aurangzeb in 1705).

ਹੁਣ ਜਪੁਜੀ ਸਾਹਿਬ ਅਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਕਰਨਾਟਕਾ ਵਿੱਚ ਕੰਨੜ ਭਾਸ਼ਾ ‘ਚ ਪੜ੍ਹੀ ਜਾ ਸਕੇਗੀ!

•ਸੂਬੇ ਦੇ ਬੀਜਾਪੁਰ ਜ਼ਿਲੇ ਦੇ ਕੰਨੜ ਲੋਕਾਂ ਨੇ ਆਰੰਭ ਕੀਤੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੀ ਉਸਾਰੀ

ਸਰਬਸਾਂਝੀਵਾਲਤਾ ਦੀ ਪ੍ਰਤੀਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਸੇ ਵੀ ਵਿਸ਼ੇਸ਼ ਖਿੱਤੇ, ਸੂਬੇ ਜਾਂ ਧਰਮ ਦੇ ਲੋਕਾਂ ਦੀ ਨਾ ਹੋ ਕੇ ਸੱਮੁਚੀ ਲੋਕਾਈ ਦੀ ਭਲਾਈ ਲਈ ਰਚੀ ਗਈ ਹੈ। ਭਾਰਤ ਦੇਸ਼ ਦਾ ਕਰਨਾਟਕ ਸੂਬਾ, ਜਿੱਥੇ ਕੰਨੜ ਭਾਸ਼ਾ ਬੋਲੀ ਜਾਂਦੀ ਹੈ, ਦੇ ਬੀਜਾਪੁਰ ਜ਼ਿਲੇ ਵਿੱਚ ਰਹਿੰਦੇ ਲੋਕ ਗੁਰਬਾਣੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਆਪਣੇ ਬੱਚਿਆਂ ਨੂੰ ਸਕੂਲੀ ਵਿੱਦਿਆ ਦੇ ਨਾਲ-ਨਾਲ ਕੰਨ੍ਹੜ ਭਾਸ਼ਾ ਵਿੱਚ ਹੀ ਗੁਰਬਾਣੀ ਦੀ ਪੜ੍ਹਾਈ ਵੀ ਕਰਵਾਉਣੀ ਆਰੰਭ ਕਰ ਦਿ ੱਤੀ ਹੈ।

ਬੀਜਾਪੁਰ ਜ਼ਿਲੇ ਦੀ ਤਹਿਸੀਲ ਇੰਡੀ ਦੇ ਪਿੰਡ ਸਲੋਤਗੀ ਵਿੱਚ ਕੰਨੜ ਭਾਸ਼ਾ ਬੋਲਣ ਵਾਲੇ ਲਗਭਗ ੩੦੦ ਸਕੂਲੀ ਬੱਚੇ ਇੰਨ੍ਹੀ ਦਿਨੀਂ ਅੰਮ੍ਰਿਤ ਵੇਲੇ ਪਿੰਡ ਵਿੱਚ ਸਥਾਪਿਤ ਕੀਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਿੱਚ ਆਉਂਦੇ ਹਨ ਜਿੱਥੇ ਇੱਕ ਗੈਰ ਸਿੱਖ ਕੰਨੜ ਅਧਿਆਪਕ ਵੱਲੋਂ ਬੱਚਿਆਂ ਨੂੰ ਜਪੁਜੀ ਸਾਹਿਬ ਜੀ ਦੀ ਬਾਣੀ ਪੜ੍ਹਾ ਕੇ ਉਸ ਦੇ ਅਰਥ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਦਰਅਸਲ, ਚੰਡੀਗੜ੍ਹ ਦੇ ਸਰਕਾਰੀ ਕਾਲਜ ਸੈਕਟਰ ੪੬ ਵਿੱਚ ਸਹਾਇਕ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ, ਜੋ ਕਿ ਕਰਨਾਟਕਾ ਦੇ ਹਨ, ਜਦੋਂ ਚੰਡੀਗੜ੍ਹ ਆਏ ਇਸ ਖੇਤਰ ਦੇ ਗੁਰਧਾਮਾਂ ਵਿੱਚ ਪੜ੍ਹੀ ਅਤੇ ਗਾਈ ਜਾਂਦੀ ਇਲਾਹੀ ਬਾਣੀ ਤੋਂ ਬੜੇ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਦੇ ਮਨ ਵਿੱਚ ਆਇਆ ਕਿ ਕਿਧਰੇ ਕਰਨਾਟਕਾ ਰਾਜ ਦੇ ਲੋਕ ਇਸ ਇਲਾਹੀ ਬਾਣੀ ਨੂੰ ਪੜ੍ਹਨ ਤੋਂ ਵਾਂਝੇ ਨਾ ਰਹਿ ਜਾਣ।