ਲੰਡਨ, 10 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੰਗਲੈਂਡ ਦੀ ਬੈਰਿਸਟਰ ਸੁਸਾਇਟੀ ਆਫ ਲਿੰਕਨ ਇਨ ਯੂ.ਕੇ. ਵਲੋਂ ਐਲਾਨੇ ਗਏ 2015 ਦੇ ਬੈਰਿਸਟਰਾਂ ਦੇ ਨਤੀਜਿਆਂ ਮੁਤਾਬਕ ਜਸਕੀਰਤ ਸਿੰਘ ਗੁਲਸ਼ਨ ਨੇ ਇੰਗਲੈਂਡ ਦੇ ਸਭ ਤੋਂ ਛੋਟੀ ਉਮਰ ਦੇ ਅੰਮਿ੍ਤਧਾਰੀ ਬੈਰਿਸਟਰ ਬਣ ਕੇ ਸਿੱਖ ਕੌਮ ਦਾ ਮਾਣ ਵਧਾਇਆ ਹੈ | ਜਸਕੀਰਤ ਸਿੰਘ ਨੇ 23 ਸਾਲ ਦੀ ਉਮਰ ਵਿਚ ਲੰਡਨ […]

ਲੰਡਨ, 10 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੰਗਲੈਂਡ ਦੀ ਬੈਰਿਸਟਰ ਸੁਸਾਇਟੀ ਆਫ ਲਿੰਕਨ ਇਨ ਯੂ.ਕੇ. ਵਲੋਂ ਐਲਾਨੇ ਗਏ 2015 ਦੇ ਬੈਰਿਸਟਰਾਂ ਦੇ ਨਤੀਜਿਆਂ ਮੁਤਾਬਕ ਜਸਕੀਰਤ ਸਿੰਘ ਗੁਲਸ਼ਨ ਨੇ ਇੰਗਲੈਂਡ ਦੇ ਸਭ ਤੋਂ ਛੋਟੀ ਉਮਰ ਦੇ ਅੰਮਿ੍ਤਧਾਰੀ ਬੈਰਿਸਟਰ ਬਣ ਕੇ ਸਿੱਖ ਕੌਮ ਦਾ ਮਾਣ ਵਧਾਇਆ ਹੈ | ਜਸਕੀਰਤ ਸਿੰਘ ਨੇ 23 ਸਾਲ ਦੀ ਉਮਰ ਵਿਚ ਲੰਡਨ ਯੂਨੀਵਰਸਿਟੀ ਆਫ ਲਾਅ ਤੋਂ ਬੈਰਿਸਟਰ ਦੀ ਡਿਗਰੀ ਹਾਸਲ ਕੀਤੀ ਜਿਸ ਤੋਂ ਬਾਅਦ ਜੱਜ ਅਤੇ ਲਾਰਡ ਆਫ ਲਾਅ ਬਣਦੇ ਹਨ | ਇਥੇ ਹੀ ਬੱਸ ਨਹੀਂ ਜਸਕੀਰਤ ਸਿੰਘ ਗੁਲਸ਼ਨ ਇੰਗਲੈਂਡ ਦੀ ਸਭ ਤੋਂ ਵਡੀ ਲਿੰਕਨ ਬੈਰਿਸਟਰ ਸੁਸਾਇਟੀ ਦਾ ਵੀ ਮੈਂਬਰ ਬਣ ਗਿਆ ਜਿਸ ਤੋਂ ਇੰਗਲੈਂਡ ਦੇ ਚਾਰ ਪ੍ਰਧਾਨ ਮੰਤਰੀ ਟੋਨੀ ਬਲੇਅਰ, ਮਾਰਗਰੈਟ ਥੈਚਰ ਆਦਿ, ਭਾਰਤ ਦੇ ਨੌਵੇਂ ਰਾਸ਼ਟਰਪਤੀ ਡਾ. ਸ਼ੰਕਰ ਦਿਆਲ ਸ਼ਰਮਾ, ਪਾਕਿਸਤਾਨ ਦੇ ਬਾਨੀ ਮੁਹੰਮਦ ਜਿਨਾਹ ਤੇ ਹੋਰ ਕਈ ਦੇਸ਼ਾਂ ਦੇ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਦੁਨੀਆਂ ਨੂੰ ਮਿਲੇ ਹਨ | ਜ਼ਿਕਰਯੋਗ ਹੈ ਕਿ ਜਸਕੀਰਤ ਸਿੰਘ ਗੁਲਸ਼ਨ ਪੰਥ ਦੇ ਪ੍ਰਸਿੱਧ ਵਿਦਵਾਨ ਗਿਆਨੀ ਅਮਰੀਤ ਸਿੰਘ ਗੁਲਸ਼ਨ ਦੇ ਬੇਟੇ ਹਨ |