ਜ਼ਿੰਦਗੀ ਵਿਚ ਸਚਾਈ ਦੇ ਰਾਹ ਤੇ ਤੁਰਨਾ ਇਸ ਘੋਰ ਕਲਯੁੱਗ ਦੀ ਘੜੀ ਵਿਚ ਬਹੁਤ ਕਠਿਨ ਹੈ ਸੱਚ ਦਾ ਰਾਹ ਤੇ ਤੁਰਨ ਦਾ ਮਤਲਬ ਇਸ ਕਲਯੁੱਗ ਅੰਦਰ ਵਗਦੀਆਂ ਤੇਜ਼ ਹਵਾਵਾਂ ਦੇ ਉੱਲਟ ਚੱਲਣ ਦੇ ਬਰਾਬਰ ਹੈ। ਹਾਂ ਜੇਕਰ ਸੱਚਾਈ ਦਾ ਰਾਹ ਚੁਣ ਲਿਆ ਜਾਵੇ ਤਾਂ ਫੇਰ ਜਿੰਦਗੀ ਜਿਊਣ ਦੇ ਅਰਥ ਹੀ ਬਦਲ ਜਾਂਦੇ ਹਨ।ਰੋਜ਼ਾਨਾ ਜਿੰਦਗੀ ਵਿਚ […]

ਜ਼ਿੰਦਗੀ ਵਿਚ ਸਚਾਈ ਦੇ ਰਾਹ ਤੇ ਤੁਰਨਾ ਇਸ ਘੋਰ ਕਲਯੁੱਗ ਦੀ ਘੜੀ ਵਿਚ ਬਹੁਤ ਕਠਿਨ ਹੈ ਸੱਚ ਦਾ ਰਾਹ ਤੇ ਤੁਰਨ ਦਾ ਮਤਲਬ ਇਸ ਕਲਯੁੱਗ ਅੰਦਰ ਵਗਦੀਆਂ ਤੇਜ਼ ਹਵਾਵਾਂ ਦੇ ਉੱਲਟ ਚੱਲਣ ਦੇ ਬਰਾਬਰ ਹੈ।

ਹਾਂ ਜੇਕਰ ਸੱਚਾਈ ਦਾ ਰਾਹ ਚੁਣ ਲਿਆ ਜਾਵੇ ਤਾਂ ਫੇਰ ਜਿੰਦਗੀ ਜਿਊਣ ਦੇ ਅਰਥ ਹੀ ਬਦਲ ਜਾਂਦੇ ਹਨ।ਰੋਜ਼ਾਨਾ ਜਿੰਦਗੀ ਵਿਚ ਸੱਚ ਬੋਲਣਾ ਇਕ ਚੰਗੀ ਆਦਤ
ਹੈ।ਜਿਹੜੇ ਲੋਕ ਸੱਚ ਬੋਲਦੇ ਹਨ, ਸਾਰੇ ਲੋਕ ਉਨ੍ਹਾਂ ਦਾ ਆਦਰ–ਸਤਿਕਾਰ ਕਰਦੇ ਹਨ।

ਉਨ੍ਹਾਂ ਦੇ ਵਚਨਾਂ ‘ਤੇ ਵਿਸ਼ਵਾਸ ਹੁੰਦਾ ਹੈ। ਪਰ ਵੱਡੀ ਗੱਲ ਇਹ ਹੈ ਕਿ ਜੇ ਸੱਚਾਈ ਵਾਲੇ ਇੰਨਸਾਨ ਦੀ ਇੱਜ਼ਤ ਕਰਨ ਵਾਲੇ ਖੁਦ ਵੀ ਸਚਾਈ ਦੇ ਰਾਹ ਤੁਰ ਪੈਣ।
ਗੁਰਬਾਣੀ: “ਸਚੈ ਮਾਰਗਿ ਚਲਦਿਆ, ਉਸਤਤਿ ਕਰੇ ਜਹਾਨੁ।।” ਇਕ ਗੱਲ ਯਾਦ ਰੱਖੋ –ਸੱਚ ਇੱਕ ਹੁੰਦਾ ਹੈ ਅਤੇ ਝੂਠ ਜ਼ਿਆਦਾ ਗਿਣਤੀ ‘ਚ।ਸੱਚ ਬੋਲਣ ਵਾਲਾ ਇੰਨਸਾਨ ਬਿਨ੍ਹਾਂ ਖੌਫ ਰਹਿੰਦਾਂ ਹੈ ਜਦੋਂ ਕਿ ਇਕ ਝੂਠ ਬੋਲਣ ਵਾਲੇ ਨੂੰ ਇਕ ਝੂਠ ਨੂੰ ਛਪਾਉਣ ਲਈ 100 ਝੂਠ ਵੀ ਬੋਲਣੇ ਪੈ ਸਕਦੇ ਹਨ। ਝੂਠ ਬੋਲਣਾ ਸਭ ਤੋਂ
ਵੱਡਾ ਪਾਪ ਹੈ।
ਅਜੋਕੇ ਯੁੱਗ ‘ਚ ਅਸੀਂ ਇਹ ਸਮਝ ਰਹੇ ਹਾਂ ਕਿ ਝੂਠ ਦੀ ਜਿੱਤ ਹੁੰਦੀ ਹੈ ਅਤੇ ਸੱਚ ਨੂੰ ਕੋਈ ਵੀ ਨਹੀਂ ਪੁੱਛਦਾ ਪਰ ਇਹ ਬਿਲਕੁਲ ਗਲਤ ਧਾਰਨਾ ਹੈ। ਝੂਠ ਹਰ ਇਕ ਗੱਲ ‘ਚ ਚੱਲਦਾ ਹੈ, ਜਿਵੇਂ ਬਾਪ ਨੂੰ ਬੇਟੇ ‘ਤੇ, ਭਰਾ ਨੂੰ ਭੈਣ ‘ਤੇ, ਦੁਕਾਨਦਾਰ ਨੂੰ ਗਾਹਕ ‘ਤੇ ਅਤੇ ਗੁਰੂ ਆਪਣ ਚੇਲੇ ‘ਤੇ ਅਤੇ ਇਸ ਤੋਂ ਵੀ ਅੱਗੇ ਲੋਕ ਪਰਮਾਤਮਾ ‘ਤੇ ਵੀ
ਆਪਣੇ ਸਵਾਰਥ ਅਨੁਸਾਰ ਹੀ ਵਿਸ਼ਵਾਸ ਕਰਦੇ ਹਨ।ਇੱਥੇ ਇਹ ਝੂਠ ਬੋਲਕੇ ਅਸੀਂ ਸਾਡੇ ਸਮਾਜ,ਪਰਿਵਾਰ ਤੇ ਗੁਰੂ ਪ੍ਰਤੀ ਅਕ੍ਰਿਤਘਤਾ ਦੀ ਗਵਾਹੀ ਦੇ ਰਹੇ ਹਾਂ। ਝੂਠ ਬੋਲਣ ਵਾਲਾ ਇਨਸਾਨ ਹਮੇਸ਼ਾਂ ਚਿੰਤਤ ਰਹਿੰਦਾ ਹੈ ਕਿਉਂਕਿ ਉਸਨੂੰ ਹਮੇਸ਼ਾਂ ਇਹ ਚਿੰਤਾ ਰਹਿੰਦੀ ਹੈ ਕਿ ਕਿਸਨੂੰ ਕੀ ਝੂਠ ਬੋਲਿਆ।

ਸੌ ਝੂਠ ਬੋਲਣ ਨਾਲੋਂ ਇੱਕ ਸੱਚ ਬੋਲਣਾ ਜਿਆਦਾ ਬਿਹਤਰ ਵਿਕਲਪ ਹੈ।

ਸੋ ਝੂਠ ਬੋਲਣਾ ਸੌਖਾ ਤੇ ਸੱਚ ਸੁਣਨਾ ਔਖਾ ਇਸ ਲਈ ਝੂਠ ਬੋਲਣ ਨਾਲੋਂ ਕਿਹਾ ਜਾਂਦਾ ਹੈ ਕਿ ਇਕ ਚੁੱਪ ਸੌ ਸੁੱਖ।
ਸਿਆਣੇ ਕਹਿੰਦੇ ਹਨ ਕਿ ਕਿਸੇ ਵੀ ਕੰਮ ਦੀ ਸ਼ੁਰੂਆਤ ਆਪਣੇ ਘਰ ਤੋਂ ਕਰੋਂ ਅਤੇ ਸੱਚ ਬੋਲਣ ਦੀ ਸ਼ੁਰੂਆਤ ਵੀ ਆਪਣੇ ਘਰ ਤੋਂ ਹੀ ਕਰੋ। ਅਸਲੀਅਤ ਇਹ ਹੈ ਕਿ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਸਾਡਾ ਨੈਤਿਕ ਫਰਜ਼ ਹੈ ਕਿ ਅਸੀਂ ਹਮੇਸ਼ਾ ਸੱਚ ਬੋਲੀਏ।

ਛੋਟੇ ਝੂਠ ਤੋਂ ਹੀ ਵੱਡੇ ਝੂਠ ਦੀ ਬੁਨਿਆਦ ਬਣਦੀ ਹੈ।ਆਉ ਅੱਜ ਆਪਣੇ ਆਪ ਨਾਲ ਇਕ ਵਾਅਦਾ ਕਰੀਏ ਕਿ ਜਿੰਦਗੀ ਭਰ ਸੱਚ ਦਾ ਪੱਲਾ ਨਹੀਂ ਛੱਡਗਾ ਤੇ ਸੱਚ ਦੇ ਹੱਕ ਵਿਚ ਹੀ ਆਪਣੀ ਆਵਾਜ਼ ਬੁਲੰਦ ਕਰਾਂਗੇ।