ਅਕਾਲ ਅਕੈਡਮੀ ਤੇਜਾ ਸਿੰਘ ਵਾਲਾ ਦੀ ਹੋਣਹਾਰ ਖਿਡਾਰਨ ਗੋਬਿੰਦਨੂਰ ਕੌਰ ਨੇ ਫੈਂਸਿੰਗ ‘ਚੋਂ ਚਾਂਦੀ ਦਾ ਤਮਗਾ ਜਿੱਤਿਆ ਭਿੱਖੀ, 2 ਜਨਵਰੀ: ਕਲਗ਼ੀਧਰ ਟਰੱਸਟ ਬੜੂ ਸਾਹਿਬ ਅਧੀਨ ਸਫਲਤਾ ਪੂਰਵਕ ਚੱਲ ਰਹੀ ਅਕਾਲ ਅਕੈਡਮੀ ਤੇਜਾ ਸਿੰਘ ਵਾਲਾ ਦੀ ਹੋਣਹਾਰ ਵਿਦਿਆਰਥਣ ਗੋਬਿੰਦਨੂਰ ਕੌਰ ਨੇ ਫੈੰਸਿੰਗ ਖੇਡ ਚ ਚਾਂਦੀ ਦਾ ਤਮਗਾ ਜਿੱਤ ਕਿ ਮਾਪਿਆਂ ਤੇ ਅਕੈਡਮੀ ਦਾ ਨਾਮ ਰੌਸ਼ਨ ਕੀਤਾ। […]
ਅਕਾਲ ਅਕੈਡਮੀ ਤੇਜਾ ਸਿੰਘ ਵਾਲਾ ਦੀ ਹੋਣਹਾਰ ਖਿਡਾਰਨ ਗੋਬਿੰਦਨੂਰ ਕੌਰ ਨੇ ਫੈਂਸਿੰਗ ‘ਚੋਂ ਚਾਂਦੀ ਦਾ ਤਮਗਾ ਜਿੱਤਿਆ
ਭਿੱਖੀ, 2 ਜਨਵਰੀ: ਕਲਗ਼ੀਧਰ ਟਰੱਸਟ ਬੜੂ ਸਾਹਿਬ ਅਧੀਨ ਸਫਲਤਾ ਪੂਰਵਕ ਚੱਲ ਰਹੀ ਅਕਾਲ ਅਕੈਡਮੀ ਤੇਜਾ ਸਿੰਘ ਵਾਲਾ ਦੀ ਹੋਣਹਾਰ ਵਿਦਿਆਰਥਣ ਗੋਬਿੰਦਨੂਰ ਕੌਰ ਨੇ ਫੈੰਸਿੰਗ ਖੇਡ ਚ ਚਾਂਦੀ ਦਾ ਤਮਗਾ ਜਿੱਤ ਕਿ ਮਾਪਿਆਂ ਤੇ ਅਕੈਡਮੀ ਦਾ ਨਾਮ ਰੌਸ਼ਨ ਕੀਤਾ। ਗੋਵਿੰਦਨੂਰ ਕੌਰ ਦੀ ਕੋਚ ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਉੱਤਰਾਖੰਡ ਓਲੰਪਿਕ ਐਸੋਸੀਏਸ਼ਨ ਵੱਲੋਂ (ਰੁਦਰਪੁਰ) ਉੱਤਰਾਖੰਡ ਵਿਖੇ ਕਰਵਾਏ ਗਏ ਅੰਡਰ 20 ਸਾਲ ਫੈਂਸਿੰਗ ਮੁਕਾਬਲਿਆਂ ਵਿੱਚ ਸੂਬਾ ਪੰਜਾਬ ਦੀ ਤਰਫ਼ੋਂ ਜਸਵੰਤ ਸਿੰਘ ਤੇ ਸਰਬਜੀਤ ਕੌਰ ਦੀ ਹੋਣਹਾਰ ਸਪੁੱਤਰੀ ਗੋਬਿੰਦਨੂਰ ਕੌਰ ਨੇ ਫੈਂਸਿੰਗ ਖੇਡ ਵਿੱਚ ਹਿੱਸਾ ਲਿਆ ਸੀ ਜਿਸ ਵਿੱਚੋਂ ਉਸ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਪੰਜਾਬ ਦੀ ਝੋਲੀ ਪਾਇਆ। ਉਨ੍ਹਾਂ ਦੱਸਿਆ ਕਿ ਗੋਬਿੰਦਨੂਰ ਕੌਰ ਨੇ ਮਹਿਜ਼ 20 ਸਾਲ ਦੀ ਉਮਰ ਵਿੱਚ ਵੱਡੀ ਜਿੱਤ ਦਰਜ ਕਰਕੇ ਦਰਸਾ ਦਿੱਤਾ ਹੈ ਕਿ ਹੁਨਰ ਉਮਰ ਦਾ ਮੁਹਤਾਜ ਨਹੀਂ ਹੁੰਦਾ ਉਨ੍ਹਾਂ ਕਿਹਾ ਜੇਕਰ ਲੜਕੀਆਂ ਨੂੰ ਸਹੀ ਢੰਗ ਨਾਲ ਤਾਲੀਮ ਤੇ ਅਗਵਾਈ ਦਿੱਤੀ ਜਾ ਸਕੇ ਤਾਂ ਕੁੜੀਆਂ ਵੀ ਦੇਸ਼ ਦਾ ਨਾਮ ਰੌਸ਼ਨ ਕਰ ਸਕਦੀਆਂ ਹਨ। ਅਕੈਡਮੀ ਦੀ ਪਿ੍ੰਸੀਪਲ ਮੈਡਮ ਸੰਦੀਪ ਕੌਰ ਨੇ ਗੋਬਿੰਦਨੂਰ ਕੌਰ ਦੀ ਜਿੱਤ ਤੇ ਉਸ ਨੂੰ, ਮਾਤਾ -ਪਿਤਾ, ਅਕੈਡਮੀ ਦੀ ਕੋਚ ਤੇ ਸਟਾਫ਼ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਆਪਣੀ ਜਿੱਤ ਨੂੰ ਬਰਕਰਾਰ ਰੱਖੇਗੀ। ਇਨਾਮ ਵੰਡ ਸਮਾਗਮ ਮੌਕੇ ਉੱਤਰਾਖੰਡ ਦੇ ਵਿਧਾਇਕ ਤੇ ਵਧੀਕ ਕੁਲੈਕਟਰ ਵੀ ਮੌਜੂਦ ਸਨ।