ਸੁਰਿੰਦਰ ਕੌਰ, ਅੰਤਰਾਸ਼ਟਰੀ ਖੇਡਾਰਣ ਇਕ ਹੋਰ ਗੋਲ੍ਡ ਮੇਡਲ ਲਈ ਤਿਆਰ, ਕਮੀ ਹੋਂਸਲੇ ਦੀ ਨਹੀ ਪੈਸੇ ਦੀ ਹੈ | ਸਿੰਗਾਪੁਰ ਵਿਚ 4 ਤੋ 8 ਮਈ 2016 ਨੂੰ ਆਯੋਜਿਤ ਹੋਣ ਵਾਲੀਆਂ ਏਸ਼ੀਅਨ ਮਾਸਟਰ ਗੇਮ੍ਸ ਵਿਚ ਭਾਰਤ ਦੀ ਨੁਮਾਇੰਦਗੀ ਕਰਣ ਲਈ 53 ਸਾਲਾ ਸੁਰਿੰਦਰ ਕੌਰ ਪੰਚਾਇਤੀ ਸਟੇਡਿਯਮ ਦਸਯੂ ਵਿਖੇ ਜੀ ਜਾਨ ਨਾਲ ਮਿਹਨਤ ਕਰਨ ਉਪਰੰਤ ਚੁਣੀ ਗਈ ਹੈ […]
ਸੁਰਿੰਦਰ ਕੌਰ, ਅੰਤਰਾਸ਼ਟਰੀ ਖੇਡਾਰਣ ਇਕ ਹੋਰ ਗੋਲ੍ਡ ਮੇਡਲ ਲਈ ਤਿਆਰ, ਕਮੀ ਹੋਂਸਲੇ ਦੀ ਨਹੀ ਪੈਸੇ ਦੀ ਹੈ |
ਸਿੰਗਾਪੁਰ ਵਿਚ 4 ਤੋ 8 ਮਈ 2016 ਨੂੰ ਆਯੋਜਿਤ ਹੋਣ ਵਾਲੀਆਂ ਏਸ਼ੀਅਨ ਮਾਸਟਰ ਗੇਮ੍ਸ ਵਿਚ ਭਾਰਤ ਦੀ ਨੁਮਾਇੰਦਗੀ ਕਰਣ ਲਈ 53 ਸਾਲਾ ਸੁਰਿੰਦਰ ਕੌਰ ਪੰਚਾਇਤੀ ਸਟੇਡਿਯਮ ਦਸਯੂ ਵਿਖੇ ਜੀ ਜਾਨ ਨਾਲ ਮਿਹਨਤ ਕਰਨ ਉਪਰੰਤ ਚੁਣੀ ਗਈ ਹੈ ਪਰ ਪੈਸੇ ਦੀ ਕਮੀ ਵਜੋ ਸਿੰਗਾਪੁਰ ਭਾਗ ਨਹੀ ਲੈ ਸਕਦੀ ਜਿਸ ਦਾ ਓਹਨਾਂ ਨੂੰ ਬਹੁਤ ਅਫਸੋਸ ਹੈ |
ਇਸ ਤੋਂ ਪਹਿਲਾ ਵੀ ਓਹਨਾਂ ਨੇ ਭਾਰਤ ਵਾਸਤੇ ਅਨਗਿਣਤ ਅੰਤਰਰਾਸ਼ਟਰੀ ਪਦਰ ਦੇ ਮੁਕਾਬਲੇ ਜਿੱਤੇ ਹਨI ਮਲੇਸ਼ਿਆ ਤੇ ਚੀਨ ਵਿਖੇ ਹੋਇਆ 300 ਮੀਟਰ ਹਰਡਲ, 200 ਅਤੇ 40 ਮੀਟਰ ਦੀ ਰੇਸ ਵਿਚ ਦੇਸ਼ ਵਾਸਤੇ ਕਈ ਸੋਨੇ ਚਾਂਦੀ ਅਤੇ ਕਾੰਸੇ ਦੇ ਤਮਗੇ ਲਿਆਏ ਹਨ | ਆਪਣੇ ਕੋਲ ਪੈਸੇ ਦੀ ਕਮੀ ਕਰਕੇ ਓਹ ਰਾਜ ਸਰਕਾਰ ਤੋ ਮਦਦ ਦੀ ਉਮੀਦਾਂ ਲਾਈ ਹਨ |
ਦਸਵੀ ਕਲਾਸ ਪਾਸ ਅਤੇ ਇਕ ਖੇਤੀ ਵਿਕਾਸ ਬੈੰਕ ਦਸਯੂ ਵਿਖੇ ਚੋਥੀ ਸ਼੍ਰੇਣੀ ਦੀ ਕਰਮਚਾਰੀ ਸੁਰਿੰਦਰ ਕੌਰ ਨੂੰ ਇਸ ਗੱਲ ਦਾ ਵੀ ਅਫਸੋਸ ਹੈ ਕੀ ਦੇਸ਼ ਵਾਸਤੇ ਇੰਨਾਂ ਨਾਮ ਕਮਾਨ ਦੇ ਬਾਵਜੂਦ ਓਹਨਾਂ ਨੂੰ ਕੰਮ ਚ ਤਰੱਕੀ ਨਹੀ ਮਿਲ ਪਾਈ |
ਬਚਪਨ ਤੋ ਹੀ ਅਥਲੈਟਿਕ ਚੁਣ ਲਈ ਸੀ ਪਰ ਪੈਸੇ ਦੇ ਅਭਾਵ ਕਾਰਨ ਕੁਝ ਨਹੀ ਕਰ ਸਕੀ ਸੁਰਿੰਦਰ ਕੌਰ ਦੇ ਪਤੀ ਤਬੀਅਤ ਠੀਕ ਨਾ ਹੋਣ ਕਰਕੇ ਕੁਝ ਨਹੀ ਕਰਦੇ |