ਇਹ ਗੁਰੂ ਦੀ ਪਿਆਰੀ ਬਚ੍ਚੀ ਉਸ ਸਮੇਂ ਦਾ ਬਖਾਨ ਕਰ ਰਹੀ ਹੈ ਜਿਸ ਸਮੈ ਦੋਨੋਂ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿੱਚ ਚਿਨਵਾਨੇ ਵਾਸਤੇ ਲੈ ਜਾਇਆ ਜਾ ਰਿਹਾ ਸੀ | ਦਾਦੀ ਮਾਤਾ ਗੁਜਰ ਕੌਰ ਜੀ ਆਪਨੇ ਦੋਨੋਂ ਪੋਤਿਆਂ ਨੂੰ ਠੰਡੇ ਬੁਰਜ ਤੋਂ ਬੈਠੇ ਦੇਖ ਰਹੇ ਸਨ ਅਤੇ ਜਾਨਦੇ ਸਨ ਕੀ ਉਹ ਦੋਵੇਂ ਹੁਣ ਦੁਬਾਰਾ ਕਦੀ ਵਾਪਿਸ ਨਹੀ ਆਉਣਗੇ, ਕਦੀ ਉਹਨਾਂ ਦੀ ਗੋਦੀ ਮੁੜ ਨਹੀ ਚੜਨਗੇ ਅਤੇ ਨਾਂ ਹੀ ਹੁਣ ਉਹਨਾਂ ਦੇ ਕਦੀ ਗਲੇ ਲਗਣਗੇ |

ਇੱਕ ਸੰਸਾਰਿਕ ਦਾਦੀ ਲਈ ਇਹ ਸਮਾਂ ਸ਼ਾਇਦ ਸਭ ਤੋਂ ਦੁਖਦਾਈ ਹੋਵੇਗਾ ਪਰ ਮਾਤਾ ਗੁਜਰ ਕੌਰ ਜੀ, ਜੋ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜਿਊਂ ਦੀ ਮਾਤਾ ਜੀ ਸਨ ਅਤੇ ਸ਼ਹੀਦੀ ਜਿਨ੍ਹਾਂ ਦੇ ਖੂਨ ਵਿੱਚ ਸੀ, ਉਹ ਆਪਨੇ ਦੋਵੇ ਪੋਤਿਆਂ ਦੇ ਮੁਖ ਤੋਂ ਸੂਬੇ ਸਰਹੰਦ ਦੇ ਦਰਬਾਰ ਵਿੱਚ ਹੋਈ ਘਟਨਾ ਸੁਣ ਕੇ ਬੜੇ ਪ੍ਰਸੰਨ ਹੋਏ |

ਮਾਤਾ ਜੀ ਨੇ ਬੜੇ ਸਬਰ ਨਾਲ ਉਹਨਾਂ ਨੂੰ ਮੌਤ ਨੂੰ ਗਲੇ ਲਗਾਉਣ ਲਈ ਤਿਆਰ ਕੀਤਾ ਤੇ ਵਿਆਹ ਦਾ ਦੌਰਾਨ ਕੀਤੇ ਜਾਨ ਵਾਲੇ ਸਾਰੇ ਸਗਨ ਕੀਤੇ ਉਹਨਾਂ ਦੇ ਸਰ ਤੇ ਕਲਗੀ ਸਜਾਈ| ਮਾਤਾ ਜੀ ਬੁਰਜ ਤੇ ਬੈਠੇ ਬੜੇ ਮਾਨ ਨਾਲ ਉਹਨਾਂ ਨੂੰ ਜਾਂਦੇ ਹੋਏ ਦੇਖਦੇ ਨੇ| ਇਹ ਦ੍ਰਿਸ਼ ਇੰਨਾ ਭਾਵਪੂਰਣ ਹੈ ਕਿ ਕਿਸੇ ਪੱਥਰ ਦਿਲ ਇਨਸਾਨ ਦਾ ਵੀ ਦਿਲ ਪਸੀਜ਼ ਜਾਏ|