ਸਰਬੱਤ ਦੇ ਭਲੇ ਅਤੇ ਇਲਾਕੇ ਦੀ ਸ਼ੁੱਖ ਸ਼ਾਂਤੀ ਲਈ ਅਕਾਲ ਅਕੈਡਮੀ ਚੀਮਾਂ ਸਾਹਿਬ ਵਿਖੇ ਪ੍ਰਕਾਸ਼ ਕੀਤੇ ੧੨੮ ਸ੍ਰੀ ਸਹਿਜ ਪਾਠ ਅਤੇ ੧੧ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਭੋਗਾਂ ਦੀ ਅਰਦਾਸ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆ ਦੁਆਰਾ ਕੀਤੀ ਗਈ, ਪਾਠਾਂ ਦੀ ਨਿਸ਼ਕਾਮ ਸੇਵਾ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਨੇ ਕੀਤੀ ਗਈ[ਉਪਰੰਤ ਅਕਾਲ ਅਕੈਡਮੀ […]

ਸਰਬੱਤ ਦੇ ਭਲੇ ਅਤੇ ਇਲਾਕੇ ਦੀ ਸ਼ੁੱਖ ਸ਼ਾਂਤੀ ਲਈ ਅਕਾਲ ਅਕੈਡਮੀ ਚੀਮਾਂ ਸਾਹਿਬ ਵਿਖੇ ਪ੍ਰਕਾਸ਼ ਕੀਤੇ ੧੨੮ ਸ੍ਰੀ ਸਹਿਜ ਪਾਠ ਅਤੇ ੧੧ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਭੋਗਾਂ ਦੀ ਅਰਦਾਸ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆ ਦੁਆਰਾ ਕੀਤੀ ਗਈ, ਪਾਠਾਂ ਦੀ ਨਿਸ਼ਕਾਮ ਸੇਵਾ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਨੇ ਕੀਤੀ ਗਈ[ਉਪਰੰਤ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ ਕੀਤਾ ਗਿਆ|

ਬਾਬਾ ਇਕਬਾਲ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸ਼ਾਝੀਆਂ ਕਰਦਿਆਂ ਵਿੱਦਿਆ ਅਤੇ ਪੜਾਈ ਵਿੱਚ ਅੰਤਰ ਸਮਝਾਇਆ, ਕਿ ਜੇਕਰ ਵਿਗਿਆਨਿਕ ਸਿੱਖਿਆ ਦੇ ਨਾਲ ਅਧਿਆਤਮਿਕ ਸਿੱਖਿਆ ਨੂੰ ਮਿਲਾ ਦਿਤਾ ਜਾਵੇ ਤਾਂ ਉਹ ਨੈਤਿਕ ਵਿਦਿਆ ਬਣ ਜਾਂਦੀ ਹੈ, ਉਨ੍ਹਾਂ ਦੱਸਿਆ ਕਿ ਬੜੂ ਸਾਹਿਬ ਸੰਸਥਾ ਦਾ ਭਵਿੱਖਤ ਉਦੇਸ਼ ੨੦੨੦ ਤੱਕ ੫੦੦ ਅਕਾਲ ਅਕੈਡਮੀਆਂ ਦੀ ਸਥਾਪਨਾ ਕਰਨਾ ਹੈ|

ਇਸ ਮੌਕੇ ਬਾਬਾ ਜਗਤਾਰ ਸਿੰਘ ਕਾਹਨਗੜ੍ਹ ਵਾਲਿਆਂ ਨੇ ਵੀ ਸ਼ਬਦ ਕੀਰਤਨ ਅਤੇ ਗੁਰਮਤਿ ਵਿਚਾਰਾਂ ਸ਼ਾਝੀਆਂ ਕੀਤੀਆਂ| ਇਸ ਮੌਕੇ ਅਕਾਲ ਅਕੈਡਮੀ ਖੇੜਾ ਲਈ ਜ਼ਮੀਨ ਦਾਨ ਕਰਨ ਵਾਲੇ ਸ੍ਰ. ਚੈਨ ਸਿੰਘ ਯੂਬਾ ਸਿਟੀ ਅਮਰੀਕਾ, ਅਕਾਲ ਅਕੈਡਮੀ ਬਿਲਗ੍ਹਾ ਲਈ ਜ਼ਮੀਨ ਦਾਨੀ ਪਰਿਵਾਰ ਚੋਂ ਸ੍ਰ. ਰਜਿੰਦਰ ਸਿੰਘ ਅਸਟ੍ਰੇਲੀਆ, ਬਾਬਾ ਹਰਦੀਪ ਸਿੰਘ ਬੁੱਢੇਵਾਲ ਨੇ ਵੀ ਹਾਜ਼ਰੀ ਭਰੀ|

ਪਿੰਡ ਭੂਰੇ ਕੁੱਬੇ, ਜਵੰਧਾ ਪਿੰਡੀ, ਕੋਠੇ ਦੇਸੂ, ਜਵਾਹਰਕੇ, ਜਵਾਹਰ ਵਾਲਾ, ਲੋਹਾਖੇੜਾ, ਲੋਹਗੜ੍ਹ, ਜਖੇਪਲ, ਗੁੜਥਲੀ, ਭਾਦੜਾ ਦੀਆਂ ਸੰਗਤਾਂ ਵਲੋਂ ੧੧ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਸੇਵਾ ਕਰਵਾਈ ਗਈ|

ਭੋਗ ਮੌਕੇ ਹਾਜ਼ਰੀ ਭਰਨ ਪਹੁੰਚੀਆਂ ਇਲਾਕੇ ਦੀਆਂ ਸੰਗਤਾਂ ਨੂੰ ਪ੍ਰਿੰਸੀਪਲ ਬਲਜੀਤ ਕੌਰ ਨੇ ਜੀ ਆਇਆਂ ਨੂੰ ਆਖਿਆ| ਇਸ ਮੌਕੇ ਪ੍ਰਿੰਸੀਪਲ ਰਜਿੰਦਰ ਕੌਰ ਬਲਬੇਹੜਾ, ਪ੍ਰਿੰਸੀਪਲ ਗੁਰਜੀਤ ਕੌਰ ਭਾਈ ਦੇਸਾ, ਪ੍ਰਿੰਸੀਪਲ ਨੀਲਮ ਸ਼ਰਮਾਂ ਮੰਡੇਰ, ਪ੍ਰਿੰਸੀਪਲ ਮਨਮੋਹਨ ਕੌਰ ਕੱਲੋਂ, ਪ੍ਰਿੰਸੀਪਲ ਪ੍ਰਵੀਨ ਕੌਰ ਚੱਕ ਭਾਈਕੇ, ਪ੍ਰਿੰਸੀਪਲ ਗੁਰਜੀਤ ਕੌਰ ਉ~ਭਿਆ, ਪ੍ਰਿੰਸੀਪਲ ਹਰਮੀਤ ਕੌਰ ਬੇਨੜਾ, ਪ੍ਰਿੰਸੀਪਲ ਮਨਜੀਤ ਕੌਰ ਮੂਨਕ, ਵਾਇਸ ਪ੍ਰਿੰਸੀਪਲ ਮਨਜੀਤ ਕੋਰ ਹੋਡਲਾ, ਪ੍ਰਿੰਸੀਪਲ ਗੁਰਵਿੰਦਰ ਕੌਰ ਮਨਾਲ ਮਨਜੀਤ ਸਿੰਘ ਬਖਸ਼ੀ ਸੇਵਾ ਮੁਕਤ ਡੀ.ਪੀ.ਆਰ.ਓ, ਸ੍ਰ. ਲਾਭ ਸਿੰਘ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਆਦਿ ਹਾਜ਼ਰ ਸਨ|

~ Jasvinder Singh
~ Cheema Sahib

The day began with the Samapti bhog of 128 Sehaj Paths and 11 Akhand paths, for keeping up the spirit of ‘Sarbat Da Bhala’ and for the wellbeing of the society. Students of Akal Academy voluntary took up the sewa of the ongoing paths.

The Bhog was followed by Ardaas which was done by Baba Iqbal Singh ji, who enriched the sangat with precious ‘Gurmat vichaar’.

Kirtan was rendered by various Ragi-Jatha and students to add on to the auspicious occasion.

Baba Iqbal Singh ji highlighted “The principal motive of establishing Akal Academies in the rural regions is to impart value-based education to the children so that they grow up to become professionals with a humanistic approach.”

The spiritual education along with modern scientific education being imparted in the Akal Academies is saving the youth from being entangled in the social vices like alcoholism, drug-addiction and foeticide.

News Cowerage:

Bhog of 139 Paths at Akal Academy, Cheema
Ajit