ਪਹਿਲੇ ਤਿੰਨ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਅਤੇ ਮਾਪਿਆਂ ਦਾ ਹੋਇਆ ਵਿਸ਼ੇਸ਼ ਸਨਮਾਨ ਹੁਸ਼ਿਆਰਪੁਰ, 29 ਨਵੰਬਰ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਬੰਧਾਂ ਹੇਠ ਕਾਰਜਸ਼ੀਲ ਬਹੁਮੁਖੀ ਸੰਸਥਾ ਅਕਾਲ ਅਕੈਡਮੀ ਮੱਖਣਗੜ (ਬੜੂ ਸਾਹਿਬ) ਹੁਸ਼ਿਆਰਪੁਰ ਵਿਖੇ ਬੱਚਿਆਂ ਵਿੱਚ ਵਿੱਲਖਣ ਪ੍ਰਤਿਭਾ ਉਜਾਗਰ ਕਰਨ ਅਤੇ ਖੋਜ ਕਾਰਜਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਸੰਤ ਬਾਬਾ ਇਕਬਾਲ ਸਿੰਘ ਬੜੂ ਸਾਹਿਬ […]
ਪਹਿਲੇ ਤਿੰਨ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਅਤੇ ਮਾਪਿਆਂ ਦਾ ਹੋਇਆ ਵਿਸ਼ੇਸ਼ ਸਨਮਾਨ
ਹੁਸ਼ਿਆਰਪੁਰ, 29 ਨਵੰਬਰ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਬੰਧਾਂ ਹੇਠ ਕਾਰਜਸ਼ੀਲ ਬਹੁਮੁਖੀ ਸੰਸਥਾ ਅਕਾਲ ਅਕੈਡਮੀ ਮੱਖਣਗੜ (ਬੜੂ ਸਾਹਿਬ) ਹੁਸ਼ਿਆਰਪੁਰ ਵਿਖੇ ਬੱਚਿਆਂ ਵਿੱਚ ਵਿੱਲਖਣ ਪ੍ਰਤਿਭਾ ਉਜਾਗਰ ਕਰਨ ਅਤੇ ਖੋਜ ਕਾਰਜਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਸੰਤ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਅਗਵਾਈ ਹੇਠ ਸਲਾਨਾ ਸਮਾਗਮ “ਫਿਏਸਟਾ ਵਿਦ ਸਕੌਲੈਸਟਿਕ ਵਿਜ਼ਨ” ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਪ੍ਰਿੰਸੀਪਲ ਤੇਜਿੰਦਰਜੀਤ ਸਿੰਘ ਜ਼ੋਨਲ ਡਾਇਰੈਕਟਰ ਅਤੇ ਵਿਸ਼ੇਸ਼ ਮਹਿਮਾਨ ਵੱਜੋਂ ਸ. ਸਾਧੂ ਸਿੰਘ ਅਟਵਾਲ,ਮੈਡਮ ਸੁਚਿੱਤਰਾ ਸਿੰਘ ਪ੍ਰਿੰਸੀਪਲ ਅਕਾਲ ਅਕੈਡਮੀ ਖੇੜਾ,ਮੈਡਮ ਪਰਮਿੰਦਰ ਕੌਰ ਪ੍ਰਿੰਸੀਪਲ ਅਕਾਲ ਅਕੈਡਮੀ ਧੁੱਗਾ,ਮੈਡਮ ਸੁਖਸ਼ਰਨ ਕੌਰ ਪ੍ਰਿੰਸੀਪਲ ਅਕਾਲ ਅਕੈਡਮੀ ਪਵੀਂ ਝੀਂਗੜਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਅਕੈਡਮੀ ਦੇ ਸਿੱਖਿਆਰਥੀਆਂ ਨੇ ਖੂਬਸੂਰਤ ਅੰਦਾਜ਼ ਵਿੱਚ ਸ਼ਬਦ ਗਾਇਨ ਕਰਕੇ ਖੂਬ ਸਮਾਂ ਬੰਨਿ•ਆ। ਇਸ ਤੋਂ ਇਲਾਵਾ ਸਕਿੱਟ,ਇਕਾਂਗੀ ਅਤੇ ਵੈਲਕਮ ਸੌਂਗ ਆਦਿ ਆਈਟਮਾਂ ਦੀ ਪੇਸ਼ਕਾਰੀ ਕੀਤੀ ਗਈ। ਮੰਚ ਸੰਚਾਲਨ ਕਰਦਿਆਂ ਮੈਡਮ ਪੂਜਾ ਨੇ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਅਹਿਮ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਦਿੱਤੀ। ਪ੍ਰਿੰਸੀਪਲ ਸੁਖਵਿੰਦਰ ਕੌਰ ਨੇ ਮੁੱਖ ਮਹਿਮਾਨ,ਮਾਪਿਆਂ ਅਤੇ ਪਤਵੰਤੇ ਸੱਜਣਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਅਕੈਡਮੀ ਵੱਲੋਂ ਸੰਤ ਬਾਬਾ ਇਕਬਾਲ ਸਿੰਘ ਜੀ ਦੇ ਉੱਚਕੋਟੀ ਦੀ ਸੰਸਾਰਿਕ ਵਿੱਦਿਆ ਦੇ ਨਾਲ-ਨਾਲ ਅਧਿਆਤਮਕ ਵਿੱਦਿਆ ਵਿੱਚ ਵੀ ਬੱਚਿਆਂ ਨੂੰ ਪ੍ਰਪੱਕ ਕਰਦਿਆਂ ਬਹੁਮੁਖੀ ਸ਼ਖਸ਼ੀਅਤ ਦੀ ਸਿਰਜਣਾ ਕਰਨ ਦੇ ਮਿਸ਼ਨ ਨੂੰ ਕਾਮਯਾਬ ਕਰਨ ਦੀ ਦਿਸ਼ਾ ਵਿੱਚ ਪੂਰੀ ਤਰ•ਾਂ ਸਮਰਪਣ ਭਾਵਨਾ ਨਾਲ ਕੰਮ ਕੀਤਾ ਜਾ ਰਿਹਾ ਹੈ।ਮੁੱਖ ਮਹਿਮਾਨ ਪ੍ਰਿੰਸੀਪਲ ਤੇਜਿੰਦਰਜੀਤ ਸਿੰਘ ਜ਼ੋਨਲ ਡਾਇਰੈਕਟਰ ਨੇ ਹਰ ਕਲਾਸ ਵਿੱਚ ਜਾ ਕੇ ਬੱਚਿਆਂ ਵੱਲੋਂ ਸਖਤ ਮਿਹਨਤ ਨਾਲ ਤਿਆਰ ਕੀਤੇ ਪ੍ਰੋਜੈਕਟਾਂ ਨੂੰ ਦੇਖਿਆ ਅਤੇ ਇਸ ਨੂੰ ਸਲਾਹੁੰਦਿਆਂ ਜਿੱਥੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ Àੁੱਥੇ ਅਕੈਡਮੀ ਦੇ ਸਟਾਫ ਵੱਲੋਂ ਦਿਖਾਈ ਜਾ ਰਹੀ ਕਾਰਗੁਜ਼ਾਰੀ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਪਿਛਲੀ ਜਮਾਤ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਦਿੱਤੀਆਂ ਗਈਆਂ ਅਤੇ ਉਨ•ਾਂ ਦੇ ਮਾਪਿਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।ਇਸ ਸਮਾਗਮ ਦੌਰਾਨ ਖਾਣ-ਪੀਣ ਦੇ ਸਟਾਲ ਵੀ ਲਗਾਏ ਗਏ ਅਤੇ ਪ੍ਰਿੰਸੀਪਲ ਸੁਖਵਿੰਦਰ ਕੌਰ ਅਨੁਸਾਰ ਇਸ ਤਰ•ਾਂ ਇੱਕਠੀ ਹੋਈ ਰਕਮ ਨੂੰ ਲੋੜਵੰਦ ਬੱਚਿਆਂ ਦੀਆਂ ਫੀਸਾਂ ਦੀ ਅਦਾਇਗੀ ਲਈ ਵਰਤਿਆ ਜਾਵੇਗਾ।ਜਿਸ ਵਿੱਚ ਮਾਪਿਆਂ ਅਤੇ ਪਤਵੰਤੇ ਸੱਜਣਾਂ ਵੱਲੋਂ ਭਰਪੂਰ ਯੋਗਦਾਨ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਪੂਜਾ ਕੋ-ਆਰਡੀਨੇਟਰ,ਮਨਸ਼ਾਂਤ ਸਿੰਘ,ਕੁਲਵੰਤ ਸਿੰਘ,ਸੁਖਵਿੰਦਰ ਸਿੰਘ, ਮੈਡਮ ਮਨਦੀਪ ਕੌਰ,ਮੈਡਮ ਸ਼ਸ਼ੀ ਬਾਲਾ ਅਤੇ ਹੋਰ ਸਟਾਫ ਮੈਂਬਰ ਅਤੇ ਵਿਦਿਆਰਥੀ ਵੀ ਮੌਜੂਦ ਸਨ।
29 ਐੱਚ.ਐੱਸ.ਪੀ. ਅਕਾਲ ਅਕੈਡਮੀ (ਬੜੂ ਸਾਹਿਬ) ਮੱਖਣਗੜ ਹੁਸ਼ਿਆਰਪੁਰ ਵਿਖੇ ਕਰਵਾਏ ਗਏ ਸਲਾਨਾ ਸਮਾਗਮ “ਫਿਏਸਟਾ ਵਿਦ ਸਕੌਲੈਸਟਿਕ ਵਿਜ਼ਨ” ਦੇ ਵੱਖ-ਵੱਖ ਦ੍ਰਿਸ਼।
~ Jasvinder Singh
~ Cheema Mandi