ਮਿਤੀ ੧ ਅਪ੍ਰੈਲ ੨੦੧੬ ਨੂੰ ਅਕਾਲ ਅਕੈਡਮੀ ਉੱਡਤ ਸੈਦੇਵਾਲਾ ਵਿਖੇ ਨਸ਼ੇ ਦੀ ਆਦਤ ਤੋਂ ਬਚਣ ਲਈ ਅਤੇ ਜੋ ਨਸ਼ੇ ਕਰਨ ਦੇ ਆਦੀ ਹਨ ਉਹਨਾਂ ਨੂੰ ਰੋਕਣ ਲਈ ਪ੍ਰੋਗਰਾਮ ਕਰਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀ ਮਤੀ ਸੁਰੰਧਾ ਸੇਠੀ ਜਰਮਨ ਨਾਗਰਿਕ ੧੯੮੦ ਤੋਂ ਨੇ ਹਿੱਸਾ ਲਿਆ। ਉਹ ਨਸ਼ੇ ਦੀ ਆਦਤ ਤੋਂ ਬਚਣ ਅਤੇ […]

ਮਿਤੀ ੧ ਅਪ੍ਰੈਲ ੨੦੧੬ ਨੂੰ ਅਕਾਲ ਅਕੈਡਮੀ ਉੱਡਤ ਸੈਦੇਵਾਲਾ ਵਿਖੇ ਨਸ਼ੇ ਦੀ ਆਦਤ ਤੋਂ ਬਚਣ ਲਈ ਅਤੇ ਜੋ ਨਸ਼ੇ ਕਰਨ ਦੇ ਆਦੀ ਹਨ ਉਹਨਾਂ ਨੂੰ ਰੋਕਣ ਲਈ ਪ੍ਰੋਗਰਾਮ ਕਰਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀ ਮਤੀ ਸੁਰੰਧਾ ਸੇਠੀ ਜਰਮਨ ਨਾਗਰਿਕ ੧੯੮੦ ਤੋਂ ਨੇ ਹਿੱਸਾ ਲਿਆ।

ਉਹ ਨਸ਼ੇ ਦੀ ਆਦਤ ਤੋਂ ਬਚਣ ਅਤੇ ਨਸ਼ੇ ਦੀ ਆਦਤ ਰੋਕਣ ਲਈ ਆਪਣੀ ਜਾਣਕਾਰੀ ਬੱਚਿਆਂ ਰਾਹੀਂ ਲੋਕਾਂ ਨੂੰ ਦੇਣ ਦੀ ਸੇਵਾ ਕਰ ਰਹੇ ਹਨ।ਅੱਜ ਉਹਨਾਂ ਨੇ ਅਕਾਲ ਅਕੈਡਮੀ ਉੱਡਤ ਸੈਦੇਵਾਲਾ ਵਿਖੇ ਪਾਵਰ ਪੁਅਇੰਟ ਪ੍ਰ੍ਰੈਜਨਟੇਸ਼ਨ ਰਾਹੀ ਸਮਾਰਟ ਬੋਰਡ ਉੱਪਰ ਤਸਵੀਰਾਂ ਰਾਹੀ ਸਮਝਾਇਆ ਕਿ ਕਿਵੇਂ ਬੱਚੇ ਨਿਆਨਪੁਣੇਅਤੇ ਭੋਲੇਪਣ ਵਿੱਚ ਅਤੇ ਫੈਸ਼ਨ ਰਾਹੀਂ ਨਸ਼ਿਆਂ ਦੀ ਆਦਤ ਦਾ ਸ਼ਿਕਾਰ ਹੁੰਦੇ ਹਨ ਅਤੇ ਉਹਨਾਂ ਤੋਂ ਬਚਣ ਦੇ ਤਰੀਕੇ ਦੱਸੇ ਅਤੇ ਸਰੀਰ ਉੱਪਰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਅਤੇ ਨਸ਼ਿਆਂ ਵਿੱਚ ਵਰਤੀਆਂ ਜਾਣ ਵਾਲੀਆਂ ਜ਼ਹਿਰੀਲੀਆਂ ਵਸਤਾਂ ਬਾਰੇ ਦੱਸਿਆ ਉਹਨਾਂ ਨੇ ਸਮਝਾਇਆ ਕਿ ਖੁਦ ਵੀ ਬੱਚੇ ਇਸ ਆਦਤ ਤੋ ਬਚਣ ਅਤੇ ਅਪਣੇ ਆਲੇ- ਦੁਆਲੇ ਦੇ ਲੋਕਾਂ ਨੂੰ ਵੀ ਇਸ ਬਾਰੇ ਜਾਣੂ ਕਰਾਉਣ।

Drug Addiction Awareness Programme at Akal Academy Uddat Saidewala!

ਇਸ ਮੌਕੇ ਤੇ ਅਕਾਲ ਅਕਾਦਮੀ ਦੇ ਪ੍ਰਿਸੀਪਲ ਮੈਡਮ ਗੁਰਜੀਤ ਕੌਰ ਆਹਲੂਵਾਲੀਆਂ ਨੇ ਅਪਣੇ ਭਾਸਣ ਰਾਹੀ ਨਸ਼ਿਆਂ ਦੀ ਆਦਤ ਦੀ ਨਿਖੇਧੀ ਕਰਦਿਆ ਕਿਹਾ ਕਿ ਇਹ ਆਦਤਾਂ ਵਿੱਚ ਅੱਜ ਦੀ ਪੀੜੀ ਦਾ ਰੁਝਾਨ ਵੱਧ ਦਾ ਜਾ ਰਿਹਾ ਹੈ। ਮੱਧ ਵਰਤੀ ਪਰਿਵਾਰ ਦੇ ਬੱਚੇ ਵੀ ਇਸ ਆਦਤ ਤੋ ਵਾਂਝੇ ਨਹੀ ਰਹਿ ਸਕੇ। ਉਹਨਾ ਨੇ ਕਿਹਾ ਕਿ ਉਹ ਅਪਣੇ ਸਕੂਲ ਦੇ ਬੱਚਿਆ ਨੂੰ ਇਸ ਨਸ਼ੇ ਦੀ ਆਦਤ ਦੇ ਬੁਰੇ ਨਤੀਜਿਆਂ ਤੌ ਜਾਗਰੂਕ ਕਰਵਾ ਰਹੇ ਹਨ ਤਾਂ ਜੋ ਉਹ ਬੱਚੇ ਪਹਿਲਾਂ ਅਪਣੇ ਪਰਿਵਾਰਾਂ ਵਿੱਚ ਘਰ ਦੇ ਮੈਬਰਾਂ ਨੂੰ ਇਹ ਗੱਲ ਸਮਝਾ ਸਕਣ।

ਉਹਨਾ ਕਿਹਾ ਕਿ ਉਹ ਬੱਚਿਆ ਰਾਹੀ ਪਿੰਡ, ਸਹਿਰ ਅਤੇ ਜਿਲ੍ਹਾ ਪੱਧਰ, ਰਾਜ ਪੱਧਰ ਅਤੇ ਫਿਰ ਭਾਰਤ ਵਿੱਚ ਨਸੇ ਦੇ ਸ਼ਿਕਾਰ ਲੋਕਾ ਅਤੇ ਇਸ ਆਦਤ ਤੌ ਬਚਣ ਲਈ ਜਾਗਰੂਕ ਕਰਦੇ ਰਹਿਣਗੇ। ਪ੍ਰਿੰਸੀਪਲ ਗੁਰਜੌਤ ਕੌਰ ਨੇ ਦੱਸਿਆ ਕਿ ਅਕਾਲ ਅਕੈਡਮੀ ਵਿਚ ਵਿਗਿਆਨਕ ਵਿੱਦਿਆ ਦੇ ਨਾਲ-ਨਾਲ ਅਧਿਆਤਮਕ ਵਿੱਦਿਆ ਨੂੰ ਵੀ ਜੋੜਆ ਗਿਆ ਹੈ। ਜਿਸ ਨਾਲ ਬੱਚੇ ਰੋਜ਼ ਨਿੱਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਕਰਦੇ ਹਨ। ਇਸ ਤਰਾਂ ਕਰਨ ਨਾਲ ਬੱਚਿਆਂ ਵਿੱਚ ਸਕਾਰਾਤਮਿਕ ਊਰਜਾ ਪੈਦਾ ਹੁੰਦੀ ਹੈ। ਉਹ ਦੂਜਿਆਂ ਨੂੰ ਅਤੇ ਆਪਣੇ ਆਚਰਨ ਨੂੰ ਸਾਫ-ਸੁਥਰਾ ਰੱਖਣ ਦੇ ਕਾਬਲ ਬਣਦੇ ਹਨ।ਬੱਚੇ ਖੁਦ ਨੂੰ ਬੁਰਾਈਆਂ ਤੋਂ ਦੂਰ ਰੱਖਣ ਦੇ ਕਾਬਲ ਬਣਦੇ ਹਨ।

Drug Addiction Awareness Programme at Akal Academy Uddat Saidewala!

ਪ੍ਰਿੰਸੀਪਲ ਮੈੜਮ ਗੁਰਜੀਤ ਕੌਰ ਨੇ ਇਸ ਗੱਲ ਨੂੰ ਜ਼ੋਰ ਦਿੰਦਿਆਂ ਕਿਹਾ ਕਿ ਉਹ ਹਮੇਸ਼ਾ ਹੀ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਨਸ਼ੇ ਦੀ ਆਦਤ ਤੋਂ ਬਚਾਉਣ ਲਈ ਬੱਚਿਆ ਨੂੰ ਸਮਝਾਉਂਦੇ ਰਹਿਣਗੇ। ਇਸ ਪ੍ਰੋਗਰਾਮ ਵਿੱਚ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਸ਼ਾਮਿਲ ਹੋਏ।ਵਿਦਿਆਰਥੀਆਂ ਵੱਲੋਂ ਭਾਸ਼ਣ ਅਤੇ ਕਵਿਤਾਵਾਂ(ਪੰਜਾਬੀ ਅਤੇ ਅੰਗਰੇਜੀ)ਪੇਸ਼ ਕੀਤੀਆਂ ਗਈਆਂ। ਜਿੰਨਾਂ ਵਿੱਚੌ ਸਕੂਲ ਦੇ ਵਿਦਿਆਰਥੀ ਇਸ਼ਾ ਮੰਗਲਾ, ਹਰਮਨਦੀਪ ਕੌਰ, ਪਰਮਿੰਦਰ ਸਿੰਘ, ਨਿਮਰਤ ਸਿੰਘ, ਕਰਨਵੀਰ ਕੌਰ, ਪ੍ਰਭਨੂਰ ਕੌਰ, ਰਾਣੀ ਕੌਰ, ਅeਸ਼ਦੀਪ ਕੌਰ,ਜਸ਼ਨਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਅੱਵਲ ਰਹੇ।

ਇਸ ਪ੍ਰੋਗਰਾਮ ਵਿੱਚ ਨਸ਼ੇ ਦੇ ਅਧਾਰਿਤ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਛੇਵੀਂ ਤਿਂ ਉੱਪਰ ਵਾਲੀਆਂ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸੱਚਮੁੱਚ ਇਹ ਪ੍ਰੋਗਰਾਮ ਬਹੁਤ ਹੀ ਅਸਰਦਾਰ ਹੋ ਕੇ ਨਿਬੜਿਆ ਜੋ ਬੱਚਿਆਂ ਅਤੇ ਅਧਿਆਪਕਾਂ ਦੇ ਦਿਲਾਂ ਉੱਪਰ ਗਹਿਰੀ ਛਾਪ ਛੱਡ ਗਿਆ। ਪ੍ਰਿੰਸੀਪਲ ਮੈੜਮ ਗੁਰਜੀਤ ਕੌਰ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਸਕੂਲ ਵੱਲੋਂ ਪਿੰਡ-ਪਿੰਡ ਵਿੱਚ ਨਸ਼ਾ ਵਿਰੋਧੀ ਰੈਲੀ ਵੀ ਕਰਵਾਈ ਜਾਵੇਗੀ।

~ Jasvinder Kaur
~ New Delhi, 12th May ’16