ਬਰੇਟਾ, 29 ਮਈ (ਮੰਡੇਰ) – ਨਿਸ਼ਕਾਮ ਮੈਡੀਕਲ ਕੇਅਰ ਸੋਸਾਇਟੀ ਪਟਿਆਲਾ ਵੱਲੋਂ ਅਕਾਲ ਅਕੈਡਮੀ ਮੰਡੇਰ ਵਿਖੇ ਮੁਫਤ ਮੈਡੀਕਲ ਕੇੰਪ ਲਗਾਇਆ ਗਿਆ ਕੇੰਪ ਵਿਚ ਵੱਖ ਵੱਖ ਬਿਮਾਰੀਆਂ ਤੋਂ ਪੀੜਤ ਲਗਭਗ 1500 ਵਿਅਕਤੀਆਂ ਦਾ ਮਾਹਿਰ ਡਾਕਟਰਾਂ ਵੱਲੋਂ ਆਪਣਾ ਚੈਕਅਪ ਕਰ ਕੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂI ਮੁੱਖ ਪ੍ਰਬੰਧਕ ਭਾਈ ਕਰਮਜੀਤ ਸਿੰਘ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਇਸ ਇਲਾਕੇ ਵਿਚ […]

ਬਰੇਟਾ, 29 ਮਈ (ਮੰਡੇਰ) – ਨਿਸ਼ਕਾਮ ਮੈਡੀਕਲ ਕੇਅਰ ਸੋਸਾਇਟੀ ਪਟਿਆਲਾ ਵੱਲੋਂ ਅਕਾਲ ਅਕੈਡਮੀ ਮੰਡੇਰ ਵਿਖੇ ਮੁਫਤ ਮੈਡੀਕਲ ਕੇੰਪ ਲਗਾਇਆ ਗਿਆ ਕੇੰਪ ਵਿਚ ਵੱਖ ਵੱਖ ਬਿਮਾਰੀਆਂ ਤੋਂ ਪੀੜਤ ਲਗਭਗ 1500 ਵਿਅਕਤੀਆਂ ਦਾ ਮਾਹਿਰ ਡਾਕਟਰਾਂ ਵੱਲੋਂ ਆਪਣਾ ਚੈਕਅਪ ਕਰ ਕੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂI ਮੁੱਖ ਪ੍ਰਬੰਧਕ ਭਾਈ ਕਰਮਜੀਤ ਸਿੰਘ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਇਸ ਇਲਾਕੇ ਵਿਚ ਸਿਹਤ ਸੇਵਾਵਾਂ ਦੀ ਥੁੜ ਨੂੰ ਦੇਖਦੇ ਹੋਏ ਇਹ ਕੇੰਪ ਲਗਾਇਆ ਗਿਆI ਉਨਾਂ ਦੱਸਿਆ ਕੀ ਇਸ ਕੇੰਪ ਵਿਚ ਅੱਖਾਂ ਅਤੇ ਹੋਰ ਰੋਗਾਂ ਦੇ ਆਪ੍ਰੇਸ਼ਨਾਂ ਲਈ ਚੁਣੇ ਗਏ ਰੋਗੀਆਂ ਦੇ ਆਪ੍ਰੇਸ਼ਨ ਬੜੂ ਸਾਹਿਬ ਲਿਜਾ ਕੇ ਕਰਵਾਏ ਜਾਣਗੇI ਇਸ ਮੌਕੇ ਹਲਕਾ ਵਿਧਾਇਕ ਚਤਿੰਨ ਸਿੰਘ ਸਮੂ ਨੇ ਕਿਹਾ ਇਹ ਕਲਗੀਧਰ ਟਰੱਸਟ ਬੜੂ ਸਾਹਿਬ ਦਾ ਇੱਕ ਵਧਿਆ ਉਪਰਾਲਾ ਹੈI ਸਰਪੰਚ ਸੱਤਪਾਲ ਸਿੰਘ ਰੰਧਾਵਾ, ਸਾਬਕਾ ਸਰਪੰਚ ਰਮੇਸ਼ ਕੁਮਾਰ, ਬੜੂ ਸਾਹਿਬ ਤੇ ਗੁਰਮੇਲ ਸਿੰਘ, ਡਾ ਦਰਸ਼ਨ ਸਿੰਘ ਆਦਿ ਹਾਜਰ ਸਨI