ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਦਿਵਸ ‘ਤੇ ਗੁਰਦੁਆਰਾ ਜਨਮ ਅਸਥਾਨ ਚੀਮਾਂ ਸਾਹਿਬ ਵਿੱਖੇ ਸੰਤ ਅਤਰ ਸਿੰਘ ਸਪੋਰਟਸ ਕਲੱਬ ਚੀਮਾਂ ਵਲੋਂ ਵਲੋਂ ਬਾਲ ਸ਼ਬਦ ਗਾਇਨ ਅਤੇ ਤਬਲਾ ਵਾਦਨ ਪ੍ਰਤੀਯੋਗਤਾ ਕਰਵਾਈ ਗਈ।ਜਿਸ ਦੌਰਾਨ ਮੁੱਖ ਮਹਿਮਾਨ ਦੇ ਤੌਰ ‘ਤੇ ਡਾ. ਡੌਲੀ ਰਾਏ, ਡਾ. ਜਗਮੋਹਨ ਸ਼ਰਮਾ ਪ੍ਰੋਫ਼ੈਸਰ ਰਣਬੀਰ ਕਾਲਜ ਸੰਗਰੂਰ ਨੇ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ।ਇਸ ਪ੍ਰਤੀਯੋਗਤਾ ਦੌਰਾਨ ਜੱਜ ਦੀ ਭੂਮਿਕਾ ਮੈਡਮ ਡੋਲੀ ਰਾਏ ਵੱਲੋਂ ਬਖ਼ੂਬੀ ਨਿਭਾਈ ਗਈ।ਇਸ ਪ੍ਰਤੀਯੋਗਤਾ ਦੌਰਾਨ ਤਬਲਾ ਜੂਨੀਅਰ ਗਰੁੱਪ ਵਿੱਚੋਂ ਪਹਿਲਾ ਸਥਾਨ ਮਨਪ੍ਰੀਤ ਸਿੰਘ, ਦੂਜਾ ਸਥਾਨ ਅਜੇ ਸਿੰਘ ਅਤੇ ਤੀਜਾ ਸਥਾਨ ਗੁਰਦੇਵ ਸਿੰਘ ਨੇ ਪ੍ਰਾਪਤ ਕੀਤਾ। ਸੀਨੀਅਰ ਤਬਲਾ ਗਰੁੱਪ ਵਿੱਚੋਂ ਗੁਰਪ੍ਰਕਾਸ਼ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜੂਨੀਅਰ ਸ਼ਬਦ ਗਾਇਨ ਵਿੱਚੋਂ ਕਰਨਵੀਰ ਸਿੰਘ ਅਤੇ ਸਹਿਜੋਤ ਕੌਰ ਨੇ ਪਹਿਲਾ, ਜੋਬਨਪ੍ਰੀਤ ਸਿੰਘ ਨੇ ਦੂਜਾ ਅਤੇ ਹੀਰਾ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਸੀਨੀਅਰ ਸ਼ਬਦ ਗਾਇਨ ਵਿੱਚੋਂ ਇੰਦੂਮਨਵੀਰ ਸਿੰਘ ਨੇ ਪਹਿਲਾ, ਅਮ੍ਰਿਤਪਾਲ ਕੌਰ ਅਤੇ ਪ੍ਰਭਸ਼ਰਨ ਕੌਰ ਨੇ ਦੂਜਾ ਅਤੇ ਹਰਵਿੰਦਰ ਕੌਰ ਅਤੇ ਹਰਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਹਨਾਂ ਸਾਰੇ ਜੇਤੂ ਬੱਚਿਆਂ ਨੂੰ ਮੁੱਖ ਮਹਿਮਾਨ ਡਾ: ਜਗਮੋਹਨ ਸ਼ਰਮਾ ਅਤੇ ਮੈਡਮ ਡੌਲੀ ਰਾਏ ਅਤੇ ਸੰਤ ਅਤਰ ਸਿੰਘ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਤੋਂ ਭਾਈ ਲਾਭ ਸਿੰਘ, ਅਜਮੇਰ ਸਿੰਘ, ਅਸ਼ਵਨੀ ਪਟਿਆਲਵੀ, ਸੰਤ ਅਤਰ ਸਿੰਘ ਕਲੱਬ ਦੇ ਪ੍ਰ੍ਰਧਾਨ ਦਰਸ਼ਨ ਸਿੰਘ ਔਲਖ, ਦਰਸ਼ਨ ਸਿੰਘ ਦਿਓਲ, ਦਰਸ਼ਨ ਸਿੰਘ ਜੋਗੇਕਾ, ਗੁਰਜੰਟ ਸਿੰਘ, ਨੈਬ ਸਿੰਘ, ਜੈ ਸਿੰਘ, ਜਸਵਿੰਦਰ ਸਿੰਘ, ਅਵਤਾਰ ਸਿੰਘ, ਟਹਿਲ ਸਿੰਘ, ਮਲਕੀਤ ਸਿੰਘ ਅਤੇ ਰਾਮ ਸਿੰਘ ਆਦਿ ਹਾਜ਼ਰ ਸਨ।

ਜਸਵਿੰਦਰ ਸਿੰਘ ਸ਼ੇਰੋਂ
Cheema Sahib, Sangrur

News Coverage: