​ਅੱਜ ਮਿਤੀ 05.12.2015 ਨੂੰ ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਗਿਆ । ਜਿਸ ਵਿੱਚ ਅਕੈਡਮੀ ਦੇ ਸਟਾਫ ਵੱਲੋਂ ਕੀਤੇ ਗਏ ਸਹਿਜ ਪਾਠ ਦਾ ਭੋਗ ਸੰਗਤਾਂ ਦੀ ਮਜੂਦਗੀ ਵਿੱਚ ਪਾਇਆ ਗਿਆ । ਉਪਰੰਤ ਖੁੱਲੇ ਪੰਡਾਲ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ ਵਿੱਚ ਅਕੈਡਮੀ ਦੇ ਨਰਸਰੀ, ਕੇ.ਜੀ, ਪਹਿਲੀ, ਦੂਸਰੀ ਤੇ […]

​ਅੱਜ ਮਿਤੀ 05.12.2015 ਨੂੰ ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਗਿਆ । ਜਿਸ ਵਿੱਚ ਅਕੈਡਮੀ ਦੇ ਸਟਾਫ ਵੱਲੋਂ ਕੀਤੇ ਗਏ ਸਹਿਜ ਪਾਠ ਦਾ ਭੋਗ ਸੰਗਤਾਂ ਦੀ ਮਜੂਦਗੀ ਵਿੱਚ ਪਾਇਆ ਗਿਆ । ਉਪਰੰਤ ਖੁੱਲੇ ਪੰਡਾਲ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ ਵਿੱਚ ਅਕੈਡਮੀ ਦੇ ਨਰਸਰੀ, ਕੇ.ਜੀ, ਪਹਿਲੀ, ਦੂਸਰੀ ਤੇ ਚੋਥੀ ਕਲਾਸ ਦੇ ਵਿਦਿਆਰਥੀਆ ਨੇ ਸ਼ਬਦ ਕੀਰਤਨ ਦੁੱਰਾ ਸੰਗਤਾ ਨੂੰ ਨਿਹਾਲ ਕੀਤਾ ।

ਕਵੀਸ਼ਰੀ, ਕਵਿਤਾ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਜੀਵਨੀ ਪੇਸ਼ ਕੀਤੀ ਗਈ । ਹਰਜੀਤ ਸਿੰਘ ਜੀ ਸਹਾਇਕ ਮੈਨੇਜ਼ਰ ਅਕਾਲ ਅਕੈਡਮੀਜ਼ ਦੁਆਰਾ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾ ਦੇ ਵਿਚਾਰਾਂ ਦੀ ਸਾਂਝ ਸੰਗਤਾਂ ਨਾਲ ਪਾਈ । ਭਾਈ ਜਸਵਿੰਦਰ ਸਿੰਘ ਧੁੱਗਾ ਦੁਆਰਾ ਗੁਰੂ ਸਾਹਿਬ ਦੇ ਸਿਧਾਂਤਾ ਤੇ ਪਹਿਰਾ ਦੇਣ ਦੀ ਅਪੀਲ ਕੀਤੀ ਗਈ । ਇਸ ਮੋਕੇ ਸਮਾਗਤ ਦੇ ਅੰਤ ਵਿੱਚ ਵਿਦਿਆਰਥੀਆਂ ਵੱਲੋਂ ਗਤਕੇ ਦਾ ਪ੍ਰਦਰਸ਼ਨ ਕੀਤਾ ਗਿਆ । ਸਮਾਗਮ ਦੀ ਸਮਾਪਤੀ ਤੇ ਪ੍ਰਿੰਸੀਪਲ ਮੈਡਮ ਪਰਮਿੰਦਰ ਕੋਰ ਦੁਆਰਾ ਸੰਗਤਾ​ ਦਾ ਧੰਨਵਾਦ ਕੀਤਾ ਗਿਆ ।

​ਸਟੇਜ ਦੀ ਸੇਵਾ ਹਰਮਨਪ੍ਰੀਤ ਸਿੰਘ ਦੁਆਰਾ ਨਿਭਾਈ ਗਈ । ਇਸ ਮੋਕੇ ​​ਪ੍ਰਿੰਸੀਪਲ ​ਮੈਡਮ ​ਸੁਖਸ਼ਰਨ ਕੋਰ ਅਕਾਲ ਅਕੈਡਮੀ ਪਵਾਂ​, ​ਗੁਰਨਾਮ ਸਿੰਘ ਸ਼ਹਿਬਾਜਪੁਰ ਸਰਕਲ ਪ੍ਰਧਾਨ ਟਾਂਡਾ, ਜਥੇਦਾਰ ਬਲਵੀਰ ਸਿੰਘ ਜੋਹਲ, ਪ੍ਰਿੰਸੀਪਲ ਜਗਜੀਤ ਸਿੰਘ ਥੇਂਦਾ, ​ਸੁਰਜੀਤ ਸਿੰਘ ਸਰਪੰਚ ਪਿੰਡ ਧੁੱਗਾ ਕਲਾਂ,​​​ ​ਹਰਵਿੰਦਰ ਸਿੰੰਘ ਸਮਰਾ ਸਰਪੰਚ ਥੇਂਦਾ​,ਸੁਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਧੁੱਗਾ ਕਲਾਂ, ਕਮੇਟੀ ਮੈਂਬਰ ਬਲਵੀਰ ਸਿੰਘ ਹਰਜੀਤ ਸਿੰਘ, ਬਲਵੀਰ ਸਿੰਘ, ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਕਰਨੈਲ ਸਿੰਘ, ​ਰਾਜਿੰਦਰਜੀਤ ਸਿੰਘ ਧੁੱਗਾ, ਹੀਰਾਪਾਲ ਸਿੰਘ, ਮਨਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਲੰਬੜਦਾਰ ਮਹਿੰਗਾ ਸਿੰਘ, ਸਟਾਫ ਅਕਾਲ ਅਕੈਡਮੀ ਹਰਜਿੰਦਰ ਸਿੰਘ ਸੰਗਰੂਰ, ​ਮੀਨੂੰ ਸ਼ਰਮਾਂ, ਸੀਮਾਂ, ਮੇਨੂਕਾ, ਗੁਰਜਿੰਦਰ ਕੋਰ,​ ​ਕਮਲਦੀਪ ਸਿੰਘ​, ​​ਹਰਜਿੰਦਰ ਸਿੰਘ, ਗੁਰਪਿੰਦਰ ਕੋਰ, ਮਨਦੀਪ ਕੋਰ, ਸਤਿੰਦਰਜੀਤ ਕੋਰ, ਨਵਪ੍ਰੀਤ ਕੋਰ, ਸਤਵੰਤ ਕੋਰ, ਸੁਖਜੀਤ ਕੋਰ, ਬਲਜੀਤ ਕੋਰ, ਰਾਜਵਿੰਦਰ ਕੋਰ, ਲਖਵੀਰ ਕੋਰ, ਮਨਜੀਤ ਕੋਰ, ਸੁਖਵਿੰਦਰ ਕੋਰ, ਪਲਵਿੰਦਰ ਕੋਰ​, ਗੁਰਚਰਨ ਸਿੰਘ​ ​ਸਮੇਤ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ।