ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁ ॥ ਪੁਰਜਾ ਪੁਰਜਾ ਕਟ ਮਰੈ ਕਬਹੂ ਨ ਛਾਡੈ ਖੇਤੁ ॥ ਅਕਾਲ ਅਕੈਡਮੀ ਕਜਰੀ (ਨਿਰੰਜਨਪੁਰ) ਹਮੇਸ਼ਾ ਹੀ ਬੱਚਿਆਂ ਨੂੰ ਇੱਕ ਆਦਰਸ਼ਕ ਨਾਗਰਿਕ ਬਣਾਉਣ ਲਈ ਯਤਨਸ਼ੀਲ ਰਹਿੰਦੀ ਹੈ ।ਬੱਚਿਆਂ ਨੂੰ ਉਹਨਾਂ ਦੇ ਅਮੀਰ ਵਿਰਸੇ ਨਾਲ ਜੋੜਨ ਦਾ ਹਰ ਉਪਰਾਲਾ ਕਰਦੀ ਹੈ , ਤਾਂ ਜੋ ਉਹ ਗੁਰਮਤਿ ਜੀਵਨ ਨੂੰ ਗ੍ਰਹਿਣ […]

ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁ ॥
ਪੁਰਜਾ ਪੁਰਜਾ ਕਟ ਮਰੈ ਕਬਹੂ ਨ ਛਾਡੈ ਖੇਤੁ ॥

ਅਕਾਲ ਅਕੈਡਮੀ ਕਜਰੀ (ਨਿਰੰਜਨਪੁਰ) ਹਮੇਸ਼ਾ ਹੀ ਬੱਚਿਆਂ ਨੂੰ ਇੱਕ ਆਦਰਸ਼ਕ ਨਾਗਰਿਕ ਬਣਾਉਣ ਲਈ ਯਤਨਸ਼ੀਲ ਰਹਿੰਦੀ ਹੈ ।ਬੱਚਿਆਂ ਨੂੰ ਉਹਨਾਂ ਦੇ ਅਮੀਰ ਵਿਰਸੇ ਨਾਲ ਜੋੜਨ ਦਾ ਹਰ ਉਪਰਾਲਾ ਕਰਦੀ ਹੈ , ਤਾਂ ਜੋ ਉਹ ਗੁਰਮਤਿ ਜੀਵਨ ਨੂੰ ਗ੍ਰਹਿਣ ਕਰਦੇ ਹੋਏ ਇੱਕ ਆਦਰਸ਼ਕ ਜੀਵਨ ਜਿਊਣ । ਸਿੱਖੀ ਨੂੰ ਕੇਸਾਂ ਅਤੇ ਸਵਾਸਾਂ ਨਾਲ ਨਿਭਾਉਦਿਆਂ ਹੋਇਆਂ ਮਨੁੱਖਤਾ ਦੀ ਸੇਵਾ ਦੇ ਲੇਖੇ ਆਪਣਾ ਜੀਵਨ ਲਗਾਉਣ।ਇਸੇ ਲੜੀ ਤਹਿਤ ਅਕਾਲ ਪਰਵਾਰ ਕਜਰੀ (ਨਿਰੰਜਨਪੁਰ) ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦਿਆਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮਨਾਉਣ ਦਾ ਉਪਰਾਲਾ ਕੀਤਾ ਗਿਆ । ਉਨਾਂ੍ਹ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਅਕੈਡਮੀ ਵਿਖੇ ੨੨-੧੨-੨੦੧੪ ਨੂੰ ਸ੍ਰੀ ਅਖੰਡ ਸਾਹਿਬ ਜੀ ਰੱਖੇ ਗਏ , ਜਿਨ੍ਹਾਂ ਦੀ ਸੰਪੂਰਨਤਾ ਦੇ ਭੋਗ ੨੪-੧੨-੨੦੧੪ ਨੂੰ ਪਾਏ ਗਏ ।ਬੱਚਿਆਂ ਵੱਲੋਂ ਅੰਮ੍ਰਿਤਮਈ ਕੀਰਤਨ ਕੀਤਾ ਗਿਆ । ਸਾਹਿਬਜ਼ਾਦਿਆਂ ਦੇ ਜੀਵਨ ਨਾਲ ਸੰਬੰਧਿਤ ਕਵਿਤਾਵਾਂ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ । ਜਿਨ੍ਹਾਂ ਤੋਂ ਬੱਚਿਆਂ ਨੂੰ ਗੁਰਸਿੱਖੀ ਜੀਵਨ ਜਿਊਣ ਦੀ ਸੇਧ ਮਿਲ ਸਕੇ । ਅਧਿਆਪਕਾਂ ਵੱਲੋਂ ਸਾਹਿਬਜ਼ਾਦਿਆਂ ਦੇ ਜੀਵਨ ਅਤੇ ਬੇਮਿਸ਼ਾਲ ਕੁਰਬਾਨੀ ਸੰਬੰਧੀ ਪ੍ਰਕਾਸ਼ ਪਾਇਆ ਗਿਆ ਤੇ ਬੱਚਿਆਂ ਨੂੰ ਮਨੁੱਖਤਾ ਦੀ ਭਲਾਈ ਦੇ ਸਭ ਕਾਰਜਾਂ ਵਿੱਚ ਆਪਣਾ ਹਿੱਸਾ ਪਾਉਣ ਲਈ ਪ੍ਰੇਰਿਆ ਗਿਆ ।ਅਰਦਾਸ ਅਤੇ ਹੁਕਮਨਾਮਾ ਦੀ ਸੇਵਾ ਬੱਚਿਆਂ ਵੱਲੋਂ ਨਿਭਾਈ ਗਈ ।

ਵਾਹ ਮਰਦ ਅਗੰਮੜਾ ਵਰਿਆਮ ਅਕੇਲਾ ॥
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ॥

ਅਕਾਲ ਅਕੈਡਮੀ ਕਜਰੀ (ਨਿਰੰਜਨਪੁਰ) ਸਮੇਂ – ਸਮੇਂ ਤੇ ਉਹਨਾਂ ਗੁਰੂਆਂ ਅਤੇ ਗੁਰਸਿੱਖਾਂ ਦੇ ਜੀਵਨ ਤੇ ਚਾਨਣਾ ਪਾਉਣ ਦਾ ਯਤਨ ਕਰਦੀ ਹੈ ਜਿਨ੍ਹਾਂ ਨੇ ਇਸ ਸੰਸਾਰ ਨੂੰ ਇੱਕ ਨਵਾਂ ਰਾਹ ਦਿਖਾਇਆ । ਮਨੁੱਖਤਾ ਨੂੰ ਸੱਚ ਦਾ ਮਾਰਗ ਦੱਸਿਆ ਅਤੇ ਲੋੜ ਪੈਣ ਤੇ ਜ਼ਬਰ-ਜ਼ੁਲਮ ਦਾ ਖਾਤਮਾ ਕਰਨ ਲਈ ਤਲਵਾਰ ਉਠਾਉਣੀ ਠੀਕ ਸਮਝੀ ਤੇ ਸਿੱਖ ਕੌਮ ਨੂੰ ਇੱਕਮੁੱਠ ਕੀਤਾ । ਆਦਮੀ ਨੂੰ ਇੱਕ ਪੂਰਨ ਗੁਰਸਿੱਖ ਬਣਾਇਆ । ਖ਼ਾਲਸਾ ਪੰਥ ਦੀ ਸਿਰਜਨਾ ਕਰਕੇ ਸਾਨੂੰ ਇੱਕ ਵੱਖਰੀ ਪਹਿਚਾਨ ਦਿੱਤੀ । ਇਸੇ ਲੜੀ ਤਹਿਤ ਅਕਾਲ ਪਰਵਾਰ ਕਜਰੀ ਵੱਲੋਂ ਰਲ-ਮਿਲ ਕੇ ਧੰਨ-ਧੰਨ ਗੁਰੁ ਗੋਬਿੰਦ ਸਿੰਘ ਜੀ ਦਾ ੩੪੮ ਵਾਂ ਪ੍ਰਕਾਸ਼-ਪੁਰਬ ਮਨਾਇਆ ਗਿਆ । ਇਸ ਪ੍ਰੋਗਰਾਮ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇਗਏ । ਇਸ ਵਿੱਚ ਕਲਾਸ ੯ਵੀਂ ਤੋਂ ੧੨ ਵੀਂ ਤੱਕ ਦੇ ਬੱਚਿਆਂ ਨੇ ਭਾਗ ਲਿਆ । ਗੁਰੂ ਜੀ ਦੇ ਜੀਵਨ ਨਾਲ ਸੰਬੰਧਿਤ ਕਵਿਤਾਵਾਂ ਅਤੇ ਗੁਰਮਤਿ ਵਿਚਾਰਾਂ ਹੋਈਆਂ । ਮੈਡਮ ਜਸਵੀਰ ਕੌਰ ਿ ਨੇ ਗੁਰੁ ਜੀ ਦੀ ਇਸ ਸੰਸਾਰ ਨੂੰ ਦੇਣ ਬਾਰੇ ਆਪਣੀਆਂ ਵਿਚਾਰਾਂ ਰੱਖੀਆਂ । ਖ਼ਾਲਸਾ ਪੰਥ ਨੂੰ ਸਿਰਜਨ ਦੀ ਲੋੜ , ਰਹਿਤ ਮਰਿਆਦਾ ਅਤੇ ਬੱਚਿਆਂ ਨੂੰ ਗੁਰਸਿੱਖੀ ਜੀਵਨ ਲਈ ਪ੍ਰੇਰਿਤ ਕੀਤਾ । ਗੁਰਮਤਿ ਵਿਭਾਗ ਦੇ ਮੁੱਖੀ ਸ: ਜਗਵੀਰ ਸਿੰਘ ਨੇ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ – ਲੱਖ ਵਧਾਈਆਂ ਦਿੱਤੀਆਂ ।

~ Jasvinder Singh
~ Cheema Sahib, 13th Jan ’15