A Seminar on Re-Kinetising Education will be held at Baba Makhan Shah Lubana Bhawan, Chandigarh on 15 Feb 2014. ਸਿੱਖਿਆ ਦੇ ਅਧਿਕਾਰ ਨੂੰ ਲਾਗੂ ਕਰਨ ਦੀ ਪ੍ਰਣਾਲੀ ਦੇ ਸਰਕਾਰੀ ਅਦਾਰੇ ਅਤੇ ਪ੍ਰਾਈਵੇਟ ਅਦਾਰੇ ਵਿਚਕਾਰ ਲਟਕਣ ਤੇ ਇਸਦੀ ਲੋੜ ਅਤੇ ਆਪਣੇ ਫ਼ਰਜਾਂ ਨੂੰ ਦੇਸ਼ ਦੇ ਹਿੱਤ ਵਿੱਚ ਪਛਾਣਦਿਆਂ ਹੋਇਆਂ ਇਟਰਨਲ ਯੂਨਵਿਰਸਿਟੀ, ਬੜੂ ਸਾਹਿਬ ਨੇ ਅਕਾਲ ਅਕੈਡਮੀਆਂ ਦੇ […]

A Seminar on Re-Kinetising Education will be held at Baba Makhan Shah Lubana Bhawan, Chandigarh on 15 Feb 2014.

ਸਿੱਖਿਆ ਦੇ ਅਧਿਕਾਰ ਨੂੰ ਲਾਗੂ ਕਰਨ ਦੀ ਪ੍ਰਣਾਲੀ ਦੇ ਸਰਕਾਰੀ ਅਦਾਰੇ ਅਤੇ ਪ੍ਰਾਈਵੇਟ ਅਦਾਰੇ ਵਿਚਕਾਰ ਲਟਕਣ ਤੇ ਇਸਦੀ ਲੋੜ ਅਤੇ ਆਪਣੇ ਫ਼ਰਜਾਂ ਨੂੰ ਦੇਸ਼ ਦੇ ਹਿੱਤ ਵਿੱਚ ਪਛਾਣਦਿਆਂ ਹੋਇਆਂ ਇਟਰਨਲ ਯੂਨਵਿਰਸਿਟੀ, ਬੜੂ ਸਾਹਿਬ ਨੇ ਅਕਾਲ ਅਕੈਡਮੀਆਂ ਦੇ ਸਹਿਯੋਗ ਨਾਲ ਕਲਗੀਧਰ ਟਰੱਸਟ ਦੇ ਪ੍ਰਬੰਧ ਅਧੀਨ ਨੈਤਿਕ ਕਦਰਾਂ-ਕੀਮਤਾਂ ਤੇ ਅਧਾਰਿਤ ਸਿੱਖਿਆ ਨੂੰ ਪੰਜਾਬ, ਹਰਿਆਣਾ.ਹਿਚਾਚਲ ਪ੍ਰਦੇਸ਼, ਉੱਤਰ-ਪ੍ਰਦੇਸ਼ ਅਤੇ ਰਾਜਸਥਾਨ ਦੇ ਪੱਛੜੇ ਅਤੇ ਦਿਹਾਤੀ ਪਿੰਡਾਂ ਵਿੱਚ ਮੁਹੱਈਆ ਕਰਾਉਣ ਦਾ ਉਪਰਾਲਾ ਕੀਤਾ ਹੈ।ਕਲਗੀਧਰ ਟਰੱਸਟ ਦੇ ਪ੍ਰਧਾਨ ਸਤਿਕਾਰਯੋਗ ਬਾਬਾ ਇਕਬਾਲ ਸਿੰਘ ਜੀ, ਜੋ ਇਟਰਨਲ ਯੂਨੀਵਰਸਿਟੀ ਅਤੇ ਅਕਾਲ ਯੂਨੀਵਰਸਿਟੀ ਦੇ ਚਾਂਸਲਰ ਹਨ, ਸਿੱਖਿਆ ਦੇ ਖੇਤਰ ਵਿੱਚ ਨੈਤਿਕ ਕਦਰਾਂ-ਕੀਮਤਾਂ ਤੇ ਅਧਾਰਿਤ ਸਿੱਖਿਆ ਨਾਲ ਇਨਕਲਾਬ ਲਿਆ ਰਹੇ ਹਨ।ਟਰੱਸਟ ਦਾ ਉਦੇਸ਼ ਪੇਂਡੂ ਇਲਾਕਿਆਂ ਵਿੱਚ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਦਾ ਹੈ।

ਕਲਗੀਧਰ ਟਰੱਸਟ ਦੁਆਰਾ ਕਰਵਾਏ ਜਾਣ ਵਾਲੇ ਇਸ ਸੈਮੀਨਾਰ ਵਿੱਚ ਨਜਦੀਕ ਪਿੰਡਾਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਭਾਗ ਲੈਣ ਲਈ ਸੱਦਾ ਦਿੱਤਾ ਜਾਵੇਗਾ। ਜੇਤੂ ਵਿਦਿਆਰਥੀਆਂ ਨੂੰ ਮੈਰਿਟ ਦੇ ਅਧਾਰ ਤੇ ਚੁਣਿਆ ਜਾਵੇਗਾ ।ਫਾਈਨਲ ਮੁਕਾਬਲਾ ੧੫ ਫਰਵਰੀ ਨੂੰ ਬਾਬਾ ਮੱਖਣ ਸ਼ਾਹ ਲੁਬਾਣਾ ਆਡੀਟੋਰੀਅਮ, ਸੈਕਟਰ ੩੦ਅ , ਚੰਡੀਗੜ੍ਹ ਵਿੱਚ ਹੋਵੇਗਾ। ਇਸ ਵਿੱਚ ਪੇਂਡੂ ਇਲਾਕਿਆਂ ਤੋਂ ਹੋਣਹਾਰ ਵਿਦਿਆਰਥੀਆਂ ਨੂੰ ਚੁਣਿਆ ਜਾਵੇਗਾ, ਉਨ੍ਹਾਂ ਨੂੰ ਵਜੀਫਾ ਅਤੇ ਟਿਊਸ਼ਨ ਫੀਸ ਵਿੱਚ ਰਿਆਇਤ ਦਿੱਤੀ ਜਾਵੇਗੀ ਤਾਂ ਜੋ ਉਹ ਕਲਗੀਧਰ ਟਰੱਸਟ ਦੁਆਰਾ ਚਲਾਏ ਜਾ ਰਹੀਆਂ ਵਿੱਦਿਅਕ ਸੰਸਥਾਵਾਂ(ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਤੇ ਅਕਾਲ ਅਕੈਡਮੀਆਂ ) ਵਿੱਚ ਆਪਣੀ ਪੜ੍ਹਾਈ ਜਾਰੀ ਰੱਖ ਸਕਣ।

~ Ramandeep Singh
~ New Delhi, 25th Jan ’14