ਹਰ ਸਾਲ ਅਨੇਕਾਂ ਛੋਟੇ-ਵੱਡੇ ਮੁਫ਼ਤ ਮੈਡੀਕਲ ਅਤੇ ਆਪ੍ਰੇਸ਼ਨ ਕੈਪਾਂ ਰਾਹੀਂ ਹਜ਼ਾਰਾਂ ਮਰੀਜ਼ਾਂ ਦਾ ਇਲਾਜ ਕਰਵਾਉਣ ਦਾ ਜੋ ਉੱਦਮ ਕਲਗੀਧਰ ਟ੍ਰਸਟ ਬੜੂ ਸਾਹਿਬ ਸੰਸਥਾ ਵਲੋਂ ਕੀਤਾ ਜਾ ਰਿਹਾ ਹੈ, ਇਸ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਹੈ, ਕਿਉਂਕਿ ਪੇਂਡੂ ਅਤੇ ਆਰਥਿਕ ਤੌਰ ‘ਤੇ ਗਰੀਬ ਵਰਗ ਦੇ ਲੋਕ ਮਹਿੰਗੇ ਹਸਪਤਾਲਾਂ ‘ਚ ਅਪਣਾ ਇਲਾਜ ਕਰਵਾਉਣ ਤੋਂ ਅਸਮਰੱਥ ਹੁੰਦੇ […]
ਹਰ ਸਾਲ ਅਨੇਕਾਂ ਛੋਟੇ-ਵੱਡੇ ਮੁਫ਼ਤ ਮੈਡੀਕਲ ਅਤੇ ਆਪ੍ਰੇਸ਼ਨ ਕੈਪਾਂ ਰਾਹੀਂ ਹਜ਼ਾਰਾਂ ਮਰੀਜ਼ਾਂ ਦਾ ਇਲਾਜ ਕਰਵਾਉਣ ਦਾ ਜੋ ਉੱਦਮ ਕਲਗੀਧਰ ਟ੍ਰਸਟ ਬੜੂ ਸਾਹਿਬ ਸੰਸਥਾ ਵਲੋਂ ਕੀਤਾ ਜਾ ਰਿਹਾ ਹੈ, ਇਸ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਹੈ, ਕਿਉਂਕਿ ਪੇਂਡੂ ਅਤੇ ਆਰਥਿਕ ਤੌਰ ‘ਤੇ ਗਰੀਬ ਵਰਗ ਦੇ ਲੋਕ ਮਹਿੰਗੇ ਹਸਪਤਾਲਾਂ ‘ਚ ਅਪਣਾ ਇਲਾਜ ਕਰਵਾਉਣ ਤੋਂ ਅਸਮਰੱਥ ਹੁੰਦੇ ਹਨ, ਇਹ ਵਿਚਾਰ ਸ੍ਰ. ਸੁਖਦੇਵ ਸਿੰਘ ਵਿਰਕ ਡੀ.ਐੱਸ.ਪੀ ਸੁਨਾਮ ਨੇ ੬੫ ਮਰੀਜ਼ਾਂ ਦੇ ਜਥੇ ਨੂੰ ਬੜੂ ਸਾਹਿਬ ਵਿਖੇ ਹੋਣ ਵਾਲੇ ਮੁਫ਼ਤ ਆਪ੍ਰੇਸ਼ਨਾਂ ਲਈ ਝੰਡੀ ਦੇ ਕੇ ਰਵਾਨਾ ਕਰਨ ਉਪਰੰਤ ਸਾਂਝੇ ਕੀਤੇ।
ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰ. ਇੰਦਰਮੋਹਨ ਸਿੰਘ ਲਖਮੀਰਵਾਲਾ ਮੈਂਬਰ ਐੱਸ.ਜੀ.ਪੀ.ਸੀ ਵੀ ਹਾਜ਼ਰ ਸਨ।ਬੜੂ ਸਾਹਿਬ ਦੇ ਬੁਲਾਰੇ ਨੇ ਦੱਸਿਆ ਕਿ ਪਿਛਲੀ ੨ ਨਵੰਬਰ ਨੂੰ ਅਕਾਲ ਅਕੈਡਮੀ ਰਾਜੀਆ ‘ਚ ਲੱਗੇ ਕੈਂਪ ਚੋਂ ਆਪ੍ਰੇਸ਼ਨਾਂ ਲਈ ਚੁਣੇ ਗਏ ਇੰਨਾਂ ਮਰੀਜ਼ਾਂ ਦੇ ਆਪ੍ਰੇਸ਼ਨ ੧੪, ੧੫ ਅਤੇ ੧੬ ਨਵੰਬਰ ਨੂੰ ਅਕਾਲ ਚੈਰੀਟੇਬਲ ਹਸਪਤਾਲ ਬੜੂ ਸਾਹਿਬ ਵਿਖੇ ਮੁਫ਼ਤ ਕੀਤੇ ਜਾਣਗੇ ਅਤੇ ਮਰੀਜ਼ਾਂ ਲਈ ਦਵਾਈਆਂ, ਟੈਸਟਾਂ, ਰਿਹਾਇਸ਼ ਦਾ ਸਾਰਾ ਖਰਚਾ ਬੜੂ ਸਾਹਿਬ ਸੰਸਥਾ ਵਲੋਂ ਕੀਤੀ ਜਾ ਰਿਹਾ ਹੈ।ਉਨਾਂ ਦੱਸਿਆ ਕਿ ਸਾਲ ੨੦੧੪ ‘ਚ ਮੁਫ਼ਤ ਮੈਡੀਕਲ ਕੈਪਾਂ ਰਾਹੀਂ ਤਕਰੀਬਨ ੫੫੦੦ ਮਰੀਜ਼ਾਂ ਦੀ ਮੁਫ਼ਤ ਜਾਂਚ ਅਤੇ ੪੦੦ ਦੇ ਕਰੀਬ ਮਰੀਜ਼ਾਂ ਦਾ ਮੁਫ਼ਤ ਆਪ੍ਰੇਸ਼ਨ ਕੀਤਾ ਜਾ ਚੁੱਕਾ ਹੈ।
~ Jasvinder Singh Sheron
~ Cheema Sahib