ਚੀਮਾਂ ਸਾਹਿਬ ਤੋਂ ਮਸਤੂਆਣਾ ਸਾਹਿਬ ਤੱਕ ਅਲੌਕਿਕ ਨਗਰ ਕੀਰਤਨ ਸਜਾਇਆ ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੀ ਬਰਸੀ ਨੂੰ ਸਮਰਪਿਤ ੩੦, ੩੧ ਜਨਵਰੀ ਅਤੇ ੧ ਫਰਵਰੀ ੨੦੧੫ ਨੂੰ ਸਾਲਾਨਾ ਗੁਰਮਤਿ ਸਮਾਗਮ ਮਸਤੂਆਣਾ ਸਾਹਿਬ ਵਿਖੇ ਕਰਵਾਇਆ ਗਿਆ।ਸੰਤਾਂ ਦੀ ਯਾਦ ‘ਚ ਹਰ ਸਾਲ ਦੀ ਤਰ੍ਹਾਂ ਉਨ੍ਹਾਂ ਦੇ ਜਨਮ ਅਸਥਾਨ, ਗੁਰਦੁਆਰਾ ਸਾਹਿਬ ਚੀਮਾਂ ਸਾਹਿਬ […]

ਚੀਮਾਂ ਸਾਹਿਬ ਤੋਂ ਮਸਤੂਆਣਾ ਸਾਹਿਬ ਤੱਕ ਅਲੌਕਿਕ ਨਗਰ ਕੀਰਤਨ ਸਜਾਇਆ

ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੀ ਬਰਸੀ ਨੂੰ ਸਮਰਪਿਤ ੩੦, ੩੧ ਜਨਵਰੀ ਅਤੇ ੧ ਫਰਵਰੀ ੨੦੧੫ ਨੂੰ ਸਾਲਾਨਾ ਗੁਰਮਤਿ ਸਮਾਗਮ ਮਸਤੂਆਣਾ ਸਾਹਿਬ ਵਿਖੇ ਕਰਵਾਇਆ ਗਿਆ।ਸੰਤਾਂ ਦੀ ਯਾਦ ‘ਚ ਹਰ ਸਾਲ ਦੀ ਤਰ੍ਹਾਂ ਉਨ੍ਹਾਂ ਦੇ ਜਨਮ ਅਸਥਾਨ, ਗੁਰਦੁਆਰਾ ਸਾਹਿਬ ਚੀਮਾਂ ਸਾਹਿਬ ਤੋਂ ਮਸਤੂਆਣਾ ਸਾਹਿਬ ਤੱਕ ਦਾ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਜਨਮ ਅਸਥਾਨ ਤੋਂ ਸਵੇਰੇ ਅੰਮ੍ਰਿਤ ਵੇਲੇ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਸਾਇਆ ਹੇਠ ਅਲੌਕਿਕ ਨਗਰ ਕੀਰਤਨ ਅਰੰਭ ਕੀਤਾ ਗਿਆ ਗਿਆ। ਨਗਰ ਕੀਰਤਨ ਦੌਰਾਨ ਅਕਾਲ ਗੁਰਮਤਿ ਵਿਦਿਆਲਿਆ ਦੇ ਵਿਦਿਆਰਥੀਆਂ ਵਲੋਂ ਸਿੱਖ ਮਾਰਸ਼ਲ ਆਰਟਸ (ਗੱਤਕਾ) ਦੇ ਜੌਹਰ ਵਿਖਾਏ ਅਤੇ ਸ਼ਬਦ ਕੀਰਤਨੀ ਜੱਥੇ ਅਤੇ ਢਾਡੀ ਜੱਥਿਆਂ ਨੇ ਗੁਰ-ਇਤਿਹਾਸ ਸਰਵਣ ਕਰਵਾਇਆ। ਅਕਾਲ ਟੀਚਰ ਟ੍ਰੇਨਿੰਗ ਚੀਮਾਂ ਸਾਹਿਬ ਦੀ ਵਿਦਿਆਰਥਣਾਂ ਨੇ ਫ਼ੌਜ਼ੀ ਬੈੱਡ ਰਾਹੀਂ ਹਾਜ਼ਰੀ ਲਗਵਾਈ ਅਤੇ ਚੀਮਾਂ ਸਾਹਿਬ ਦੇ ਸੰਤ ਸੇਵਕ ਜੱਥੇ ਵਲੋਂ ਸਤਿਨਾਮੁ-ਵਾਹਿਗੁਰੂ ਦਾ ਜਾਪ ਕਰਵਾਇਆ ਗਿਆ। ਚੀਮਾਂ ਨਗਰ ਕੀਰਤਨ ਦਾ ਪਿੰਡ ਝਾੜੋਂ, ਸ਼ਾਹਪੁਰ ਕਲਾਂ, ਸ਼ੇਰੋਂ, ਨਮੋਲ, ਉਭਾਵਾਲ, ਭੰਮਾਬੱਦੀ, ਬਡਰੁੱਖਾਂ ਆਦਿ ਦੀਆਂ ਸੰਗਤਾਂ, ਗੁਰਦੁਆਰਾ ਸਾਹਿਬ ਕਮੇਟੀਆਂ, ਕਲੱਬਾਂ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਅਤੇ ਭਾਂਤ-ਭਾਂਤ ਦੇ ਲੰਗਰ ਲਗਾ ਕੇ ਨਿੱਘਾ ਸੁਆਗਤ ਕੀਤਾ।

ਇਸੇ ਤਰ੍ਹਾਂ ਗੁਰਦੁਆਰਾ ਪੋਹ ਸਾਹਿਬ ਕੜੈਲ ਤੋਂ ਬਾਬਾ ਚੜ੍ਹਤ ਸਿੰਘ ਤਰਨਾ ਦਲ ਨਿਹੰਗ ਜਥੇਬੰਦੀ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ, ਜਿਸਦਾ ਸਥਾਨਕ ਅਕਾਲ ਅਕੈਡਮੀ ਅੱਗੇ ਪੁੱਜਣ ‘ਤੇ ਪ੍ਰਿੰਸੀਪਲ ਬਲਜੀਤ ਕੌਰ, ਬਾਬਾ ਮਹਿੰਦਰ ਸਿੰਘ, ਬਾਬਾ ਨੈਬ ਸਿੰਘ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਨਿੱਘਾ ਸੁਆਗਤ ਕੀਤਾ ਗਿਆ|

~ Jasvinder Singh
~ Cheema Sahib, Punjab