ਦੰਦਾਂ ਦੇ ਮੁਫ਼ਤ ਮੈਡੀਕਲ ਚੈਕਅਪ ਦੌਰਾਨ 150 ਮਰੀਜ਼ਾਂ ਦਾ ਮੁਅਇਨਾਂ

ਵਿੱਦਿਅਕ ਸੰਸਥਾ ਕਲਗੀਧਰ ਟ੍ਰਸਟ ਬੜੂ ਸਾਹਿਬ ਵਲੋਂ ਲੋਕਾਂ ਨੂੰ ਮੁਫ਼ਤ ਮੈਡੀਕਲ ਸਹੂਲਤਾਂ ਦੇਣ ਦੇ ਮਕਸਦ ਨਾਲ ਗੁਰਦੁਆਰਾ ਜਨਮ ਅਸਥਾਨ ਚੀਮਾਂ ਸਾਹਿਬ ਵਿਖੇ ਮੱਸਿਆ ਦੇ ਦਿਹਾੜੇ ਨੂੰ ਸਮਰਪਿਤ ੬੨ vW ਦੰਦਾਂ ਦਾ ਮੁਫ਼ਤ ਚੈਕਅਪ ਕੈਂਪ ਲਗਾਇਆ ਗਿਆ। ਗੁਰਦੁਆਰਾ ਜਨਮ ਅਸਥਾਨ ਵਿਖੇ ਦੰਦਾਂ ਦੇ ਨਵੇਂ ਸ਼ੁਰੂ ਕੀਤੇ ਗਏ ਕਲੀਨਿਕ ਦੀ ਸ਼ੁਰੂਆਤ ਮੁਫ਼ਤ ਚੈਕਅਪ ਕੈਂਪ ਰਾਹੀਂ ਕੀਤੀ ਗਈ, ਕੈਂਪ ਦੌਰਾਨ ਪਹੁੰਚੇ ਦੰਦਾਂ ਦੇ ਮਾਹਿਰ ਡਾਕਟਰ ਡਾ. ਰਵੀ ਕਾਂਤ ਨੇ 150 ਦੇ ਕਰੀਬ ਦੰਦਾਂ ਦੇ ਮਰੀਜ਼ਾਂ ਦਾ ਚੈਕਅਪ ਅਤੇ ਇਲਾਜ ਕੀਤਾ। ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਵੰਡੀਆਂ ਗਈਆਂ। ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਨੇ ਡਾ. ਰਵੀ ਕਾਂਤ ਅਤੇ ਇੰਜਨੀਅਰ ਕ੍ਰਿਸ਼ਨ ਸ਼ਰਮਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਦੱਸਿਆ ਕਿ ਗੁਰਦੁਆਰਾ ਜਨਮ ਅਸਥਾਨ ਵਿਖੇ ਦੰਦਾਂ ਦਾ ਕਲੀਨਿਕ ਸ਼ੁਰੂ ਹੋਣ ਨਾਲ ਆਲੇ-ਦੁਆਲੇ ਦੇ ਪਿੰਡਾਂ ਦੇ ਮਰੀਜ਼ਾਂ ਲਾਹਾ ਲੈ ਸਕਣਗੇ ਅਤੇ ਆਪਣੇ ਦੰਦਾਂ ਦਾ ਇਲਾਜ ਮੁਫ਼ਤ ਕਰਵਾ ਸਕਣਗੇ।

~ ਜਸਵਿੰਦਰ ਸਿੰਘ ਸ਼ੇਰੋਂ

62nd Free Dental Camp at Cheema

Ajit

Share...Share on Facebook0Tweet about this on TwitterShare on LinkedIn0Share on Google+0Pin on Pinterest0Email this to someone