ਪਿਛਲੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਜਲੀ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਗਏ ਜ਼ੋਨ ਪੱਧਰੀ ਹਾਕੀ ਮੁਕਾਬਲਿਆਂ ‘ਚ ਅਕਾਲ ਅਕੈਡਮੀ ਚੀਮਾਂ ਸਾਹਿਬ ਦੇ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ, ਅਕਾਲ ਅਕੈਡਮੀ ਚੀਮਾਂ ਸਾਹਿਬ ਦੇ ਪ੍ਰਿੰਸੀਪਲ ਮੈਡਮ ਬਲਜੀਤ ਕੌਰ ਨੇ ਦੱਸਿਆ ਕਿ […]
ਪਿਛਲੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਜਲੀ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਗਏ ਜ਼ੋਨ ਪੱਧਰੀ ਹਾਕੀ ਮੁਕਾਬਲਿਆਂ ‘ਚ ਅਕਾਲ ਅਕੈਡਮੀ ਚੀਮਾਂ ਸਾਹਿਬ ਦੇ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ, ਅਕਾਲ ਅਕੈਡਮੀ ਚੀਮਾਂ ਸਾਹਿਬ ਦੇ ਪ੍ਰਿੰਸੀਪਲ ਮੈਡਮ ਬਲਜੀਤ ਕੌਰ ਨੇ ਦੱਸਿਆ ਕਿ ਅੰਡਰ-੧੭ ਸਾਲ ਲੜਕਿਆਂ ਅਤੇ ਅੰਡਰ-੧੭ ਸਾਲ ਲੜਕੀਆਂ ਦੇ ਹਾਕੀ ਮੁਕਾਬਲਿਆਂ ‘ਚ ਅਕਾਲ ਅਕੈਡਮੀ ਚੀਮਾਂ ਦੇ ਖਿਡਾਰੀਆਂ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ, ਇਸੇ ਤਰ੍ਹਾਂ ਅੰਡਰ ੧੪ ਸਾਲ ਲੜਕੀਆਂ ਦੇ ਮੁਕਾਬਲਿਆਂ ‘ਚ ਦੂਸਰਾ ਸਥਾਨ ਹਾਸਿਲ ਕੀਤਾ, ਜ਼ੋਨ ਪੱਧਰ ‘ਤੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਇਨ੍ਹਾਂ ਖਿਡਾਰੀਆਂ ਨੂੰ ਜ਼ਿਲ੍ਹਾ ਪੱਧਰੀ ਹਾਕੀ ਮੁਕਾਬਲਿਆਂ ਲਈ ਚੁਣਿਆ ਗਿਆ।ਖਿਡਾਰੀਆਂ ਦੀ ਇਸ ਪ੍ਰਾਪਤੀ ‘ਤੇ ਅਕਾਲ ਅਕੈਡਮੀ ਚੀਮਾਂ ਸਾਹਿਬ ਵਿਖੇ ਪੁੱਜਣ ‘ਤੇ ਨਿੱਘਾ ਸੁਆਗਤ ਕੀਤਾ ਗਿਆ।ਪ੍ਰਿੰਸੀਪਲ ਬਲਜੀਤ ਕੌਰ ਅਤੇ ਵਾਇਸ ਪ੍ਰਿੰਸੀਪਲ ਮਨਜੀਤ ਕੌਰ ਹੋਡਲਾ ਨੇ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।
~ ਜਸਵਿੰਦਰ ਸਿੰਘ ਸ਼ੇਰੋਂ