“ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ” ਅਰਦਾਸ ਫ਼ਾਰਸੀ ਭਾਸ਼ਾ ਦੇ ਸ਼ਬਦ ‘ਅਰਜ਼ ਦਾਸ਼ਤ’ ਦਾ ਪੰਜਾਬੀ ਰੂਪ ਹੈ।ਅਰਜ਼ ਦਾ ਅਰਥ ਹੈ-ਬੇਨਤੀ ਅਤੇ ਦਾਸ਼ਤ ਦਾ ਅਰਥ ਹੈ ਪੇਸ਼ ਕਰਨਾ ਅਰਥਾਤ ਕਿਸੇ ਅੱਗੇ ਬੇਨਤੀ ਕਰਨਾ। ਇਸਤੇ ਤਰ੍ਰਾਂ ਸੰਸਕ੍ਰਿਤ ਭਾਸ਼ਾ ਵਿਚ ਅਰਦ ਤੇ ਆਸ ਦੀ ਸੰਧੀ ਹੈ।ਅਰਦ ਦਾ ਅਰਥ ਹੈ- ਮੰਗਣਾ ਅਤੇ ਆਸ ਦਾ ਅਰਥ ਹੈ- ਮੁਰਾਦ।ਜਿਸ ਦਾ […]

“ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ”

ਅਰਦਾਸ ਫ਼ਾਰਸੀ ਭਾਸ਼ਾ ਦੇ ਸ਼ਬਦ ‘ਅਰਜ਼ ਦਾਸ਼ਤ’ ਦਾ ਪੰਜਾਬੀ ਰੂਪ ਹੈ।ਅਰਜ਼ ਦਾ ਅਰਥ
ਹੈ-ਬੇਨਤੀ ਅਤੇ ਦਾਸ਼ਤ ਦਾ ਅਰਥ ਹੈ ਪੇਸ਼ ਕਰਨਾ ਅਰਥਾਤ ਕਿਸੇ ਅੱਗੇ ਬੇਨਤੀ ਕਰਨਾ। ਇਸਤੇ
ਤਰ੍ਰਾਂ ਸੰਸਕ੍ਰਿਤ ਭਾਸ਼ਾ ਵਿਚ ਅਰਦ ਤੇ ਆਸ ਦੀ ਸੰਧੀ ਹੈ।ਅਰਦ ਦਾ ਅਰਥ ਹੈ- ਮੰਗਣਾ ਅਤੇ
ਆਸ ਦਾ ਅਰਥ ਹੈ- ਮੁਰਾਦ।ਜਿਸ ਦਾ ਭਾਵ ਮੁਰਾਦ ਮੰਗਣ ਦੀ ਜਾਂਚ ਜਾਂ ਕਿਰਿਆ ਹੈ।ਪਰ
ਗੁਰਮਤਿ ਵਿਚ ਅਰਦਾਸ ਇਕ ਵਿਸ਼ੇਸ਼ ਅਰਥਾਂ ਦੀ ਧਾਰਨੀ ਹੈ।ਇਹ ਸਿੱਖ ਰਹਿਤ ਮਰਿਯਾਦਾ ਦਾ
ਅੰਗ ਹੈ।

ਗੁਰਮਤਿ ਵਿਚ ਅਰਦਾਸ ਨੂੰ ਅਧਿਆਤਮਿਕ ਸਾਧਨਾ ਦੇ ਕੇਂਦਰੀ ਤੱਤ ਵਜ਼ੋ ਸਵੀਕਾਰਿਆ
ਗਿਆ ਹੈ।ਗੁਰਮਤਿ ਸਾਧਨਾ ਦੇ ਤਿੰਨ ਮੁਖ ਅੰਗ ਹਨ- ਸਿਮਰਨ ਕਰਨਾ,ਸੇਵਾ ਤੇ
ਅਰਦਾਸ।ਗੁਰਸਿੱਖ ਨੇ ਸੇਵਾ ਤੇ ਸਿਮਰਨ ਕਰਕੇ ਸਤਿਗੁਰੂ ਦਾ ਸ਼ੁਕਰਾਨਾ ਕਰਨਾ ਹੈ ਅਤੇ
ਸਰਬੱਤ ਦੇ ਭਲੇ ਲਈ ਅਰਦਾਸ ਕਰਨੀ ਹੈ।ਅਰਦਾਸ ਨੂੰ ਧਾਰਮਿਕ ਚਿੰਤਨ ਤੇ ਧਾਰਮਿਕ ਰਹਿਤ
ਵਿਚ ਇਕੋਂ ਜਿੰਨਾ ਮਹੱਤਵ ਪ੍ਰਾਪਤ ਹੈ।

“ਦੁਇ ਕਰ ਜੋੜਿ ਕਰਉ ਅਰਦਾਸਿ।। ਤੁਧੁ ਭਾਵੈ ਤਾ ਆਣਹਿ ਰਾਸਿ।“। (736-737)

ਅਰਦਾਸ ਇਕ ਅਜਿਹੀ ਸਾਧਨ ਹੈ,ਜਿਸ ਨਾਲ ਕਾਲ-ਬੱਧ ਮਨੁੱਖ ਦੀ ਪਹੁੰਚ ਅਕਾਲ
ਤੱਕ ਹੋ ਜਾਂਦੀ ਹੈ।ਜਦੋਂ ਵੀ ਮਨੁੱਖ ਇਕ ਮਨ,ਇਕ ਚਿੱਤ ਹੋ ਕੇ ਅਕਾਲ ਪੁਰਖ ਦੇ ਦਰ ‘ਤੇ
ਦਸਤਕ ਦਿੰਦਾ ਹੈ ਤਾਂ ਉਸ ਦੀ ਬਖਸ਼ਿਸ਼ ਦੇ ਦਰ ਖੁੱਲ ਜਾਂਦੇ ਹਨ।ਗੁਰਮਤਿ ਅਨੁਸਾਰ ਅਕਾਲ
ਪੁਰਖ ਸ੍ਰਿਸ਼ਟੀ ਨੂੰ ਸਾਜ ਕੇ ਇਸ ਦੀ ਸ਼ਾਨ-ਸੰਭਾਲ ਕਰਦਾ ਹੈ।

ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਗੁਰਸਿੱਖ ਗੁਰਬਾਣੀ ਦਾ ਓਟ ਆਸਰਾ
ਲੈ ਕੇ ਤਿਆਰ ਕੀਤੀ ਗਈ ਹੈ ਅਤੇ ਇਸ ਅਰਦਾਸ ਨੂੰ ਗੁਰੂ-ਪੰਥ ਵਜ਼ੋ ਪ੍ਰਵਾਨਗੀ ਪ੍ਰਾਪਤ
ਹੋਈ।ਇਹ ਅਰਦਾਸ ਹਰ ਸਿੱਖ ਨੂੰ ਆਪਣੇ ਗੁਰ-ਭਾਈਆਂ ਨਾਲ ਮਿਲਜੁਲ ਕੇ ਤੇ ਸਿੱਖ ਨੂੰ ਤਿਆਰ
ਬਰ ਤਿਆਰ ਰਹਿਣ ਦਾ ਸੰਦੇਸ਼ ਦਿੰਦੀ ਹੈ।ਅਰਦਾਸ ਨਾਲ ਸਿਮਰਨ ਦਾ ਮਾਧਿਅਮ ਹੈ।

ਅਰਦਾਸ ਰਾਂਹੀ ਵਾਰ-ਵਾਰ ਵਾਹਿਗੁਰੂ,ਵਾਹਿਗੁਰੂ ਸਿਮਰ ਕੇ ਅਤੇ ਵਾਹਿਗੁਰੂ ਚਿੱਤ ਆਵਣ
ਦੀ ਦਾਤ ਮੰਗ ਕੇ ਮੂਲ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਜੀ ਜਾਗਤ-ਜੋਤ, ਸ਼ਬਦ ਗੁਰੂ ਦੇ
ਨਾਲ-ਨਾਲ ਅਰਦਾਸ ਦਾ ਸਾਗਰ ਹਨ ਅਤੇ ਇਸ ਅਰਦਾਸ ਦੇ ਆਸਰੇ ਹੀ ਸਿੱਖ ਚੜਦੀ ਕਲਾ ਅਤੇ
ਸਰਬੱਤ ਦੇ ਭਲੇ ਵਾਲੀ ਜੀਵਨ-ਜਾਂਚ ਸਿੱਖਦਾ ਹੈ।