ਲੰਡਨ : ਔਰਤ ਦਿਵਸ ਮੌਕੇ ਬੀ.ਬੀ.ਸੀ. ਨੇ ਦੁਨੀਆ ਦੀਆਂ ਤਿੰਨ ਬਹੁਤ ਹੀ ਖਾਸ ਅਤੇ ਮਹਾਨ ਔਰਤਾਂ ਦੇ ਜਾਰੀ ਕੀਤੇ ਨਾਂਵਾਂ ‘ਚ ਮਾਈ ਭਾਗੋ ਦਾ ਵਿਸ਼ੇਸ਼ ਤੌਰ ‘ਤੇ ਨਾਂਅ ਦਰਜ ਕੀਤਾ ਹੈ | ਬੀ.ਬੀ.ਸੀ. ਨੇ 1600 ਦੇ ਆਖਿਰ ਅਤੇ 1700 ਦੇ ਸ਼ੁਰੂਆਤੀ ਸਮੇਂ ਦੌਰਾਨ ਦਾ ਜ਼ਿਕਰ ਕਰਦਿਆਂ ਮਾਈ ਭਾਗੋ ਨੂੰ ‘ਮੋਸਟ ਬਾਦਾਸ’ ਔਰਤ ਕਿਹਾ ਹੈ | […]

ਲੰਡਨ : ਔਰਤ ਦਿਵਸ ਮੌਕੇ ਬੀ.ਬੀ.ਸੀ. ਨੇ ਦੁਨੀਆ ਦੀਆਂ ਤਿੰਨ ਬਹੁਤ ਹੀ ਖਾਸ ਅਤੇ ਮਹਾਨ ਔਰਤਾਂ ਦੇ ਜਾਰੀ ਕੀਤੇ ਨਾਂਵਾਂ ‘ਚ ਮਾਈ ਭਾਗੋ ਦਾ ਵਿਸ਼ੇਸ਼ ਤੌਰ ‘ਤੇ ਨਾਂਅ ਦਰਜ ਕੀਤਾ ਹੈ | ਬੀ.ਬੀ.ਸੀ. ਨੇ 1600 ਦੇ ਆਖਿਰ ਅਤੇ 1700 ਦੇ ਸ਼ੁਰੂਆਤੀ ਸਮੇਂ ਦੌਰਾਨ ਦਾ ਜ਼ਿਕਰ ਕਰਦਿਆਂ ਮਾਈ ਭਾਗੋ ਨੂੰ ‘ਮੋਸਟ ਬਾਦਾਸ’ ਔਰਤ ਕਿਹਾ ਹੈ |

ਬੀ.ਬੀ.ਸੀ. ਅਨੁਸਾਰ ਜਦੋਂ ਸਿੱਖਾਂ ਅਤੇ ਮੁਗ਼ਲਾਂ ਵਿਚਕਾਰ ਲਗਾਤਾਰ ਜੰਗ ਹੁੰਦੀ ਸੀ ਮਾਈ ਭਾਗੋ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਆਉਣ ਵਾਲੇ 40 ਸਿੰਘਾਂ ਨੂੰ ਜਦੋਂ ਤਾਨੇ ਮਾਰੇ ਤਾਂ ਉਨ੍ਹਾਂ ਦੀ ਸੋਚ ਮੁੜ ਬਦਲੀ ਅਤੇ ਉਹ ਮੁੜ ਜੰਗ ਦੇ ਮੈਦਾਨ ਪਹੁੰਚੇ | ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਨੂੰ ਜੰਗ ਦੇ ਮੈਦਾਨ ਵਿਚ ਹੀ ਮੁਆਫ਼ ਕੀਤਾ ਅਤੇ ਟੁੱਟੀ ਗੰਢੀ | ਮੈਦਾਨੇ ਜੰਗ ਵਿਚ ਮਾਤਾ ਭਾਗੋ ਵੀ ਬਹਾਦਰੀ ਨਾਲ ਲੜੀ ਅਤੇ ਬਾਅਦ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਅੰਗ ਰੱਖਿਅਕ ਬਣੀ | ਇਸ ਸੂਚੀ ਵਿਚ 1775-1844 ਚੀਨ ਦੀ ਜੰਮਪਲ ਚਿੰਗ ਸ਼ੀਹ ਦਾ ਨਾਂਅ ਹੈ, ਜਿਸ ਨੇ ਸਮੁੰਦਰੀ ਡਾਕੂ ਕੈਪਟਨ ਪਤੀ ਦੀ ਮੌਤ ਤੋਂ ਬਾਅਦ 1807 ਵਿਚ ਰੈੱਡ ਫਲੈੱਗ ਫਲੀਟ ‘ਤੇ ਕੰਟਰੋਲ ਕੀਤਾ ਅਤੇ ਖੁਦ ਦਾ ਸ਼ਾਸਨ ਕਾਇਮ ਕੀਤਾ |

ਉਸ ਨੇ ਹੁਕਮ ਦਿੱਤਾ ਕਿ ਕਿਸੇ ਵੀ ਸਹਾਇਤਾ ਕਰਨ ਵਾਲੇ ਸ਼ਹਿਰ ਵਿਚ ਲੁੱਟ ਨਹੀਂ ਕਰਨੀ ਅਤੇ ਨਾ ਹੀ ਕਿਸੇ ਔਰਤ ਨਾਲ ਜਬਰ-ਜਨਾਹ ਕਰਨਾ ਹੈ ਅਤੇ ਅਜਿਹਾ ਕਰਨ ਵਾਲੇ ਦਾ ਉਹ ਸਿਰ ਕਲਮ ਕਰ ਦੇਵੇਗੀ, ਜਿਸ ਨੂੰ ਖ਼ਤਮ ਕਰਨ ਲਈ ਚੀਨ ਦੀ ਸਰਕਾਰ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ, ਪਰ ਆਖਿਰ ਉਸ ਨੇ ਖੁਦ ਆਪਣੀ ਤਲਵਾਰ ਨੀਵੀਂ ਕਰ ਦਿੱਤੀ | ਇਸ ਸੂਚੀ ਵਿਚ 1880-1973 ਦੀ ਜੈਨੇਟ ਰੈਂਕਿੰਨ ਦਾ ਨਾਂਅ ਵੀ ਸ਼ਾਮਿਲ ਹੈ, ਜਿਸ ਨੇ ਅਮੀਰਕਾ ਦੀ ਜਾਪਾਨ ਨਾਲ ਪਹਿਲੀ ਸੰਸਾਰ ਜੰਗ ਵਿਚ ਹਿੱਸਾ ਲੈਣ ਦੇ ਵਿਰੋਧ ਵਿਚ ਆਵਾਜ਼ ਬੁਲੰਦ ਕੀਤੀ ਸੀ | 1916 ਵਿਚ ਉਹ ਯੂ.ਐੱਸ. ਕਾਂਗਰਸ ‘ਚ ਚੁਣੀ ਜਾਣ ਵਾਲੀ ਪਹਿਲੀ ਔਰਤ ਸੀ, ਜਦ ਕਿ ਇਸ ਤੋਂ ਚਾਰ ਸਾਲ ਪਹਿਲਾਂ ਹੀ ਅਮਰੀਕਾ ਵਿਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ ਸੀ | ਉਹ ਔਰਤਾਂ ਦੇ ਹੱਕਾਂ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦੀ ਰਹੀ ਸੀ |

~ Source: BBC