1947 ਦੀ ਦੇਸ਼ ਦੀ ਵੰਡ ਮਗਰੋਂ ਕੁਝ ਮੁਸਲਮਾਨ ਕੀਰਤਨੀਏ ਪਾਕਿਸਤਾਨ ਵਿੱਚ ਚਲੇ ਗਏ ਸਨ। ਜਿਨ੍ਹਾਂ ਵਿੱਚੋਂ ਭਾਈ ਚੰਦ ਜੀ ਜੋ ਕਿ ਭਾਈ ਮਰਦਾਨਾ ਜੀ ਦੀ ਵੰਸ਼ ਵਿੱਚੋਂ ਸਨ ਉਨ੍ਹਾਂ ਦੇ ਸਪੁੱਤਰ ਅਸ਼ਕ ਅਲੀ ਅਤੇ ਨਦੀਮ ਤਾਹੀਰ ਹਨ ਜੋ ਕਿ ਮੁਸਲਮਾਨ ਕੀਰਤਨੀਏ ਵਜੋਂ ਸੇਵਾ ਨਿਭਾ।ਇਸ ਵੀਡੀਓ ਵਿਚ ਤੁਸੀਂ ਵੇਖ ਰਹੇ ਹੋ ਕੇ ਉਹ ਮੁਸਲਮਾਨ ਕੀਰਤਨੀਏ ਗੁਰਦੁਆਰਾ ਡੇਰਾ ਸਾਹਿਬ,ਲਾਹੌਰ, ਪਾਕਿਸਤਾਨ ਵਿੱਚ ਕੀਰਤਨ ਕਰ ਰਹੇ ਹਨ। ਜੋ ਅੱਜ ਵੀ ਮਹਾਨ ਕੀਰਤਨ ਪਰੰਪਰਾ ਨੂੰ ਸੰਭਾਲੀ ਬੈਠੇ ਹਨ।

ਸਾਡੀ ਕੌਮ ਦੀ ਤ੍ਰਾਸਦੀ ਹੈ ਕਿ ਉਹ ਮਹਾਨ ਮੁਸਲਮਾਨ ਕੀਰਤਨੀਏ ਰੋਜ਼ੀ ਰੋਟੀ ਲਈ ਅੱਜ ਲੇਬਰ ਕਰ ਰਹੇ ਹਨ ਜਿੱਥੇ ਵਰਤਿਆ ਜਾਣ ਵਾਲਾ ਸੀਮੈਂਟ ਉਨ੍ਹਾਂ ਦੇ ਗਲੇ ਅਤੇ ਆਵਾਜ਼ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ।ਸੋ ਸਿੱਖ ਜਗਤ ਅਤੇ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਮਹਾਨ ਵਿਰਾਸਤ ਅਤੇ ਭਾਈ ਮਰਦਾਨਾ ਜੀ ਦੀ ਵੰਸ਼ ਵਿੱਚੋਂ ਪੈਦਾ ਹੋਏ ਮੁਸਲਮਾਨ ਕੀਰਤਨੀਆਂ ਨੂੰ ਸੰਭਾਲਣ ਦੀ ਲੋੜ ਹੈ । ਸਿੱਖ ਸੰਗਤ ਵੱਧ ਤੋਂ ਵੱਧ ਧਾਰਮਿਕ ਸਮਾਗਮਾਂ ਵਿੱਚ ਉਨ੍ਹਾਂ ਨੂੰ ਕੀਰਤਨ ਦੀ ਸੇਵਾ ਲਈ ਸੱਦਣਲਈ ਖੇਚਲ ਕਰਨ ਵੱਧ ਧਾਰਮਿਕ ਸਮਾਗਮਾਂ ਕੀਰਤਨ ਦੀ ਸੇਵਾ ਕਰਨ ਲਈ ਬੁਲਾਉਣ ਦੀ ਖੇਚਲ ਕਰਨ ।ਜਿਨ੍ਹਾਂ ਦਾ ਸੰਪਰਕ ਨੰਬਰ ਹੈ :+923004946497, +923224941262