ਕਲਗ਼ੀਧਰ ਟਰੱਸਟ ਬੜੂ ਸਾਹਿਬ ਵੱਲੋਂ ਵਿਸ਼ੇਸ਼ ਕਿਸਮ ਦੇ ‘ਗਰਲਜ਼ ਨਸ਼ਾ ਛੁਡਾਊ ਕੇਂਦਰ’ ਦੀ ਸ਼ੁਰੂਆਤ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਜੀ ਦੀ ਅਗਵਾਈ ਹੇਠ ਬੜੂ ਸਾਹਿਬ ਵਿਖੇ ਪਹਿਲੇ ‘ਗਰਲਜ਼ ਨਸ਼ਾ ਛੁਡਾਊ ਕੇਂਦਰ’ ਦੀ ਸ਼ੁਰੂਆਤ ਕੀਤੀ ਗਈ।ਇਸ ਨਸ਼ਾ ਛੁਡਾਊ ਕੇਂਦਰ ਨੂੰ ਚਲਾਉਣ ਲਈ ਮਾਨਸਿਕ ਰੋਗਾਂ ਦੇ ਮਾਹਰ ਡਾ. ਕਰਨਲ ਰਾਜਿੰਦਰ ਸਿੰਘ ਦੀ ਅਗਵਾਈ ਵਿੱਚ ਬਾੜੂ ਸਾਹਿਬ […]

ਕਲਗ਼ੀਧਰ ਟਰੱਸਟ ਬੜੂ ਸਾਹਿਬ ਵੱਲੋਂ ਵਿਸ਼ੇਸ਼ ਕਿਸਮ ਦੇ ‘ਗਰਲਜ਼ ਨਸ਼ਾ ਛੁਡਾਊ ਕੇਂਦਰ’ ਦੀ ਸ਼ੁਰੂਆਤ

ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਜੀ ਦੀ ਅਗਵਾਈ ਹੇਠ ਬੜੂ ਸਾਹਿਬ ਵਿਖੇ ਪਹਿਲੇ ‘ਗਰਲਜ਼ ਨਸ਼ਾ ਛੁਡਾਊ ਕੇਂਦਰ’ ਦੀ ਸ਼ੁਰੂਆਤ ਕੀਤੀ ਗਈ।ਇਸ ਨਸ਼ਾ ਛੁਡਾਊ ਕੇਂਦਰ ਨੂੰ ਚਲਾਉਣ ਲਈ ਮਾਨਸਿਕ ਰੋਗਾਂ ਦੇ ਮਾਹਰ ਡਾ. ਕਰਨਲ ਰਾਜਿੰਦਰ ਸਿੰਘ ਦੀ ਅਗਵਾਈ ਵਿੱਚ ਬਾੜੂ ਸਾਹਿਬ ਵਿਖੇ ਇਕ ਵਿਸ਼ੇਸ਼ ਟੀਮ ਵੀ ਤਿਆਰ ਕੀਤੀ ਗਈ ਹੈ ਜਿਸ ਵਿੰਗ ਦੇ ਇੰਚਾਰਜ ਡਾ. ਪਰਮਜੀਤ ਕੌਰ ਹਨ।

ਬੜੂ ਸਾਹਿਬ ਵਿਚਲਾ ਇਹ ਕੇਂਦਰ ਮਰੀਜਾਂ ਲਈ ਦੂਜੇ ਪੁਨਰਵਾਸ ਕੇਂਦਰਾਂ ਨਾਲੋਂ ਵਧੇਰੇ ਲਾਹੇਵੰਦ ਹੈ ਕਿਉਂਕਿ ਇਥੇ ਮਰੀਜ਼ਾਂ ਨੂੰ ਕੁਦਰਤੀ ਤੇ ਵਾਦੀਆਂ ਦੇ ਨਾਲ-ਨਾਲ ਰੂਹਾਨੀ ਵਾਤਾਵਰਣ ਦਾ ਆਨੰਦ ਮਾਨਣ ਨੂੰ ਮਿਲਦਾ ਹੈ।ਇਸ ਕੇਂਦਰ ਵਿੱਚ ਸਿਖਲਾਈ ਪ੍ਰਾਪਤ ਸਟਾਫ ਦੀ ਖਾਸ ਸੁਵਿਧਾ ਹੈ ਅਤੇ ਇਥੇ ਵਿਸ਼ੇਸ਼ ਨਰਸਾਂ ਅਤੇ ਸਲਾਹਕਾਰ ਵੀ ਹਨ ਮੌਜੂਦ ਹਨ ਜਿਨ੍ਹਾਂ ਵੱਲੋਂ ਮਰੀਜ਼ਾਂ ਦੀ ਦੇਖ ਭਾਲ ਬਿਨਾਂ ਕਿਸੇ ਭੇਦਭਾਵ ਤੋਂ ਕੀਤੀ ਜਾਂਦੀ ਹੈ।