ਕਲਗੀਧਰ ਟਰੱਸਟ ਬੜੂ ਸਾਹਿਬ ਨੇ ਲਗਾਇਆ ਮੁਫਤ ਮੈਡੀਕਲ ਕੈਪ ਧਰਮਗੜ•, (ਗੁਰਜੀਤ ਸਿੰਘ ਚਹਿਲ) – ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਲੋ ਅਕਾਲ ਅਕੈਡਮੀ ਫ਼ਤਹਿਗੜ• ਗੰਢੂਆਂ ਵਿਖੇ 62ਵਾਂ ਮੁਫ਼ਤ ਮੈਡੀਕਲ ਕੈਪ ਅਕਾਲ ਚੈਰੀਟੇਬਲ ਹਸਪਤਾਲ ਬੜੂ ਸਾਹਿਬ ਤੋ ਪੁੱਜੀ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਲਗਾਇਆ । ਇਸ ਮੈਡੀਕਲ ਕੈਪ ਦਾ ਉਦਘਾਟਨ ਮਾਰਕੀਟ ਕਮੇਟੀ […]

ਕਲਗੀਧਰ ਟਰੱਸਟ ਬੜੂ ਸਾਹਿਬ ਨੇ ਲਗਾਇਆ ਮੁਫਤ ਮੈਡੀਕਲ ਕੈਪ

ਧਰਮਗੜ•, (ਗੁਰਜੀਤ ਸਿੰਘ ਚਹਿਲ) – ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਲੋ ਅਕਾਲ ਅਕੈਡਮੀ ਫ਼ਤਹਿਗੜ• ਗੰਢੂਆਂ ਵਿਖੇ 62ਵਾਂ ਮੁਫ਼ਤ ਮੈਡੀਕਲ ਕੈਪ ਅਕਾਲ ਚੈਰੀਟੇਬਲ ਹਸਪਤਾਲ ਬੜੂ ਸਾਹਿਬ ਤੋ ਪੁੱਜੀ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਲਗਾਇਆ । ਇਸ ਮੈਡੀਕਲ ਕੈਪ ਦਾ ਉਦਘਾਟਨ ਮਾਰਕੀਟ ਕਮੇਟੀ ਲਹਿਰਾਗਾਗਾ ਦੇ ਚੇਅਰਮੈਨ ਜਸਵਿੰਦਰ ਸਿੰਘ ਲਾਲੀ ਫ਼ਤਹਿਗੜ• ਦੇ ਸਪੁੱਤਰ ਕਾਕਾ ਹਰਿੰਦਰਵੀਰ ਸਿੰਘ ਸਿੱਧੂ ਉਪ-ਚੇਅਰਮੈਨ ਪੀ.ਏ.ਡੀ.ਬੀ. ਸੁਨਾਮ ਨੇ ਕੀਤਾ । ਇਸ ਕੈਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਦੁਆਰਾ ਹੱਡੀਆਂ, ਅੱਖ, ਨੱਕ, ਕੰਨ, ਗਲਾ, ਪਿੱਤੇ ਅਤੇ ਗੁਰਦੇ ਦੀ ਪੱਥਰੀ, ਹਰਨੀਆਂ ਆਦਿ ਬਿਮਾਰੀਆਂ ਤੋ ਪੀੜ•ਤ 1349 ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕੀਤਾ ਗਿਆ ਅਤੇ ਵੱਖ-ਵੱਖ ਬਿਮਾਰੀਆਂ ਤੋ ਪੀੜ•ਤ 39 ਮਰੀਜ਼ਾਂ ਦੇ ਅਪਰੇਸ਼ਨ 28 ਸਤੰਬਰ ਨੂੰ ਅਕਾਲ ਚੈਰੀਟੇਬਲ ਹਸਪਤਾਲ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਿਖੇ ਕੀਤੇ ਜਾਣਗੇ । ਇਸ ਮੌਕੇ ਅਕੈਡਮੀ ਪ੍ਰਿੰਸੀਪਲ ਸਵਰਨਜੀਤ ਕੌਰ, ਭਾਈ ਕਰਮਜੀਤ ਸਿੰਘ ਚੀਮਾ, ਭਾਈ ਗੁਰਮੇਲ ਸਿੰਘ, ਖੁਸ਼ਪਾਲ ਸਿੰਘ ਬੀਰ ਕਲਾਂ ਚੇਅਰਮੈਨ ਮਿਲਕ ਪਲਾਂਟ ਸੰਗਰੂਰ, ਜਸਪਾਲ ਸਿੰਘ ਵਿਰਕ, ਪਰਮਜੀਤ ਸਿੰਘ ਨਿੱਕਾ, ਸਰਬਜੀਤ ਸਿੰਘ ਬਾਗਵਾਲਾ, ਲਾਡੀ ਮਾਨ, ਸਰਕਲ ਪ੍ਰਧਾਨ ਦਲਵੀਰ ਸਿੰਘ, ਨਰਿੰਦਰ ਸਿੰਘ ਡਸਕਾ ਸਰਕਲ ਪ੍ਰਧਾਨ ਯੂਥ ਵਿੰਗ, ਸਵਰਾਜ ਸਿੰਘ ਸਰਪੰਚ ਹਰਿਆਉ ਕੋਠੇ, ਕੁਲਦੀਪ ਸਿੰਘ ਹੰਝਰਾ ਸਰਪੰਚ ਹਰਿਆਉ, ਨਵਜੋਤ ਸਿੰਘ ਜੋਤੀ ਸਰਪੰਚ ਰੱਤਾਖੇੜਾ, ਪਵਿੱਤਰ ਸਿੰਘ ਬੈਨੀਪਾਲ ਸਰਪੰਚ ਗੰਢੂਆਂ, ਮਾਸਟਰ ਬਲਵੰਤ ਸਿੰਘ ਗੰਢੂਆਂ, ਬਲਜੀਤ ਸਿੰਘ ਰੰਮ ਰੱਤਾਖੇੜਾ, ਸੰਪੂਰਨ ਸਿੰਘ ਪੰਚ, ਜਥੇ. ਲੀਲਾ ਸਿੰਘ, ਗੋਰਾ ਸਿੰਘ ਚੀਮਾ, ਜੱਗਾ ਸਿੰਘ ਐਮ.ਸੀ., ਮਲਕੀਤ ਸਿੰਘ ਕਾਲਾ, ਅਮਰੀਕ ਸਿੰਘ, ਸੇਰਾ ਸਿੰਘ, ਚਤਰ ਸਿੰਘ ਆਦਿ ਮੌਜੂਦ ਸਨ ।

 

ਕਲਗੀਧਰ ਟਰੱਸਟ ਬੜੂ ਸਾਹਿਬ ਵਲੋ ਵੱਖ-ਵੱਖ ਹਸਤੀਆਂ ਸਨਮਾਨਿਤ

ਧਰਮਗੜ•, (ਗੁਰਜੀਤ ਸਿੰਘ ਚਹਿਲ) – ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਲੋ ਅਕਾਲ ਅਕੈਡਮੀ ਫ਼ਤਹਿਗੜ• ਗੰਢੂਆਂ ਵਿਖੇ ਕਰਵਾਏ ਇਕ ਪ੍ਰੋਗਰਾਮ ਦੌਰਾਨ ਵੱਖ-ਵੱਖ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੰਬੋਧਨ ਕਰਦਿਆਂ ਕਾਕਾ ਹਰਿੰਦਰਵੀਰ ਸਿੰਘ ਫ਼ਤਹਿਗੜ• ਵਾਈਸ ਚੇਅਰਮੈਨ ਪੀ.ਏ.ਡੀ.ਬੀ. ਸੁਨਾਮ ਅਤੇ ਮਿਲਕ ਪਲਾਂਟ ਸੰਗਰੂਰ ਦੇ ਚੇਅਰਮੈਨ ਖੁਸ਼ਪਾਲ ਸਿੰਘ ਬੀਰ ਕਲਾਂ ਨੇ ਕਿਹਾ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਅਤੇ ਹੋਰ ਟਰੱਸਟੀ ਹਮੇਸ਼ਾ ਹੀ ਧਾਰਮਿਕ ਕਾਰਜ ਕਰਵਾਉਣ ਤੋ ਇਲਾਵਾ ਸਮਾਜਸੇਵੀ ਕੰਮਾਂ ਨੂੰ ਤਰਜੀਹ ਦਿੰਦੇ ਹਨ ਅਤੇ ਇਸ ਟਰੱਸਟ ਨੇ ਬੱਚਿਆਂ ਨੂੰ ਸੰਸਾਰਿਕ ਵਿੱਦਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਦੇਣ ਲਈ ਜਿਥੇ 129 ਅਕਾਲ ਅਕੈਡਮੀਆਂ ਸਥਾਪਤ ਕੀਤੀਆਂ ਹਨ, ਉਥੇ ਨਾਲ ਹੀ 2 ਯੂਨੀਵਰਸਿਟੀਆਂ ਦੀ ਸਥਾਪਨਾ ਕਰਕੇ ਨੋਜਵਾਨ ਵਿਦਿਆਰਥੀਆਂ ਨੂੰ ਵੀ ਧਾਰਮਿਕ ਪਾਸੇ ਵੱਲ ਲਗਾਉਣ ਲਈ ਪ੍ਰੇਰਿਤ ਕੀਤਾ ਹੈ । ਅਕੈਡਮੀ ਪ੍ਰਿੰਸੀਪਲ ਸਵਰਨਜੀਤ ਕੌਰ ਨੇ ਦੱਸਿਆ ਕਿ ਸਮਾਜਸੇਵੀ ਕੰਮਾਂ ‘ਚ ਅੱਗੇ ਹੋ ਕੇ ਕਾਰਜ ਕਰਨ ਵਾਲੇ ਮੋਹਤਬਰ ਵਿਅਕਤੀਆਂ ਨੂੰ ਕਲਗੀਧਰ ਟਰੱਸਟ ਬੜੂ ਸਾਹਿਬ ਦੀ ਤਰਫੋ ਭਾਈ ਕਰਮਜੀਤ ਸਿੰਘ ਚੀਮਾ ਅਤੇ ਭਾਈ ਗੁਰਮੇਲ ਸਿੰਘ ਨੇ ਸਨਮਾਨਿਤ ਕੀਤਾ । ਇਸ ਮੌਕੇ ਜਿੰਨ•ਾਂ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ, ਉਨ•ਾਂ ‘ਚ ਕਾਕਾ ਹਰਿੰਦਰਵੀਰ ਸਿੰਘ ਸਿੱਧੂ, ਚੇਅਰਮੈਨ ਖੁਸ਼ਪਾਲ ਸਿੰਘ ਬੀਰ ਕਲਾਂ, ਪਰਮਜੀਤ ਸਿੰਘ ਨਿੱਕਾ, ਸਰਬਜੀਤ ਸਿੰਘ ਬਾਗਵਾਲਾ, ਸਰਕਲ ਪ੍ਰਧਾਨ ਦਲਵੀਰ ਸਿੰਘ, ਨਰਿੰਦਰ ਸਿੰਘ ਡਸਕਾ ਸਰਕਲ ਪ੍ਰਧਾਨ ਯੂਥ ਵਿੰਗ, ਪਵਿੱਤਰ ਸਿੰਘ ਬੈਨੀਪਾਲ ਸਰਪੰਚ ਗੰਢੂਆਂ, ਮਾਸਟਰ ਬਲਵੰਤ ਸਿੰਘ ਗੰਢੂਆਂ, ਸਵਰਾਜ ਸਿੰਘ ਸਰਪੰਚ ਹਰਿਆਉ ਕੋਠੇ, ਕੁਲਦੀਪ ਸਿੰਘ ਹੰਝਰਾ ਸਰਪੰਚ ਹਰਿਆਉ, ਨਵਜੋਤ ਸਿੰਘ ਜੋਤੀ ਸਰਪੰਚ ਰੱਤਾਖੇੜਾ, ਬਲਜੀਤ ਸਿੰਘ ਰੰਮ ਰੱਤਾਖੇੜਾ, ਸੰਪੂਰਨ ਸਿੰਘ ਪੰਚ, ਜਥੇ. ਲੀਲਾ ਸਿੰਘ, ਜਸਪਾਲ ਸਿੰਘ ਵਿਰਕ, ਜੱਗਾ ਸਿੰਘ ਐਮ.ਸੀ. ਚੀਮਾ ਆਦਿ ਸਾਮਲ ਸਨ । ਇਸ ਮੌਕੇ ਲਾਡੀ ਮਾਨ, ਗੋਰਾ ਸਿੰਘ ਚੀਮਾ, ਮਲਕੀਤ ਸਿੰਘ ਕਾਲਾ, ਅਮਰੀਕ ਸਿੰਘ, ਸੇਰਾ ਸਿੰਘ, ਚਤਰ ਸਿੰਘ ਆਦਿ ਮੌਜੂਦ ਸਨ ।