ਗਲਾਂ ਮੰਨਦੇ ਨੀ ਲੋਕੀ ਪਿਉ ਦੀਆਂ ਜੋਤਾ ਲਾਉਦੇ ਆ ਦੇਸੀ ਘਿਉ ਦੀਆਂ ਲੋਕੀ ਫੋਟੋਆਂ ਚੋ ਰੱਬ ਵੇਖਦੇ ਆ ਨਿਸ਼ਾਨ ਸਾਹਿਬ ਨੂੰ ਮਥਾ ਟੇਕਦੇ ਆ ਐਦਾ ਨਹੀ ਰੱਬ ਮਿਲਣਾ ਅਕਲ ਘੜਣੀ ਪੈਣੀ ਆ ਮਥੇ ਟੇਕਣ ਨਾਲ ਨਹੀ ਕੁਝ ਹੋਣਾ ਗੁਰਬਾਣੀ ਪੜ੍ਹਨੀ ਪੈਣੀ ਆ ਜੀ ਗੁਰਬਾਣੀ ਪੜ੍ਹਨੀ ਪੈਣੀ ਆ…………… …………… ਜੇ ਸੁਣਿਆ ਹੀ ਨੀ ਤਾ ਕੀ ਫਾਇਦਾ […]
ਗਲਾਂ ਮੰਨਦੇ ਨੀ ਲੋਕੀ ਪਿਉ ਦੀਆਂ
ਜੋਤਾ ਲਾਉਦੇ ਆ ਦੇਸੀ ਘਿਉ ਦੀਆਂ
ਲੋਕੀ ਫੋਟੋਆਂ ਚੋ ਰੱਬ ਵੇਖਦੇ ਆ
ਨਿਸ਼ਾਨ ਸਾਹਿਬ ਨੂੰ ਮਥਾ ਟੇਕਦੇ ਆ
ਐਦਾ ਨਹੀ ਰੱਬ ਮਿਲਣਾ
ਅਕਲ ਘੜਣੀ ਪੈਣੀ ਆ
ਮਥੇ ਟੇਕਣ ਨਾਲ ਨਹੀ ਕੁਝ ਹੋਣਾ
ਗੁਰਬਾਣੀ ਪੜ੍ਹਨੀ ਪੈਣੀ ਆ
ਜੀ ਗੁਰਬਾਣੀ ਪੜ੍ਹਨੀ ਪੈਣੀ ਆ……………
……………
ਜੇ ਸੁਣਿਆ ਹੀ ਨੀ ਤਾ ਕੀ ਫਾਇਦਾ ਪਾਠ ਕਰਾਉਣ ਦਾ
ਅਰਦਾਸ ਵਿੱਚ ਲਾਸਟ ਤੇ, ਆਪਣਾ ਨਾਮ ਬਲਾਉਣ ਦਾ
ਅੰਧਵਿਸ਼ਵਾਸ, ਅਗਿਆਨਤਾ, ਅਣਪੜਤਾ ਨੇ ਖਾਲਿਆ
ਕੀ ਬਣੂ ਸਾਡਾ ਉਏ ਕੋਟਕਪੂਰੇ ਵਾਲਿਆ
ਸੁਸਤੀ ਛੱਡ ਕੇ ਚੁਸਤੀ ਸਿੱਖਾਂ ਫੜਣੀ ਪੈਣੀ ਆ
ਜੇ ਚੜਦੀਕਲਾ ਵਿਚ ਰਹਿਣਾ ਤਾਂ
ਗੁਰਬਾਣੀ ਪੜ੍ਹਨੀ ਪੈਣੀ ਆ
ਜੀ ਗੁਰਬਾਣੀ ਪੜ੍ਹਨੀ ਪੈਣੀ ਆ……………
…………….
ਮਿਲਦਾ ਬੜਾ ਗਿਆਨ ਗੁਰਬਾਣੀ ਪੜ ਕੇ ਵੇਖ ਲਉ
ਉਝ ਨਹੀ ਕੁਝ ਹੋਣਾ,ਜੀਨੇ ਮਰਜੀ ਮਥੇ ਟੇਕ ਲਉ
ਕਾਮ, ਕਰੋਧ, ਲੋਭ, ਮੋਹ , ਹੰਕਾਰ
ਇਹਨਾਂ ਪੰਜਾ ਦੁਸ਼ਟਾ ਨਾਲ
ਲੜਾਈ ਸਾਨੂੰ ਲੜਣੀ ਪੈਣੀ ਆ
ਜੇ ਚੜਦੀਕਲਾ ਵਿਚ ਰਹਿਣਾ ਤਾਂ
ਗੁਰਬਾਣੀ ਪੜ੍ਹਨੀ ਪੈਣੀ ਆ
ਜੀ ਗੁਰਬਾਣੀ ਪੜ੍ਹਨੀ ਪੈਣੀ ਆ……………
ਨੋਟ = ਇਸ ਵਿੱਚ ਪਿਉ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਹਾ ਗਿਆ ਹੈ
ਆਉ ਆਪਾ ਸਾਰੇ ਪਾਖੰਡਵਾਦ , ਝੂਠੀਆ ਰਸਮਾ, ਆਦਿ ਤੋ ਉਪਰ ਉਠ ਕੇ
ਗੁਰਬਾਣੀ ਪੜੀਏ , ਸੁਣੀਏ , ਵੀਚਾਰੀਏ