ਬੰਦੀ ਛੋੜ ਦਿਵਸ ਅਤੇ ਦੀਵਾਲੀ ਤੇ ਵਿਸ਼ੇਸ਼

ਸਿੱਖ ਇਤਿਹਾਸ ਦੀਆਂ ਕਈ ਘਟਨਾਵਾਂ ਦੀਵਾਲੀ ਨਾਲ ਜੁੜੀਆਂ ਹੋਈਆਂ ਹਨ ਜਿਨ੍ਹਾਂ ਕਰਕੇ ਇਹ ਦਿਨ ਸਿੱਖ ਕੌਮ ਲਈ ਖ਼ਾਸ ਅਹਿਮੀਅਤ ਰੱਖਦਾ ਹੈ। ਦੀਵਾਲੀ ਦਾ ਤਿਉਹਾਰ ਭਾਵੇਂ ਪੁਰਾਤਨ ਸਮਿਆਂ ਤੋਂ ਸਮੁੱਚੇ ਭਾਰਤ ਵਿਚ ਬੜੀ ਸਜ-ਧਜ ਨਾਲ ਮਨਾਇਆ ਜਾਂਦਾ ਹੈ, ਪਰ ਸਿੱਖ ਧਰਮ ‘ਚ ਇਸ ਦਾ ਇਤਿਹਾਸਕ ਤੇ ਵਿਲੱਖਣ ਪਿਛੋਕੜ ਹੈ। ਮੁੱਖ ਰੂਪ ਵਿਚ ਸਿੱਖ ਇਤਿਹਾਸ ਨਾਲ ਇਸ […]

ਸਿੱਖ ਇਤਿਹਾਸ ਦੀਆਂ ਕਈ ਘਟਨਾਵਾਂ ਦੀਵਾਲੀ ਨਾਲ ਜੁੜੀਆਂ ਹੋਈਆਂ ਹਨ ਜਿਨ੍ਹਾਂ ਕਰਕੇ ਇਹ
ਦਿਨ ਸਿੱਖ ਕੌਮ ਲਈ ਖ਼ਾਸ ਅਹਿਮੀਅਤ ਰੱਖਦਾ ਹੈ।

ਦੀਵਾਲੀ ਦਾ ਤਿਉਹਾਰ ਭਾਵੇਂ ਪੁਰਾਤਨ ਸਮਿਆਂ ਤੋਂ ਸਮੁੱਚੇ ਭਾਰਤ ਵਿਚ ਬੜੀ ਸਜ-ਧਜ ਨਾਲ ਮਨਾਇਆ ਜਾਂਦਾ ਹੈ, ਪਰ ਸਿੱਖ ਧਰਮ ‘ਚ ਇਸ ਦਾ ਇਤਿਹਾਸਕ ਤੇ ਵਿਲੱਖਣ ਪਿਛੋਕੜ ਹੈ। ਮੁੱਖ ਰੂਪ ਵਿਚ ਸਿੱਖ ਇਤਿਹਾਸ ਨਾਲ ਇਸ ਤਿਉਹਾਰ ਦਾ ਸੰਬੰਧ ਉਸ ਸਮੇਂ ਤੋਂ ਜੁੜਿਆ ਹੋਇਐ,ਜਦੋਂ ਮੀਰੀ-ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਪਹੁੰਚੇ।

ਛੇਵੇਂ ਸਤਿਗੁਰਾਂ ਨੂੰ ਜਿਨ੍ਹਾਂ ਕਾਰਨਾਂ ਕਰਕੇ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕੀਤਾ ਤੇ ਫਿਰ ਰਿਹਾਅ ਕਰ ਦਿੱਤਾ ਗਿਆ, ਦੀ ਜਾਣਕਾਰੀ ਬਿਨਾਂ ਬੰਦੀ-ਛੋੜ ਦਿਵਸ ਦੀ
ਅਹਿਮੀਅਤ ਨੂੰ ਸਮਝਣਾ ਔਖਾ ਹੈ।

ਬਾਣੀ ਦੇ ਬੋਹਿਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਰਜਣਹਾਰ ਪੰਜਵੇਂ ਪਾਤਸ਼ਾਹ ਸ੍ਰੀ
ਗੁਰੂ ਅਰਜਨ ਦੇਵ ਜੀ ਦੀ ਬੇਮਿਸਾਲ ਤੇ ਸ਼ਾਂਤਮਈ ਸ਼ਹਾਦਤ ਨੇ ਸਿੱਖ ਇਤਿਹਾਸ ਵਿਚ ਇਕ ਕ੍ਰਾਂਤੀਕਾਰੀ ਮੋੜ ਲੈ ਆਂਦਾ।

ਸਤਿਗੁਰਾਂ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਜ਼ਾਲਮਾਂ ਦੇ ਜ਼ੁਲਮ ਨੂੰ ਠੱਲ ਪਾਉਣ ਲਈ ਹਥਿਆਰ ਚੁੱਕਣੇ ਹੀ ਪੈਣਗੇ।

ਇਸ ਲਈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰ-ਗੱਦੀ ਦੀ ਪਰੰਪਰਾਗਤ ਰਸਮ ਨੂੰ ਸਮੇਂ ਦੀ ਲੋੜ ਅਨੁਸਾਰ ਬਦਲਦਿਆਂ ਗੁਰਿਆਈ ਧਾਰਨ ਕਰਦੇ ਸਮੇਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ।

ਗੁਰੂ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਕੀਤੀ, ਜਿਥੇ ਦੀਵਾਨ ਸਜਦੇ ਅਤੇ ਗੁਰਬਾਣੀ ਕੀਰਤਨ ਦੇ ਨਾਲ-ਨਾਲ ਬੀਰ-ਰਸੀ ਵਾਰਾਂ ਵੀ ਗਾਈਆਂ ਜਾਣ ਲੱਗੀਆਂ।

ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਦਰਸ਼ਨਾਂ ਲਈ ਆਉਂਦੇ ਸਮੇਂ ਚੰਗੀ ਨਸਲ ਦੇ ਘੋੜੇ ਅਤੇ ਸ਼ਸਤਰ ਲਿਆਉਣ ਦੇ ਆਦੇਸ਼ ਜਾਰੀ ਕੀਤੇ ਅਤੇ ਅਣਖੀਲੇ ਗੱਭਰੂਆਂ ਦੀ ਫੌਜ ਤਿਆਰ ਕਰਕੇ ਉਨ੍ਹਾਂ ਨੂੰ ਜੰਗੀ ਟ੍ਰੇਨਿੰਗ ਦਿੱਤੀ ਜਾਣ ਲੱਗੀ।

ਗੁਰੂ-ਘਰ ਦੇ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਫ਼ਲਸਰੂਪ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਬਗਾਵਤ ਦੇ ਝੂਠੇ ਦੋਸ਼ ਵਿਚ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ ਗਿਆ।

ਗੁਰੂ ਸਾਹਿਬ ਦੀ ਨਜ਼ਰਬੰਦੀ ਕੋਈ ਸਾਧਾਰਨ ਗੱਲ ਨਹੀਂ ਸੀ। ਸਿੱਖ ਸੰਗਤਾਂ ਲਈ ਇਹ ਖਬਰ ਬੜੀ ਹਿਰਦੇ ਵੇਦਕ ਸੀ। ਪਰ ਗੁਰੂ ਸਾਹਿਬ ਦੇ ਪਹੁੰਚਣ ਨਾਲ ਗਵਾਲੀਅਰ ਦੇ ਕਿਲ੍ਹੇ ਦਾ ਮਾਹੌਲ ਹੀ ਬਦਲ ਗਿਆ ਜਿਥੇ ਦੋਵੇਂ ਵੇਲੇ ਕੀਰਤਨ ਅਤੇ ਸਤਿਸੰਗ ਹੋਣ ਲੱਗਾ ਅਤੇ ਕਾਲ-ਕੋਠੜੀਆਂ ਵਿਚੋਂ ਪ੍ਰਭੂ-ਸਿਮਰਨ ਦੀਆਂ ਮਿੱਠੀਆਂ ਧੁਨਾਂ ਉੱਠਣ ਲੱਗੀਆਂ।

ਗੁਰੂ ਸਾਹਿਬ ਦੀ ਸੰਗਤ ਅਤੇ ਉਪਦੇਸ਼ਾਂ ਨੇ ਸਭ ਬੰਦੀਆਂ ਨੂੰ ਚੜ੍ਹਦੀ ਕਲਾ ਵਿਚ ਲੈ ਆਂਦਾ। ਓਧਰ ਗੁਰੂ ਸਾਹਿਬ ਦੀ ਨਜ਼ਰਬੰਦੀ ਲੰਬੀ ਹੋ ਜਾਣ ਕਾਰਨ ਸਿੱਖਾਂ ਵਿਚ ਬੇਚੈਨੀ ਵਧਣ ਲੱਗੀ।

ਬਾਬਾ ਬੁੱਢਾ ਜੀ ਦੀ ਅਗਵਾਈ ‘ਚ ਸਿੱਖ ਸੰਗਤਾਂ ਦਾ ਇਕ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਗਵਾਲੀਅਰ ਲਈ ਰਵਾਨਾ ਹੋਇਆ। ਜਿਥੋਂ-ਜਿਥੋਂ ਇਹ ਜਥਾ ਕੀਰਤਨ ਕਰਦਾ ਹੋਇਆ ਗੁਜ਼ਰਦਾ, ਸਿੱਖ ਸੰਗਤਾਂ ਇਸ ਦਾ ਭਾਰੀ ਸਵਾਗਤ ਕਰਦੀਆਂ। ਜਦੋਂ ਇਹ ਜਥਾ ਗਵਾਲੀਅਰ ਦੇ ਕਿਲ੍ਹੇ ਪਹੁੰਚਿਆ ਤਾਂ ਸੰਗਤਾਂ ਨੂੰ ਗੁਰੂ ਸਾਹਿਬ ਨਾਲ ਮੁਲਾਕਾਤ ਜਾਂ ਦਰਸ਼ਨ ਕਰਨ ਦੀ ਇਜ਼ਾਜ਼ਤ ਨਾ ਮਿਲ ਸਕੀ।

ਪਰ ਇਹ ਜਥਾ ਕੀਰਤਨ ਕਰਦਿਆਂ, ਗਵਾਲੀਅਰ ਦੇ ਕਿਲ੍ਹੇ ਦੀਆਂ ਪ੍ਰਕਰਮਾ ਕਰਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਂਟ ਕਰ ਵਾਪਸ ਮੁੜ ਆਇਆ। ਮੁਸਲਿਮ ਸੂਫੀ
ਸੰਤ ਸਾਈਂ ਮੀਆਂ ਮੀਰ ਜੀ ਵੱਲੋਂ ਬਾਦਸ਼ਾਹ ਜਹਾਂਗੀਰ ਨੂੰ ਸ੍ਰੀ ਗੁਰੂ ਹਰਿਗੋਬਿੰਦ
ਸਾਹਿਬ ਸਬੰਧੀ ਜਾਣਕਾਰੀ ਦਿੱਤੇ ਜਾਣ ‘ਤੇ ਉਸ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ
ਫੁਰਮਾਨ ਜਾਰੀ ਕਰ ਦਿੱਤਾ।

ਪ੍ਰੰਤੂ ਗੁਰੂ ਹਰਿਗੋਬਿੰਦ ਸਾਹਿਬ ਨੇ ਇਕੱਲਿਆਂ ਕਿਲ੍ਹੇ ਵਿਚੋਂ ਰਿਹਾਅ ਹੋਣਾ ਸਵੀਕਾਰ ਨਾ ਕੀਤਾ। ਗੁਰੂ ਸਾਹਿਬ ਦੀ ਰਹਿਮਤ ਸਦਕਾ ਕਿਲ੍ਹੇ ਵਿਚ ਨਜ਼ਰਬੰਦ 52 ਰਾਜਪੂਤ ਰਾਜਿਆਂ ਨੂੰ ਵੀ ਬੰਦੀਖਾਨੇ ਤੋਂ ਮੁਕਤੀ ਮਿਲੀ। ਇਸ ਦਿਨ ਤੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ‘ਬੰਦੀ-ਛੋੜ’ ਦਾਤਾ ਦੇ ਨਾਮ ਨਾਲ ਵੀ ਜਾਣਿਆ ਜਾਣ ਲੱਗਾ।

ਰਿਹਾਈ ਤੋਂ ਬਾਅਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਭਾਰੀ ਗਿਣਤੀ ਵਿਚ ਜਿਸ ਦਿਨ ਸਿੱਖ
ਸੰਗਤਾਂ ਨਾਲ ਸ੍ਰੀ ਅੰਮ੍ਰਿਤਸਰ ਵਿਖੇ ਪੁੱਜੇ ਤਾਂ ਉਸ ਦਿਨ ਦੀਵਾਲੀ ਦਾ ਦਿਨ ਸੀ। ਸਿੱਖ
ਸੰਗਤਾਂ ਨੇ ਗੁਰੂ ਸਾਹਿਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜਣ ‘ਤੇ ਘਰਾਂ ਵਿਚ ਘਿਓ ਦੇ
ਦੀਵੇ ਜਗਾਏ ਅਤੇ ਅਥਾਹ ਖੁਸ਼ੀਆਂ ਮਨਾਈਆਂ। ਸ੍ਰੀ ਦਰਬਾਰ ਸਾਹਿਬ ਵਿਖੇ ਵੀ ਖੁਸ਼ੀ ਵਿਚ ਦੀਪਮਾਲਾ ਕੀਤੀ ਗਈ। ਇਸ ਦਿਨ ਤੋਂ ਸਿੱਖਾਂ ਵਾਸਤੇ ਦੀਵਾਲੀ ਇਕ ਪਵਿੱਤਰ ਦਿਹਾੜਾ ਬਣਗਿਆ ਅਤੇ ਸਿੱਖ ਜਗਤ ਹਰ ਸਾਲ ਸ੍ਰੀ ਅੰਮ੍ਰਿਤਸਰ ਵਿਖੇ ਇਕੱਤਰ ਹੋ ਕੇ ਬੰਦੀ-ਛੋੜਦਿਹਾੜਾ ਮਨਾਉਣ ਲੱਗਾ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ
ਦੀ ਸ਼ਹੀਦੀ ਉਪਰੰਤ ਬੰਦੀਛੋੜ ਦਿਵਸ (ਦੀਵਾਲੀ) ਅਤੇ ਵਿਸਾਖੀ ਦੇ ਦਿਨ ‘ਸਰਬੱਤ ਖ਼ਾਲਸਾ’ ਅੰਮ੍ਰਿਤਸਰ ਵਿਖੇ ਇਕੱਤਰ ਹੁੰਦਾ, ਇਸ ਸਮੇਂ ਦਰਪੇਸ਼ ਮਸਲਿਆਂ ਸਬੰਧੀ ਪੰਥਕ ਫ਼ੈਸਲੇ ਤੇ ਗੁਰਮਤੇ ਕੀਤੇ ਜਾਂਦੇ।

1733 ਈਸਵੀ ਦੀ ਦੀਵਾਲੀ ਦੇ ਅਵਸਰ ‘ਤੇ ਵੀ ਭਾਈ ਮਨੀ ਸਿੰਘ ਜੀ
ਨੇ ਇੰਜ ਹੀ ਇਕੱਤਰ ਹੋਣ ਲਈ ਸੰਗਤਾਂ ਨੂੰ ਸ੍ਰੀ ਅੰਮ੍ਰਿਤਸਰ ਪੁੱਜਣ ਦੇ ਸੱਦੇ ਭੇਜੇ।
ਕਿਉਂਕਿ ਉਸ ਸਮੇਂ ਹਕੂਮਤ ਵਲੋਂ ਅਜਿਹੀ ਇਕੱਤਰਤਾ ਕਰਨ ਦੀ ਮਨਾਹੀ ਸੀ, ਇਸ ਲਈ ਭਾਈ ਮਨੀ ਸਿੰਘ ਨੇ ਵਿਸ਼ੇਸ਼ ਟੈਕਸ ਦੇਣਾ ਮੰਨ ਕੇ ਇਕੱਤਰਤਾ ਕਰਨ ਦੀ ਇਜ਼ਾਜ਼ਤ ਲੈ ਲਈ। ਓਧਰ ਨਵਾਬ ਜ਼ਕਰੀਆਂ ਖਾਨ ਨੇ ਇਸ ਇਕੱਠ ਉੱਤੇ ਹਮਲਾ ਕਰਕੇ ਇਕੱਤਰ ਹੋਏ ਸਿੰਘਾਂ ਨੂੰ ਮਾਰ ਮੁਕਾਣ ਦੀ ਯੋਜਨਾ ਬਣਾ ਲਈ, ਜਿਸ ਦੀ ਸੂਹ ਭਾਈ ਸਾਹਿਬ ਨੂੰ ਵੀ ਮਿਲ ਗਈ ਅਤੇ ਉਨ੍ਹਾਂ ਨੇ ਸਿੱਖਾਂ ਨੂੰ ਅੰਮ੍ਰਿਤਸਰ ਆਉਣ ਤੋਂ ਰੋਕ ਦਿੱਤਾ। ਟੈਕਸ ਨਾ ਭਰਨ ਦਾ ਬਹਾਨਾ ਲਗਾ ਕੇ ਹਕੂਮਤ ਨੇ ਭਾਈ ਮਨੀ ਸਿੰਘ ਨੂੰ ਲਾਹੌਰ ਸੱਦ ਭੇਜਿਆ ਅਤੇ ਟੈਕਸ ਨਾ ਅਦਾ ਕਰਨ ਦੀ ਸੂਰਤ ‘ਚ ਸਿੱਖ ਧਰਮ ਛੱਡ ਕੇ ਇਸਲਾਮ ਧਾਰਨ ਕਰਨ ਜਾਂ ਫਿਰ ਮੌਤ ਲਈ ਤਿਆਰ ਹੋਣ ਦਾ ਫ਼ੁਰਮਾਨ ਸੁਣਾ ਦਿੱਤਾ।

ਭਾਈ ਸਾਹਿਬ ਨੇ ਹਕੂਮਤ ਨੂੰ ਆਪਣੇ ਇਕਰਾਰ ਤੋਂ ਫਿਰ ਜਾਣ ਕਾਰਨ ਟੈਕਸ ਭਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ‘ਸਿੱਖ ਲਈ ਧਰਮ ਪਿਆਰਾ ਹੈ, ਜਾਨ ਪਿਆਰੀ ਨਹੀਂ’, ਆਖ ਕੇ ਸ਼ਹਾਦਤ ਦਾ ਜਾਮ ਪੀਣਾ ਮਨਜ਼ੂਰ ਕੀਤਾ। ਕਾਜ਼ੀ ਵਲੋਂ ਦਿੱਤੇ ਫ਼ਤਵੇ ਅਨੁਸਾਰ ਭਾਈ ਮਨੀ ਸਿੰਘਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤਰ੍ਹਾਂ ਸਿੱਖ ਇਤਿਹਾਸ ਦੀਆਂ ਕਈ ਘਟਨਾਵਾਂ ਦੀਵਾਲੀ ਨਾਲ ਜੁੜੀਆਂ ਹੋਈਆਂ ਹਨ ਜਿਨ੍ਹਾਂ ਕਰਕੇ ਇਹ ਦਿਨ ਸਿੱਖ ਕੌਮ ਲਈ ਖ਼ਾਸ ਅਹਿਮੀਅਤ ਰੱਖਦਾ ਹੈ।

ਇਸ ਇਤਿਹਾਸਕ ਅਵਸਰ ‘ਤੇ ਮੈਂ ਸਮੂਹ/ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਅਪੀਲ ਕਰਦਾ ਹਾਂ ਕਿ ਅੱਜ ਜਿਥੇ ਸਮੁੱਚੇ ਸਿੱਖ ਜਗਤ ਵਲੋਂ ਅੱਜ ਬੰਦੀ ਛੋੜ ਦਿਵਸ (ਦੀਵਾਲੀ) ਦੇ ਇਤਿਹਾਸਕ ਦਿਹਾੜੇ ‘ਤੇ ਪੰਥ ਦੀ ਚੜ੍ਹਦੀ ਕਲਾ, ਆਪਸੀ ਏਕਤਾ ਤੇ ਸਦ-ਭਾਵਨਾ ਕਾਇਮ ਕਰਨ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਗੁਰੂ ਸਾਹਿਬ ਵਲੋਂ ਦਰਸਾਏ ਗੁਰਮਤਿ ਗਾਡੀ ਰਾਹ ਦੇ ਧਾਰਨੀ ਹੋ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਵੱਲੋਂ ਬਖਸ਼ਿਸ਼ ਖੰਡੇ-ਬਾਟੇ ਦੀ ਪਾਹੁਲ ਛਕ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ।

Brave story from history of Sepoy S. Baldev Singh 9 Sikh Regiment

सिपाही बलदेव सिंह जो दुश्मन की धरती पर साढ़े 6 दिनों तक अपनी वीरता, इच्छाशक्ति और साहस के दम पर ज़िंदा रहा

Gurdwara Janam Asthaan Sri Guru Ramdas Ji in Lahore, Pakistan

ਦਰਸ਼ਨ ਕਰੋ ਜੀ – ਗੁਰਦੁਆਰਾ ਜਨਮ ਅਸਥਾਨ ਸ਼੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ ਪਾਕਿਸਤਾਨ – Darshan Karo Ji – Gurdwara Janam Asthaan Sri Guru Ramdas Ji Maharaj (Chuna Mandi Lahore Pakistan)

Special Thanks To Mr. Shahid Shabbir Baba Ji, For Showing Us This Beautiful Historical Gurdwara

ਬੀਬੀਸੀ ਹੁਣ ਪੰਜਾਬੀ ਵਿਚ ਵੀ

ਬੀਬੀਸੀ ਹੁਣ ਪੰਜਾਬੀ ਵਿਚ ਵੀ| ਦੁਨੀਆ ਵਿਚ ਭਰੋਸੇ ਦੇ ਮਾਮਲੇ ਵਿਚ ਇਕ ਨੰਬਰ ਤੇ| ਹੁਣ ਪੰਜਾਬੀ ਆਪਣੀ ਭਾਸ਼ਾ ਵਿਚ ਲੈ ਸਕਣਗੇ ਪੰਜਾਬ ਤੇ ਅੰਤਰਾਸ਼ਟਰੀ ਮਸਲਿਆਂ ਦਾ ਅਨੁਬਵ

Sikhs SERVE FREE Food to the Victims affected by Flood in BIHAR!

Humanity Trumps Every Religion! Sikhs tirelessly serving the victims of Bihar Floods!

Their efforts in helping humanity is winning hearts and touching souls! The volunteers of Khalsa Aid set up food kitchen for those affected by recent floods in Bihar. The world has no dearth of examples when these Rab de bandey have gone over and above their code to conduct to help distraught people.

We Salute you for making this WORLD a better place

Prof Panditrao issues legal notice to PWD Dept for not writing Punjabi on top of the highway sign boards in Punjab

ਵੇਖੋ ਰੱਬ ਦੇ ਰੰਗ ਕਨੱਡ਼ ਪ੍ਰੋਫੈਸਰ ਨੇ ਪੰਜਾਬ ‘ਚ ਰਾਸ਼ਟਰੀ ਰਾਜ ਮਾਰਗਾਂ ‘ਤੇ ਪੰਜਾਬੀ ਨੂੰ ਮਾਣ ਦੁਆਉਣ ਲਈ ਪੀ ਡਬਲਊਿ ਡੀ ਨੂੰ ਦੱਿਤਾ ਕਾਨੂੰਨੀ ਨੋਟਸਿ ਮੁੱਖ ਮੰਤਰੀ ਦੇ ਸ਼ਹਰਿ ‘ਚ ਇਕੱਲਆਿਂ ਹੀ ਪੰਜਾਬੀ ਲਈ ਕੱਢਆਿ ਮਾਰਚ ਪਟਆਿਲਾ, 4 ਅਕਤੂਬਰ : ਰੱਬ ਦੇ ਰੰਗ ਵੀ ਕਮਾਲ ਹਨ। ਪੰਜਾਬੀ ਮਾਂ ਬੋਲੀ ਨੂੰ ਮਾਣ ਦੁਆਉਣ ਦਾ ਜੰਿਮਾ ਪੰਜਾਬੀਆਂ […]

ਵੇਖੋ ਰੱਬ ਦੇ ਰੰਗ
ਕਨੱਡ਼ ਪ੍ਰੋਫੈਸਰ ਨੇ ਪੰਜਾਬ ‘ਚ ਰਾਸ਼ਟਰੀ ਰਾਜ ਮਾਰਗਾਂ ‘ਤੇ ਪੰਜਾਬੀ ਨੂੰ ਮਾਣ ਦੁਆਉਣ ਲਈ ਪੀ ਡਬਲਊਿ ਡੀ ਨੂੰ ਦੱਿਤਾ ਕਾਨੂੰਨੀ ਨੋਟਸਿ
ਮੁੱਖ ਮੰਤਰੀ ਦੇ ਸ਼ਹਰਿ ‘ਚ ਇਕੱਲਆਿਂ ਹੀ ਪੰਜਾਬੀ ਲਈ ਕੱਢਆਿ ਮਾਰਚ
ਪਟਆਿਲਾ, 4 ਅਕਤੂਬਰ : ਰੱਬ ਦੇ ਰੰਗ ਵੀ ਕਮਾਲ ਹਨ। ਪੰਜਾਬੀ ਮਾਂ ਬੋਲੀ ਨੂੰ ਮਾਣ ਦੁਆਉਣ ਦਾ ਜੰਿਮਾ ਪੰਜਾਬੀਆਂ ਨੂੰ ਦੇਣ ਦੀ ਥਾਂ ਕਨੱਡ਼ ਦੇ ਇਕ ਪ੍ਰੋਫੈਸਰ ਦੇ ਹੱਿਸੇ ਆ ਗਆਿ ਹੈ ਜਸਿਨੇ ਅੱਜ ਪੰਜਾਬ ਵਚਿ ਰਾਸ਼ਟਰੀ ਰਾਜ ਮਾਰਗਾਂ ‘ਤੇ ਲਖੇ ਸਾਈਨ ਬੋਰਡਜ਼ ‘ਤੇ ਪੰਜਾਬੀ ਭਾਸ਼ਾ ਨੂੰ ਤੀਜੇ ਸਥਾਨ ‘ਤੇ ਲਖਿਣ ਵਰੁੱਧ ਪੀ ਡਬਲਊਿ ਡੀ ਬੀ ਐਂਡ ਆਰ ਵਭਾਗ ਨੂੰ ਕਾਨੂੰਨੀ ਨੋਟਸਿ ਦੇ ਕੇ ਤੰਿਨ ਮਹੀਨਆਿਂ ਦੇ ਅੰਦਰ ਅੰਦਰ ਬੋਰਡਾਂ ‘ਤੇ ਪੰਜਾਬੀ ਪਹਲੇ ਨੰਬਰ ‘ਤੇ ਲਖਿਣ ਵਾਸਤੇ ਆਖਆਿ ਹੈ।
ਚੰਡੀਗਡ਼• ਦੇ ਸਰਕਾਰੀ ਕਾਲਜ ਵਚਿ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਨਭਾ ਰਹੇ ਪ੍ਰੋ। ਪੰਡਤਿਰਾਓ ਧਰੇਨਵਰ ਨੇ ਅੱਜ ਪੰਜਾਬੀ ਭਾਸ਼ਾ ਨੂੰ ਪਹਲੇ ਨੰਬਰ ‘ਤੇ ਲਖਿਵਾਉਣ ਦੀ ਮੰਗ ਨੂੰ ਲੈ ਕੇ ਇਥੇ ਬੱਸ ਸਟੈਂਡ ਤੋਂ ਲੈ ਕੇ ਮੰਿਨੀ ਸਕੱਤਰੇਤ ਵਚਿ ਪੀ ਡਬਲਊਿ ਡੀ ਬੀ ਐਂਡ ਆਰ ਵਭਾਗ ਦੇ ਮੁੱਖ ਦਫਤਰ ਤੱਕ ਇਕੱਲਆਿਂ ਹੀ ਮਾਰਚ ਕੱਢਆਿ। ਉਹਨਾਂ ਨੇ ਪੰਜਾਬੀ ਮਾਂ ਬੋਲੀ ਦਾ ਸਤਕਾਰ ਕਰੋ ਜੀ।।ਦੀ ਤਖਤੀ ਆਪਣੇ ਸਰਿ ‘ਤੇ ਚੁੱਕੀ ਹੋਈ ਸੀ। ਇਹ ਪ੍ਰੋਫੈਸਰ ਫਰਿ ਪੀ ਡਬਲਊਿ ਡੀ ਦੇ ਚੀਫ ਇੰਜੀਨੀਅਰ ਕੋਲ ਪਹੁੰਚੇ ਤੇ ਉਹਨਾਂ ਨੂੰ ਪੱਤਰ ਨੁਮਾ ਇਹ ਨੋਟਸਿ ਸੌਂਪਆਿ।
ਪ੍ਰੋ। ਪੰਡਤਰਾਓ ਧਰੇਨਵਰ ਨੇ ਦੱਸਆਿ ਕ ਿਇਹ ਪੱਤਰ ਨੁਮਾ ਨੋਟਸਿ ਤੰਿਨ ਮਹੀਨਆਿਂ ਲਈ ਵੈਧ ਹੈ ਅਤੇ ਜੇਕਰ ਵਭਾਗ ਨੇ ਤੰਿਨ ਮਹੀਨਆਿਂ ਦੇ ਅੰਦਰ ਅੰਦਰ ਪੰਜਾਬ ਵਚਿਲੇ ਰਾਸ਼ਟਰੀ ਰਾਜ ਮਾਰਗਾਂ ‘ਤੇ ਬੋਰਡਾਂ ਉਪਰ ਪੰਜਾਬੀ ਪਹਲੇ ਨੰਬਰ ‘ਤੇ ਨਾ ਲਖੀ ਤਾਂ ਉਹ ਕੋਰਟ ਚਲੇ ਜਾਣਗੇ। ਉਹਨਾਂ ਨੇ ਰਾਸ਼ਟਰੀ ਰਾਜ ਮਾਰਗ ਨੰਬਰ 54 ਦੀਆਂ ਤਸਵੀਰਾਂ ਵਖਾਉਂਦਆਿਂ ਦੱਸਆਿ ਕ ਿਹੰਿਦੀ ਪਹਲੇ ਨੰਬਰ ‘ਤੇ, ਅੰਗਰੇਜ਼ੀ ਦੂਜੇ ਅਤੇ ਪੰਜਾਬੀ ਤੀਜੇ ਨੰਬਰ ‘ਤੇ ਲਖੀ ਗਈ ਹੈ ਜਦਕ ਿ1963 ਦੇ ਸਰਕਾਰੀ ਭਾਸ਼ਾ ਐਕਟ ਦੇ ਅਨੁਸਾਰ ਸਥਾਨਕ ਭਾਸ਼ਾ ਪਹਲੇ ਨੰਬਰ ‘ਤੇ ਹੋਣੀ ਚਾਹੀਦੀ ਹੈ। ਉਹਨਾਂ ਕਹਾ ਕ ਿਪੰਜਾਬੀ ਨੂੰ ਤੀਜੇ ਸਥਾਨ ‘ਤੇ ਲਖਿਣਾ ਮਾਂ ਬੋਲੀ ਦਾ ਅਪਮਾਨ ਹੈ। ਉਹਨਾਂ ਕਹਾ ਕ ਿਪੰਜਾਬ ਵਚਿ ਤਾਂ ਮੀਲ ਪੱਥਰ ਵੀ ਹੁਣ ਹੰਿਦੀ ਵਚਿ ਲਖੇ ਜਾ ਰਹੇ ਹਨ ਜੋ ਹੈਰਾਨੀਜਨਕ ਵਰਤਾਰਾ ਹੈ।
ਪ੍ਰੋ। ਪੰਡਤਰਾਓ ਧਰੇਨਵਰ ਨੇ ਦੱਸਆਿ ਕ ਿਵਭਾਗ ਦੇ ਅਧਕਾਰੀਆਂ ਨੇ ਉਹਨਾਂ ਨੂੰ ਭਰੋਸਾ ਦੁਆਇਆ ਹੈ ਕ ਿਇਹਨਾਂ ਬੋਰਡਾਂ ‘ਤੇ ਪੰਜਾਬੀ ਪਹਲੇ ਨੰਬਰ ‘ਤੇ ਲਖਿ ਦੱਿਤੀ ਜਾਵੇਗੀ।
ਦੱਸਣਯੋਗ ਹੈ ਕ ਿਮੂਲ ਰੂਪ ਵਚਿ ਕਰਨਾਟਕਾ ਦੇ ਰਹਣਿ ਵਾਲੇ ਪ੍ਰੋ। ਪੰਡਤਰਾਓ ਧਰੇਨਵਰ ਨੇ ਸ੍ਰੀ ਜਪੁਜੀ ਸਾਹਬਿ, ਸ੍ਰੀ ਸੁਖਮਨੀ ਸਾਹਬਿ, ਆਸਾ ਦੀ ਵਾਰ ਤੇ ਜਫਰਨਾਮੇ ਦਾ ਕੰਨਡ਼ ਭਾਸ਼ਾ ਵਚਿ ਤਰਜਮਾ ਵੀ ਕੀਤਾ ਹੈ।
ਕੈਪਸ਼ਨ : ਪ੍ਰੋ। ਪੰਡਤਰਾਓ ਧਰੇਨਵਰ ਪਟਆਿਲਾ ਵਚਿ ਪੰਜਾਬੀ ਮਾਂ ਬੋਲੀ ਦੇ ਹੱਕ ਵਚਿ ਇਕੱਲਆਿਂ ਹੀ ਮਾਰਚ ਕਰਦੇ ਹੋਏ।
—————————— —————-
“Prof Panditrao Dharenavar issues legal notice to PWD Department for not writing Punjabi on top of the highway sign boards in Punjab”
Prof Panditrao Dharenavar, who has learned Punjabi so well to pen down 12 books in Punjabi has issued legal notice to PWD Department for not writing Punjabi on top of the highway sign boards in Punjab. He has submitted notice to the department and has given three months time to correct all boards otherwise he will approach Honorable Punjab and Haryana High Court. He has referred the 1963 Official language Act in which it is mandatory write local language on top of the Public sign board. It is has been observed that recently many Highway boards have been put on Punjabi Highways in which Punjabi is written below and Hindi on top and English in middle.
Panditrao, who is originally from Karnataka has been trying to uplift the position of Punjabi language not only in Punjab but also in Chandigarh. Panditrao who is assistant Professor in government college of Chandihgarh has also translated Sri Jap Ji Saheb, Sri Sukhamni Saheb and Zafaranama into his mother language Kannada.