ਮਿਤੀ 19.07.2016 ਨੂੰ ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਗਿਆ ਇਸ ਮੋਕੇ ਸਹਿਜ ਪਾਠ ਦੇ ਭੋਗ ਉਪਰੰਤ ਅਕੈਡਮੀ ਦੇ ਬੱਚਿਆ ਵੱਲੋਂ ਕੀਰਤਨ ਦੀ ਛਹਿਬਰ ਲਗਾਈ ਗਈ ਅਤੇ ਦਸਾਤਰਬੰਦੀ ਦੇ ਮੁਕਾਬਲੇ ਕਰਵਾਏ ਗਏ। ਦਸਤਾਰਬੰਦੀ ਮੁਕਾਬਲੇ ਅੰਦਰ ਪਹਿਲੀ ਤੋਂ ਪੰਜਵੀਂ ਕਲਾਸ ਦੇ ਵਿੱਚੋਂ 40 ਬੱਚਿਆ ਨੇ […]

ਮਿਤੀ 19.07.2016 ਨੂੰ ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਗਿਆ ਇਸ ਮੋਕੇ ਸਹਿਜ ਪਾਠ ਦੇ ਭੋਗ ਉਪਰੰਤ ਅਕੈਡਮੀ ਦੇ ਬੱਚਿਆ ਵੱਲੋਂ ਕੀਰਤਨ ਦੀ ਛਹਿਬਰ ਲਗਾਈ ਗਈ ਅਤੇ ਦਸਾਤਰਬੰਦੀ ਦੇ ਮੁਕਾਬਲੇ ਕਰਵਾਏ ਗਏ।

ਦਸਤਾਰਬੰਦੀ ਮੁਕਾਬਲੇ ਅੰਦਰ ਪਹਿਲੀ ਤੋਂ ਪੰਜਵੀਂ ਕਲਾਸ ਦੇ ਵਿੱਚੋਂ 40 ਬੱਚਿਆ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ ਜਿਸ ਵਿੱਚ ਜਗਰੂਪ ਸਿੰਘ ਅਤੇ ਕਿਰਤਬੀਰ ਕੋਰ ਨੇ ਪਹਿਲੇ ਸਥਾਨ ਤੇ, ਚਾਹਤਦੀਪ ਸਿੰਘ ਦੂਸਰੇ ਸਥਾਨ ਤੇ ਅਤੇ ਲਵਪ੍ਰੀਤ ਸਿੰਘ, ਲਵਕੀਰਤ ਸਿੰਘ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।

ਪ੍ਰੋਗਰਾਮ ਦੇ ਅਖੀਰ ਵਿੱਚ ਬੱਚਿਆ ਵੱਲੋਂ ਗਤਕੇ ਦੇ ਜੰਗੀ ਜੋਹਰ ਦਿਖਾਏ ਗਏ। ਪ੍ਰੋਗਰਾਮ ਵਿੱਚ ਪਹੁੰਚੀਆ ਸੰਗਤਾ ਵਾਸਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਸਮਾਗਮ ਤੇ ਪਹੁੰਚੇ ਸਾਰੇ ਪਤਵੰਤੇ ਸੱਜਣਾ ਦਾ ਪ੍ਰਿੰਸੀਪਲ ਮੈਡਮ ਪਰਮਿੰਦਰ ਕੋਰ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਜੇਤੂਆ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੋਕੇ ਗੁਰਚਰਨ ਸਿੰਘ, ਮਨਵੀਰ ਸਿੰਘ, ਹਰਮਨਪ੍ਰੀਤ ਸਿੰਘ, ਹਰਜਿੰਦਰ ਸਿੰਘ, ਨਿਸ਼ਾਨ ਸਿੰਘ, ਕਮਲਦੀਪ ਸਿੰਘ, ਸਤਿੰਦਰਜੀਤ ਕੋਰ, ਸੀਮਾਂ, ਮੀਨੂੰ ਸ਼ਰਮਾਂ, ਗੁਰਪਿੰਦਰ ਕੋਰ, ਸਤਵੰਤ ਕੋਰ, ਸੁਖਜੀਤ ਕੋਰ,ਕਰਮਜੀਤ ਕੋਰ, ਹਰਪ੍ਰੀਤ ਕੋਰ, ਰਾਜਵਿੰਦਰ ਕੋਰ, ਮਨਦੀਪ ਕੋਰ, ਮੇਨੂਕਾ ਸੂਵਾਲ, ਗੁਰਜਿੰਦਰ ਕੋਰ, ਸੁਪ੍ਰੀਤ ਕੋਰ, ਪਲਵਿੰਦਰ ਕੋਰ, ਸੁਖਵਿੰਦਰ ਕੋਰ, ਲਖਵੀਰ ਕੋਰ ਅਤੇ ਮਨਜੀਤ ਕੋਰ, ਮਾਨ ਸਿੰਘ, ਹੀਰਾਪਾਲ ਸਿੰਘ, ਸ਼ਰਨਜੀਤ ਸਿੰਘਆਦਿ ਸਟਾਫ ਮੈਂਬਰ ਹਾਜ਼ਰ ਸਨ।