ਅਕਾਲ ਅਕਾਦਮੀ ਮਖਨਗੜ ਦੇ ਵਿਦਿਆਰਥੀਆਂ ਨੇ ਬਿਆਨ ਕੀਤੇ ਮੁਗਲਾਂ ਵੱਲੋਂ ਹਿੰਦੁਸਤਾਨ ਤੇ ਕੀਤੇ ਗਏ ਜ਼ਬਰ ਅਤੇ ਜ਼ੁਲਮ ਦੀ ਦਾਸਤਾਨ, ਜਿਹਦੇ ਵਿਰੋਧ ‘ਚ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਚੁੱਕੀ[ ਇਸ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਸੀ, ਜਿਸ ਵਿਚ ਉਹਨਾਂ ਦੇ ਸੱਤਾਂ ਤੇ ਪੰਜਾਂ ਸਾਲਾਂ ਦੇ ਪੁਤਰ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇਹ ਸਿੰਘ ਜੀ ਵੀ ਸੀ, ਜੋ ਕੀ ਚਮਕੌਰ ਦੇ ਯੁੱਧ ਦੇ ਦੌਰਾਨ ਆਪਣੀ ਦਾਦੀ ਮਾਤਾ ਗੁਜਰ ਕੌਰ ਜੀ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਤੋਂ ਵਿਛੜ ਗਏ ਸੀ[ ਇਹਨਾਂ ਦੋਵਾਂ ਨੂੰ ਇਹਨਾਂ ਦੀ ਦਾਦੀ ਮਾਤਾ ਗੁਜਰ ਕੌਰ ਜੀ ਦੇ ਨਾਲ ਸਰਹੰਦ ਵਿਖੇ ਠੰਡੇ ਬੁਰਜ ਵਿੱਚ ਰੱਖਿਆ ਗਿਆ ਸੀ[ ਸੂਬਾ ਸਰਹੰਦ (ਵਜੀਰ ਖਾਨ) ਨੇ ਇਹਨਾਂ ਦੋਵਾਂ ਨੂੰ ਬਰਗਲਾਨ ਅਤੇ ਮੁਸਲਮਾਨ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ ਅਤੇ ਕੰਧਾਂ ਵਿੱਚ ਚਿਣਵਾ ਦਿੱਤੇ ਗਏ [
ਅਕਾਲ ਅਕਾਦਮੀ ਦੇ ਵਿਦਿਆਰਥੀਆਂ ਨੇ ਸੂਬੇ ਸਰਹੰਦ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਵਿਚ ਹੋਈ ਬਹਿਸ ਦਾ ਵਰਣਨ ਕੀਤਾ ਜਿਸ ਵਿਚ ਉਹਨਾਂ ਨੂੰ ਸੂਬੇ ਵੱਲੋਂ ਦਿੱਤੇ ਗਏ ਲਾਲਚ ਅਤੇ ਧਮਕੀਆਂ ਬਿਆਨ ਕੀਤੀਆਂ[ਬੀਰ ਰਸ ਨਾਲ ਭਰਪੂਰ ਇਹ ਪ੍ਰਦਰਸ਼ਨ ਕਿਸੇ ਨੂੰ ਵੀ ਦੇਸ਼ ਅਤੇ ਕੌਮ ਉੱਤੇ ਅਪਣਾ ਆਪ ਵਾਰਨ ਨੂੰ ਮਜ਼ਬੂਰ ਕਰ ਦੇਵੇਗਾ [