ਬਾਬਾ ਇਕਬਾਲ ਸਿੰਘ ਜ਼ਿੰਦਗੀ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ

ਸੰਗਰੂਰ, 28 ਮਾਰਚ (ਦਮਨਜੀਤ ਸਿੰਘ) – ਨੇਸ਼ਨ ਇੰਸਟੀਚਿਊਟ ਆਫ਼ ਕਲੀਨੀਨੈਸ ਐਜੂਕੇਸ਼ਨ ਰਿਸਰਚ ਵੱਲੋਂ ਕਲਗੀਧਰ ਟਰਸਟ ਦੇ ਪ੍ਰਧਾਨ ਅਤੇ ਇਟਰਨਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਦੇ ਕੁਲਪਤੀ ਬਾਬਾ ਇਕਬਾਲ ਸਿੰਘ ਨੂੰ ਜ਼ਿੰਦਗੀ ਭਰ ਦੀਆਂ ਪ੍ਰਾਪਤੀਆਂ ਸਨਮਾਨਿਤ ਕੀਤਾ ਗਿਆ ਹੈ ਐਫਰੋ ਇੰਡੀਅਨ ਕਲੀਨੀਨੈਸ ਕਾਨਫ਼ਰੰਸ ਜੋ ਨਵੀਂ ਦਿੱਲੀ ਵਿਖੇ ਹੋਈ ਸੀ, ‘ਚ 174 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਇੰਦਰਾ […]

ਸੰਗਰੂਰ, 28 ਮਾਰਚ (ਦਮਨਜੀਤ ਸਿੰਘ) – ਨੇਸ਼ਨ ਇੰਸਟੀਚਿਊਟ ਆਫ਼ ਕਲੀਨੀਨੈਸ ਐਜੂਕੇਸ਼ਨ ਰਿਸਰਚ ਵੱਲੋਂ ਕਲਗੀਧਰ ਟਰਸਟ ਦੇ ਪ੍ਰਧਾਨ ਅਤੇ ਇਟਰਨਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਦੇ ਕੁਲਪਤੀ ਬਾਬਾ ਇਕਬਾਲ ਸਿੰਘ ਨੂੰ ਜ਼ਿੰਦਗੀ ਭਰ ਦੀਆਂ ਪ੍ਰਾਪਤੀਆਂ ਸਨਮਾਨਿਤ ਕੀਤਾ ਗਿਆ ਹੈ ਐਫਰੋ ਇੰਡੀਅਨ ਕਲੀਨੀਨੈਸ ਕਾਨਫ਼ਰੰਸ ਜੋ ਨਵੀਂ ਦਿੱਲੀ ਵਿਖੇ ਹੋਈ ਸੀ, ‘ਚ 174 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਇੰਦਰਾ ਗਾਂਧੀ ਟੈਕਨਾਲੋਜੀਕਲ ਐਂਡ ਮੈਡੀਕਲ ਸਾਇੰਸਜ਼ ਯੂਨੀਵਰਸਿਟੀ ਅਰੁਣਾਚਲ ਪ੍ਰਦੇਸ਼ ਦੇ ਕੁਲਪਤੀ ਅਤੇ ਕਨਫੈਡਰੇਸ਼ਨਜ਼ ਆਫ਼ ਇੰਡੀਅਨ ਯੂਨੀਵਰਸਿਟੀਜ਼ ਦੇ ਪ੍ਰਧਾਨ ਡਾ. ਪੀ. ਆਰ. ਤ੍ਰਿਵੇਦੀ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ ਇਸ ਸੰਸਥਾ ਨੇ ਦੇਸ਼ ਵਿਚ ਸਫ਼ਾਈ ਸਬੰਧੀ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਹੈ ਬਾਬਾ ਇਕਬਾਲ ਸਿੰਘ ਨੇ ਦੱਸਿਆ ਕਿ ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਅਤੇ ਸੰਤ ਤੇਜਾ ਸਿੰਘ ਦੇ ਆਸ਼ੇ ਅਨੁਸਾਰ ਉਨ੍ਨਾਂ ਨੇ 1986 ਵਿਚ 5 ਬਚਿਆਂ ਨਾਲ ਇੱਕ ਛੋਟਾ ਜਿਹਾ ਸਕੂਲ ਸ਼ੁਰੂ ਕੀਤਾ ਸੀ ਜੋ ਅੱਜ 129 ਪੇਂਡੂ ਸਕੂਲਾਂ ਦੀ ਲੜੀ ਅਤੇ 2 ਯੂਨੀਵਰਸਿਟੀਆਂ ਦੇ ਰੂਪ ਵਿਚ ਪ੍ਰਫੁਲਿਤ ਹੋ ਚੁੱਕਾ ਹੈ|

~ Source: Ajit

Ibadat’16 – A Spiritual Saga

A program for the Youth. Of the Youth. By the Youth.

Meet TAREN KAUR – young singing sensation from UK.
Taallbaaz – Yogesh Bir Singh and Prabhsimran Kaur
Gatka by Khalsa Anadpur Sahib Wale

Free Entry with Registration Only:

[button color=”color” size=”medium” url=”http://barusahib.org/ibadat/” icon=”bookmark” iconcolor=”white” ] Register NOW! [/button]

or Reach us at: 97111-93845 & 98111-08329

Students of Akal Academy, Baru Sahib participated in the “World Culture Festival 2016”

Students of Akal Academy, Baru Sahib participated in the “World Culture Festival 2016” held between March 11 to 13, 2016 in Delhi organized under the guidance of Well known spiritual leader Sri Sri Ravi Shankar. It was performed on World’s largest stage spread across 7 acres of land and 8570 Musician performed on this stage. […]

Students of Akal Academy, Baru Sahib participated in the “World Culture Festival 2016” held between March 11 to 13, 2016 in Delhi organized under the guidance of Well known spiritual leader Sri Sri Ravi Shankar. It was performed on World’s largest stage spread across 7 acres of land and 8570 Musician performed on this stage. 29 students of Akal Academy, Baru Sahib participated in this program and performed on “Tanti Saaz”.

This musical event shall in near future be listed for the Guinness Book of World Record.

~ Jasvinder Kaur
~ New Delhi, 14th March ’16

US Embassy invites Volunteers of Baru Sahib to raise awareness on BASICS OF SIKHISM

Embassy Officers and Staff Members of United States of America(Delhi) invited volunteers from The Kalgidhar Trust, Baru Sahib to deliver a session and as they were keen to learn more about Sikh Religious priests, workers and others in the Sikh Community. The team from Kalgidhar Trust Baru Sahib delivered a 90 mins presentation at US […]

Embassy Officers and Staff Members of United States of America(Delhi) invited volunteers from The Kalgidhar Trust, Baru Sahib to deliver a session and as they were keen to learn more about Sikh Religious priests, workers and others in the Sikh Community.

The team from Kalgidhar Trust Baru Sahib delivered a 90 mins presentation at US Embassy premises in Delhi on the Basic tenets of Sikh Religion along with other basic fundamentals of Sikhism & how it is different from Islam.

Hate Crimes against SIKHS are indicative of growing Islamophobic sentiment across the nation, a massive awareness programmes intended to educate the masses are the need of the hour to help people understand SIKHISM to a greater extent.

In the end of the session, Embassy officers and staff members were presented by book “Sikh Faith” by Baba Iqbal Singh Ji to enhance their learning about Sikh Religion.

~ Tapasleen Kaur
~ New Delhi, 6th Mar ’16

Jaspreet SINGH, Alumnus of ACET Baru Sahib appeals to the Prime Minister for HELP in Haryana

Respected Sir, I am from Rohtak and today my family is in danger not even my family you can say all Rohtak public is in danger. Some anti-social elements have burned our shops and they started attacking in our homes. There is no helpline service is working to whom we can call in case of […]

Respected Sir,

I am from Rohtak and today my family is in danger not even my family you can say all Rohtak public is in danger. Some anti-social elements have burned our shops and they started attacking in our homes. There is no helpline service is working to whom we can call in case of emergency. Practically I can say we are currently without any govt, all police station are locked, army is nowhere to be seen.

I don’t know what you are waiting for. All our shops are already burned and only one thing we have is our life So pls before something happened to ous, please ensure our safety.

I do remember you statement before election,” vote for me and I will act as your watchman and will ensure your security”, Now nobody is there to listen to us.

Our life is at risk please now time has come to take harsh decision, please don’t think about your govt just think lakhs of life are at risk.

~ Jaspreet Singh

ਸੰਤ ਅਤਰ ਸਿੰਘ ਦੀ ਬਰਸੀ ਸਮਾਗਮ ਤੇ ਜੋੜ ਮੇਲਾ

ਮਸਤੂਆਣਾ ਸਾਹਿਬ 31 ਜਨਵਰੀ (ਦਮਦਮੀ) – ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ ਬਰਸੀ ਸਮਾਗਮ ਨੂੰ ਸਮਰਪਿਤ ਗੁਰਮਤਿ ਸਮਾਗਮ ਤੇ ਜੋੜ ਮੇਲਾ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਅਕਾਲ ਕਾਲਜ ਕੌਾਸਲ ਅਤੇ ਸੰਤ ਸੇਵਕ ਜਥਾ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਦੀ ਨਿਗਰਾਨੀ ਹੇਠ ਗੁਰਦੁਆਰਾ ਗੁਰਸਾਗਰ ਸਾਹਿਬ, ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ, ਗੁਰਦੁਆਰਾ ਸਿੰਘ ਸਭਾ ਅਤੇ ਗੁਰਦੁਆਰਾ […]

ਮਸਤੂਆਣਾ ਸਾਹਿਬ 31 ਜਨਵਰੀ (ਦਮਦਮੀ) – ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ ਬਰਸੀ ਸਮਾਗਮ ਨੂੰ ਸਮਰਪਿਤ ਗੁਰਮਤਿ ਸਮਾਗਮ ਤੇ ਜੋੜ ਮੇਲਾ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਅਕਾਲ ਕਾਲਜ ਕੌਾਸਲ ਅਤੇ ਸੰਤ ਸੇਵਕ ਜਥਾ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਦੀ ਨਿਗਰਾਨੀ ਹੇਠ ਗੁਰਦੁਆਰਾ ਗੁਰਸਾਗਰ ਸਾਹਿਬ, ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ, ਗੁਰਦੁਆਰਾ ਸਿੰਘ ਸਭਾ ਅਤੇ ਗੁਰਦੁਆਰਾ ਮਾਤਾ ਭੋਲੀ ਜੀ ਵਿਖੇ ਅਖੰਡ ਪਾਠਾਂ ਦੀਆਂ ਲੜੀਆਂ ਦੀ ਅਰੰਭਤਾ ਨਾਲ ਸ਼ੁਰੂ ਹੋ ਗਿਆ|

ਜੋੜ ਮੇਲੇ ਦੇ ਪਹਿਲੇ ਦਿਨ ਜਿੱਥੇ ਸੰਗਤਾਂ ਨੇ ਮਸਤੂਆਣਾ ਸਾਹਿਬ ਵਿਖੇ ਅੰਮਿ੍ਤ ਵੇਲੇ ਪਹੁੰਚ ਕੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਵੱਖ ਵੱਖ ਕੀਰਤਨੀ ਜਥਿਆਂ ਵੱਲੋਂ ਕੀਤੇ ਗੁਰੂ ਦਾ ਹਰ ਜਸ ਕੀਰਤਨ ਦਾ ਅਨੰਦ ਮਾਣਿਆ ਉੱਥੇ ਇਲਾਕੇ ਦੀਆਂ ਸ਼ਰਧਾਲੂ ਸੰਗਤਾਂ ਨੇ ਪਵਿੱਤਰ ਸਰੋਵਰ ‘ਚ ਇਸ਼ਨਾਨ ਕੀਤਾ ਅਤੇ ਦੇਗਾਂ ਕਰਵਾਈਆਂ ਗਈਆਂ| ਸੰਤਾਂ ਦੀ ਬਰਸੀ ਨੂੰ ਸਮਰਪਿਤ ਸੰਤ ਅਤਰ ਸਿੰਘ ਜੀ ਦੇ ਜਨਮ ਅਸਥਾਨ ਚੀਮਾ ਸਾਹਿਬ ਅਤੇ ਗੁਰਦੁਆਰਾ ਜੋਤੀ ਸਰੂਪ ਸੰਗਰੂਰ ਤੋਂ ਵਿਸ਼ਾਲ ਅਲੌਕਿਕ ਨਗਰ ਕੀਰਤਨ ਬਾਬਾ ਜਸਵੰਤ ਸਿੰਘ ਜੋਤੀ ਸਰੂਪ ਵਾਲਿਆਂ ਦੀ ਨਿਗਰਾਨੀ ਵਿਚ ਮਸਤੂਆਣਾ ਸਾਹਿਬ ਵਿਖੇ ਪਹੁੰਚੇ| ਇਹਨਾਂ ਨਗਰ ਕੀਰਤਨਾਂ ਦਾ ਮਸਤੂਆਣਾ ਸਾਹਿਬ ਵਿਖੇ ਪਹੁੰਚਣ ‘ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ| ਇਸ ਮੌਕੇ ਸੰਤ ਬਾਬਾ ਸੁਰਜੀਤ ਸਿੰਘ, ਬਾਬਾ ਸੁਖਦੇਵ ਸਿੰਘ ਅਤੇ ਬਾਬਾ ਹਰਬੇਅੰਤ ਸਿੰਘ ਸਮੇਤ ਹੋਰ ਸੇਵਾਦਾਰਾਂ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਉ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਭੇਟ ਕੀਤੇ ਗਏ| ਅਕਾਲ ਕਾਲਜ ਕੌਾਸਲ ਦੇ ਮੁੱਖ ਪ੍ਰਬੰਧਕ ਡਾਕਟਰ ਭੁਪਿੰਦਰ ਸਿੰਘ ਪੂਨੀਆ, ਸਕੱਤਰ ਜਸਵੰਤ ਸਿੰਘ ਖਹਿਰਾ, ਟਰੱਸਟ ਦੇ ਮੈਂਬਰ ਦਲਜੀਤ ਸਿੰਘ ਅਤੇ ਗੁਰਦੁਆਰਾ ਅੰਗੀਠਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਉੱਚ ਕੋਟੀ ਦੇ ਵਿਦਵਾਨ ਗੁਣੀ ਗਿਆਨੀ-ਮਹਾਪੁਰਸ਼, ਰਾਗੀ, ਢਾਡੀ ਜਥਿਆਂ ਸਮੇਤ ਸਾਧੂ, ਸੰਤ, ਮਹਾਤਮਾਂ ਤੋਂ ਇਲਾਵਾ ਸੰਤ ਅਤਰ ਸਿੰਘ ਗੁਰ ਸਾਗਰ ਮਸਤੂਆਣਾ ਟਰੱਸਟ ਦੇ ਚੇਅਰਮੈਨ ਸ੍ਰ. ਸੁਖਦੇਵ ਸਿੰਘ ਢੀਂਡਸਾ ਸਮੇਤ ਹਲਕੇ ਦੀਆਂ ਮੋਹਤਬਰ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਸੰਤ ਬਾਬਾ ਅਤਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ|

1 ਫਰਵਰੀ ਨੂੰ ਅੰਮਿ੍ਤ ਵੇਲੇ ਭੋਗ ਪਾਏ ਜਾਣਗੇ| ਇਸ ਮੌਕੇ ਇੰਟਰਨੈਸ਼ਨਲ ਮਾਲਵਾ ਤਰਨਾ ਦਲ ਵਹੀਰ ਚੱਕਰਵਰਤੀ ਦੇ ਮੀਤ ਪ੍ਰਧਾਨ ਜਥੇਦਾਰ ਰਾਜਾ ਰਾਜ ਸਿੰਘ ਅਰਬਾਂ ਖਰਬਾਂ ਵਾਲਿਆਂ ਨੇ ਦੱਸਿਆ ਕਿ 1 ਫਰਵਰੀ ਨੂੰ 12 ਵਜੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਹੋਲਾ ਮਹੱਲਾ ਕੱਢਿਆ ਜਾਵੇਗਾ| ਇਸ ਮੌਕੇ ਕਿਸਾਨਾਂ ਲਈ ਵੱਖ ਵੱਖ ਤਰਾਂ ਖੇਤੀ ਸੰਦਾਂ ਅਤੇ ਬੀਜਾਂ ਸਬੰਧੀ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ|

~ Source- beta.ajitjalandhar.com

Sant Samagam 2016

ਸ਼ਨੀਵਾਰ, 13 ਫਰਵਰੀ , 2016  ਸਵੇਰੇ 2.30 ਤੋਂ 3.00 ਜ਼ਾਪ – ਵਾਹਿਗੁਰੂ ਗੁਰਮੰਤ੍ਰ 3.00 ਤੋਂ 6.00 ਨਿੱਤਨੇਮ ਅਤੇ ਸ਼੍ਰੀ ਸੁਖਮਨੀ ਸਾਹਿਬ – ਸ਼ਬਦ ਚੋੰਕੀ ਜਥਾ, ਗੁਰਦੁਵਾਰਾ ਸੀਸ ਗੰਜ ਸਾਹਿਬ, ਜਮਨਾ ਪਾਰ ਸਰਕਲ 6.00 ਤੋਂ 8.00 ਆਸਾ ਕੀ ਵਾਰ – ਭਾਈ ਅਮਰਜੀਤ ਸਿੰਘ ਜੀ, ਪਟਿਆਲਾ 8.00 ਤੋਂ 9.00 ਸ਼ਬਦ ਵਿਚਾਰ – ਗਿਆਨੀ  ਪਿੰਦਰਪਾਲ ਸਿੰਘ ਜੀ 9.00 […]

ਸ਼ਨੀਵਾਰ, 13 ਫਰਵਰੀ , 2016  ਸਵੇਰੇ

2.30

ਤੋਂ

3.00

ਜ਼ਾਪ – ਵਾਹਿਗੁਰੂ ਗੁਰਮੰਤ੍ਰ

3.00

ਤੋਂ

6.00

ਨਿੱਤਨੇਮ ਅਤੇ ਸ਼੍ਰੀ ਸੁਖਮਨੀ ਸਾਹਿਬ – ਸ਼ਬਦ ਚੋੰਕੀ ਜਥਾ, ਗੁਰਦੁਵਾਰਾ ਸੀਸ ਗੰਜ ਸਾਹਿਬ, ਜਮਨਾ ਪਾਰ ਸਰਕਲ

6.00

ਤੋਂ

8.00

ਆਸਾ ਕੀ ਵਾਰ – ਭਾਈ ਅਮਰਜੀਤ ਸਿੰਘ ਜੀ, ਪਟਿਆਲਾ

8.00

ਤੋਂ

9.00

ਸ਼ਬਦ ਵਿਚਾਰ – ਗਿਆਨੀ  ਪਿੰਦਰਪਾਲ ਸਿੰਘ ਜੀ

9.00

ਤੋਂ

10.00

ਢਾਡੀ ਵਾਰਾਂ – ਅਕਾਲ ਅਕੈਡਮੀ, ਗੁਰਦੁਵਾਰਾ  ਬੜੂ ਸਾਹਿਬ

10.00

ਤੋਂ

10.15

ਲੈਕਚਰ – ਡਾ ਖੇਮ ਸਿੰਘ ਜੀ ਗਿੱਲ, ਸਾਬਕਾ ਉੱਪ-ਕੁਲਪਤੀ

10.15

ਤੋਂ

11.15

ਕੀਰਤਨ – ਭਾਈ ਦਵਿੰਦਰ ਸਿੰਘ ਜੀ ਖਾਲਸਾ, ਖੰਨਾ ਵਾਲੇ, ਸੋਹਾਣਾ

11.15

ਤੋਂ

11.40

ਕੀਰਤਨ – ਸੰਤ ਨਿਰੰਜਨ ਸਿਘ ਜੀ, ਸੰਤ ਪ੍ਰੀਤਮ ਸਿੰਘ ਜੀ, ਗੁਰੂ ਕਾ ਤਾਲ, ਆਗਰਾ

11.40

ਤੋਂ

12.00

ਸੰਤ ਸੇਵਕ ਜਥਾ, ਸੰਤ ਛੋਟਾ ਸਿੰਘ ਜੀ, ਬਾਬਾ ਕਾਕਾ ਸਿੰਘ ਜੀ, ਸ਼੍ਰੀ ਦਮਦਮਾ ਸਾਹਿਬ

12.00

ਤੋਂ

1.00

ਕੀਰਤਨ – ਭਾਈ ਦਵਿੰਦਰ ਸਿੰਘ ਜੀ, ਏ.ਐਸ.ਆਈ, ਅਖੰਡ ਕੀਰਤਨੀ ਜਥਾ

1.00

ਤੋਂ

2.00

ਕੀਰਤਨ – ਗਿਆਨੀ ਗੁਰਦੇਵ ਸਿੰਘ ਜੀ, ਆਸਟ੍ਰੇਲੀਆ

2.00

ਤੋਂ

3.00

ਕੀਰਤਨ – ਭਾਈ ਹਰਿੰਦਰ ਸਿੰਘ ਜੀ (ਰੋਮੀ ਵੀਰ ਜੀ), ਸ਼੍ਰੀ ਅੰਮ੍ਰਿਤਸਰ

3.00

ਤੋਂ

4.00

ਕੀਰਤਨ – ਭਾਈ ਮਨਪ੍ਰੀਤ ਸਿੰਘ ਜੀ ‘ਕਾਨਪੁਰੀ’

4.00

ਤੋਂ

5.00

ਕੀਰਤਨ – ਭਾਈ ਰਵਿੰਦਰ ਸਿੰਘ ਜੀ, ਅਖੰਡ ਕੀਰਤਨੀ ਜਥਾ, ਦਿੱਲੀ

5.00

ਤੋਂ

6.00

ਮਹਿਮਾ ਸਾਧੂ ਸੰਗ ਕੀ – ਗਿਆਨੀ ਸਾਹਿਬ ਸਿੰਘ ਜੀ, ਸ਼ਾਹਬਾਦ ਮਾਰਕੰਡਾ

6.00

ਤੋਂ

7.00

ਪਾਠ – ਰਹਰਾਸਿ ਸਾਹਿਬ ਅਤੇ ਆਰਤੀ, ਕੀਰਤਨ ਰੂਪ ਵਿਚ – ਭਾਈ ਹਰਦੀਪ ਸਿੰਘ ਜੀ ਅਤੇ ਸਾਥੀ

7.00

ਤੋਂ

8.00

ਕੀਰਤਨ – ਭਾਈ ਜਸਕਰਨ  ਸਿੰਘ  ਜੀ, ਪਟਿਆਲਾ

8.00

ਤੋਂ

9.00

ਕੀਰਤਨ – ਭਾਈ ਲਖਵਿੰਦਰ  ਸਿੰਘ ਜੀ, ਹਜੂਰੀ ਰਾਗੀ, ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ

9.00

ਤੋਂ

10.00

ਕੀਰਤਨ – ਭਾਈ ਮਨਪ੍ਰੀਤ ਸਿੰਘ ਜੀ ‘ਕਾਨਪੁਰੀ ‘

10.00

ਤੋਂ

11.00

ਕੀਰਤਨ – ਭਾਈ ਗੁਰਇਕਬਾਲ ਸਿੰਘ ਜੀ, ਮਾਤਾ ਕੋਲਾਂ ਵਾਲੇ

 

ਐਤਵਾਰ, 14 ਫਰਵਰੀ , 2016  ਸਵੇਰੇ

2.30

ਤੋਂ

3.00

ਜ਼ਾਪ – ਵਾਹਿਗੁਰੂ ਗੁਰਮੰਤ੍ਰ

3.00

ਤੋਂ

6.30

ਨਿੱਤਨੇਮ ਅਤੇ ਸ਼੍ਰੀ ਸੁਖਮਨੀ ਸਾਹਿਬ – ਤੰਤੀ ਸਾਜਾਂ ਰਾਹੀਂ, ਅਨਾਹਦ ਬਾਣੀ ਜਥਾ, ਗੁਰਦੁਆਰਾ  ਬੜੂ ਸਾਹਿਬ

6.30

ਤੋਂ

9.00

ਆਸਾ ਕੀ ਵਾਰ – ਸ਼੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ, ਫਤਿਹ ਨਗਰ ਜਨਕਪੁਰੀ ਸਰਕਲ, ਨਵੀਂ ਦਿੱਲੀ

9.00

ਤੋਂ

10.00

ਸ਼ਬਦ ਵਿਚਾਰ – ਗਿਆਨੀ ਸਾਹਿਬ ਸਿੰਘ ਜੀ, ਸ਼ਾਹਬਾਦ ਮਾਰਕੰਡਾ

10.00

ਤੋਂ

11.00

ਕੀਰਤਨ – ਭਾਈ ਜਸਕਰਨ ਸਿੰਘ ਜੀ, ਪਟਿਆਲਾ

11.00

ਤੋਂ

12.00

ਕੀਰਤਨ – ਭਾਈ ਦਵਿੰਦਰ ਸਿੰਘ ਜੀ ਖਾਲਸਾ, ਖੰਨਾ ਵਾਲੇ, ਸੋਹਾਣਾ

12.00

ਤੋਂ

1.00

ਕੀਰਤਨ – ਭਾਈ ਗੁਰਇਕਬਾਲ ਸਿੰਘ ਜੀ, ਮਾਤਾ ਕੋਲਾਂ ਵਾਲੇ

1.00

ਤੋਂ

1.45

ਕੀਰਤਨ – ਭਾਈ ਰਾਜਿੰਦਰ ਪਾਲ ਸਿੰਘ ਜੀ, (ਰਾਜੂ ਵੀਰ ਜੀ), ਲੁਧਿਆਣਾ

1.45

ਤੋਂ

2.30

ਕੀਰਤਨ – ਗਿਆਨੀ ਗੁਰਦੇਵ ਸਿੰਘ ਜੀ, ਆਸਟ੍ਰੇਲੀਆ

2.30

ਤੋਂ

3.15

ਕੀਰਤਨ – ਭਾਈ ਦਵਿੰਦਰ ਸਿੰਘ ਜੀ, ਏ.ਐਸ.ਆਈ, ਅਖੰਡ ਕੀਰਤਨੀ ਜਥਾ

3.15

ਤੋਂ

4.00

ਕੀਰਤਨ – ਭਾਈ ਹਰਿੰਦਰ ਸਿੰਘ ਜੀ (ਰੋਮੀ ਵੀਰ ਜੀ), ਸ਼੍ਰੀ ਅੰਮ੍ਰਿਤਸਰ

4.00

ਤੋਂ

5.00

ਕੀਰਤਨ – ਭਾਈ ਮਨਪ੍ਰੀਤ ਸਿੰਘ ਜੀ ‘ਕਾਨਪੁਰੀ’

5.00

ਤੋਂ

5.30

ਗੁਰਮਤਿ ਬਚਨ – ਬਾਬਾ ਇਕਬਾਲ ਸਿੰਘ ਜੀ, ਮੁਖ ਸੇਵਾਦਾਰ, ਗੁਰਦੁਆਰਾ  ਬੜੂ ਸਾਹਿਬ

ਕਲਗੀਧਰ ਟਰੱਸਟ ਬੜੂ ਸਾਹਿਬ ਬਾਰੇ ਬਾਬਾ ਇਕਬਾਲ ਸਿੰਘ ਨੇ ਸਥਿਤੀ ਕੀਤੀ ਸਪੱਸ਼ਟ

ਸੰਗਰੂਰ,31 ਜਨਵਰੀ (ਦਮਨਜੀਤ ਸਿੰਘ) ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਮੱਖ ਪ੍ਰਬੰਧਕ ਬਾਬਾ ਇਕਬਾਲ ਸਿੰਘ ਨੇ ਕਿਹਾ ਹੈ ਕਿ ਜੈਵਿੰਦਰ ਸਿੰਘ ਵੱਲੋਂ ਅਤੇ ਕੁੱਝ ਕੁ ਸਾਥੀਆਂ ਵੱਲੋਂ ਜੋ ਟਰੱਸਟ ਉੱਤੇ ਜੋ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਬੇਬੁਨਿਆਦ ਹਨ| ਅੱਜ ਇੱਥੇ ‘ਅਜੀਤ’ ਉਪ ਦਫਤਰ ਵਿਖੇ ਗੱਲਬਾਤ ਕਰਦਿਆਂ ਬਾਬਾ ਇਕਬਾਲ ਸਿੰਘ ਨੇ ਕਿਹਾ ਕਿ ਜੇਕਰ ਜੈਵਿੰਦਰ ਸਿੰਘ […]

ਸੰਗਰੂਰ,31 ਜਨਵਰੀ (ਦਮਨਜੀਤ ਸਿੰਘ)

ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਮੱਖ ਪ੍ਰਬੰਧਕ ਬਾਬਾ ਇਕਬਾਲ ਸਿੰਘ ਨੇ ਕਿਹਾ ਹੈ ਕਿ ਜੈਵਿੰਦਰ ਸਿੰਘ ਵੱਲੋਂ ਅਤੇ ਕੁੱਝ ਕੁ ਸਾਥੀਆਂ ਵੱਲੋਂ ਜੋ ਟਰੱਸਟ ਉੱਤੇ ਜੋ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਬੇਬੁਨਿਆਦ ਹਨ|

ਅੱਜ ਇੱਥੇ ‘ਅਜੀਤ’ ਉਪ ਦਫਤਰ ਵਿਖੇ ਗੱਲਬਾਤ ਕਰਦਿਆਂ ਬਾਬਾ ਇਕਬਾਲ ਸਿੰਘ ਨੇ ਕਿਹਾ ਕਿ ਜੇਕਰ ਜੈਵਿੰਦਰ ਸਿੰਘ ਆਪਣੇ ਵੱਲੋਂ ਕੀਤੀ ਗ਼ਲਤੀ ਦਾ ਪਛਤਾਵਾ ਕਰ ਕੇ ਟਰੱਸਟ ਪਾਸ ਪਹੁੰਚ ਕਰਦੇ ਹਨ ਤਾਂ ਇਸ ਸਾਰੇ ਮਾਮਲੇ ਦਾ ਕੋਈ ਸੁਖਾਵਾਂ ਹੱਲ ਕੱਢਿਆ ਜਾ ਸਕਦਾ ਹੈ| ਉਨ੍ਹਾਂ ਦੱਸਿਆ ਕਿ ਜੈਵਿੰਦਰ ਸਿੰਘ ਅਤੇ ਸਾਥੀਆਂ ਵੱਲੋਂ ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ ਜਿਸ ਸੰਬੰਧੀ ਟਰੱਸਟ ਵੱਲੋਂ ਅਦਾਲਤੀ ਮਾਨਹਾਨੀ ਦਾ ਦਾਅਵਾ ਕੀਤਾ ਗਿਆ ਹੈ ਜਿਸ ਪਿੱਛੋਂ ਮਾਨਯੋਗ ਹਾਈਕੋਰਟ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ 7 ਦਿਨ ਦੇ ਅੰਦਰ ਅੰਦਰ ਜਵਾਬ ਦੇਣ ਲਈ ਆਦੇਸ਼ ਦਿੱਤੇ ਹਨ|

ਅਕਾਲ ਅਕੈਡਮੀ ਚੀਮਾ ਅਤੇ ਗੁਰਦੁਆਰਾ ਜਨਮ ਅਸਥਾਨ ਦੀ ਆਮਦਨ ਬੜੂ ਸਾਹਿਬ ਜਾਣ ਬਾਰੇ ਪੁੱਛੇ ਸਵਾਲ ਬਾਰੇ ਉਨ੍ਹਾਂ ਸਪਸ਼ਟ ਕੀਤਾ ਕਿ ਇਹ ਪੈਸੇ ਕਲਗ਼ੀਧਰ ਟਰੱਸਟ ਅਤੇ ਕਲਗ਼ੀਧਰ ਸੁਸਾਇਟੀ ਦੇ ਬੈਂਕ ਖਾਤਿਆਂ ਵਿਚ ਜਮ੍ਹਾ ਹੋਣ ਉਪਰੰਤ ਹੀ ਖ਼ਰਚ ਕੀਤਾ ਜਾਂਦਾ ਹੈ| ਜਿਸ ਵਿਚ ਲੋੜ ਮੁਤਾਬਿਕ ਸਮੇਂ ਸਮੇਂ ‘ਤੇ ਗੁਰਦੁਆਰਾ ਜਨਮ ਅਸਥਾਨ ਵਿਖੇ ਚੱਲ ਰਹੀਆਂ ਵੱਖੋ ਵੱਖ ਸੇਵਾਵਾਂ ਉੱਤੇ ਭੇਜਿਆ ਜਾਂਦਾ ਰਿਹਾ ਹੈ| ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਕੁੱਝ ਜੈਵਿੰਦਰ ਸਿੰਘ ਵੱਲੋਂ ਟਰੱਸਟ ਨੂੰ ਭਰੋਸੇ ਵਿਚ ਲਏ ਬਿਨ੍ਹਾਂ ਅਕਾਲ ਅਕੈਡਮੀ ਚੀਮਾ ਤੋਂ 24 ਲੱਖ ਰੁਪਏ ਅਤੇ ਕੁੱਝ ਗੱਡੀਆਂ ਦੀ ਖ਼ਰੀਦੋ ਫ਼ਰੋਖ਼ਤ ਦਾ ਹਿਸਾਬ ਟਰੱਸਟ ਵੱਲੋਂ ਮੰਗਣ ਉੱਤੇ ਵਧਿਆ ਹੈ| ਚੀਮਾ ਨਿਵਾਸੀਆਂ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਨਾ ਹੋਣ ਕਾਰਨ ਜੈਵਿੰਦਰ ਸਿੰਘ ਅਤੇ ਉਨ੍ਹਾਂ ਦੇ ਕੁੱਝ ਸਾਥੀਆਂ ਵੱਲੋਂ ਗ਼ਲਤ ਢੰਗ ਨਾਲ ਪੇਸ਼ ਕਰ ਕੇ ਟਰੱਸਟ ਿਖ਼ਲਾਫ਼ ਭੜਕਾਇਆ ਜਾ ਰਿਹਾ ਹੈ|

ਬਾਬਾ ਇਕਬਾਲ ਸਿੰਘ ਨੇ ਦੱਸਿਆ ਕਿ ਅਕਾਲ ਅਕੈਡਮੀ ਚੀਮਾ ਅਤੇ ਗੁਰਦੁਆਰਾ ਜਨਮ ਅਸਥਾਨ ਉੱਤੇ ਚੱਲ ਰਹੀਆਂ ਸੇਵਾਵਾਂ ਉੱਤੇ ਟਰੱਸਟ ਵੱਲੋਂ ਕਰੀਬ 25 ਲੱਖ ਰੁਪਏ ਪ੍ਰਤੀ ਮਹੀਨਾ ਖਰਚਾ ਆਉਂਦਾ ਹੈ| ਦਿੱਲੀ ਦੇ ਕੁੱਝ ਵਪਾਰੀਆਂ ਦੇ ਨਿੱਜੀ ਹਿਤਾਂ ਲਈ ਟਰੱਸਟ ਦੇ ਪੈਸੇ ਦੀ ਵਰਤੋਂ ਦੇ ਉੱਠ ਰਹੇ ਸਵਾਲਾਂ ਦਾ ਖੰਡਨ ਕਰਦਿਆਂ ਉਨ੍ਹਾਂ ਕਿਹਾ ਕਿ ਟਰੱਸਟ ਦਾ ਇੱਕ ਇੱਕ ਪੈਸੇ ਦਾ ਆਡਿਟ ਹੁੰਦਾ ਹੈ ਜਿਸ ਕਾਰਨ ਟਰੱਸਟ ਦੇ ਪੈਸੇ ਦੁਰਵਰਤੋਂ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ| ਵਿਦੇਸ਼ ਵਿਚ ਟਰੱਸਟ ਨੂੰ ਭੇਜੀ ਜਾਂਦੀ ਸੇਵਾ ਰੂਪੀ ਮਾਇਆ ਸੰਬੰਧੀ ਦਸਦਿਆਂ ਉਨ੍ਹਾਂ ਕਿਹਾ ਕਿ ਇਹ ਰਾਸ਼ੀ ਕੇਂਦਰ ਸਰਕਾਰ ਵੱਲੋਂ ਪੂਰੀ ਜਾਂਚ ਹੋਣ ਉਪਰੰਤ ਹੀ ਟਰੱਸਟ ਦੇ ਖਾਤਿਆਂ ਵਿਚ ਤਬਦੀਲ ਹੁੰਦੀ ਹੈ|

ਅਕਾਲ ਅਕੈਡਮੀਆਂ ਨੂੰ ਜੈਵਿੰਦਰ ਸਿੰਘ ਦੇ ਰਸੂਖ਼ ਕਾਰਨ ਦਾਨ ਵਿਚ ਮਿਲੀਆਂ ਜ਼ਮੀਨਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਬਾਬਾ ਇਕਬਾਲ ਸਿੰਘ ਨੇ ਕਿਹਾ ਜੇਕਰ ਜੈਵਿੰਦਰ ਸਿੰਘ ਦੇ ਰਸੂਖ ਕਾਰਨ ਇਹ ਜ਼ਮੀਨਾਂ ਮਿਲੀਆਂ ਹਨ ਤਾਂ ਉਹ ਹੋਰ ਜ਼ਮੀਨਾਂ ਲੈ ਕੇ ਵਿੱਦਿਅਕ ਅਦਾਰੇ ਬਣਾ ਲੈਣ| ਅਕਾਲ ਅਕੈਡਮੀ ਚੀਮਾ ਦੀ ਜ਼ਮੀਨ ਬਾਬਤ ਉਨ੍ਹਾਂ ਕਿਹਾ ਕਿ ਇਹ ਜ਼ਮੀਨ ਜੈਵਿੰਦਰ ਸਿੰਘ ਦੀਆਂ ਸੇਵਾਵਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਟਰੱਸਟ ਵੱਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਲੀਜ਼ ਉੱਤੇ ਲਈ ਜਾ ਚੁੱਕੀ ਸੀ|

ਜੈਵਿੰਦਰ ਸਿੰਘ ਅਤੇ ਉਨ੍ਹਾਂ ਦੇ ਕੁੱਝ ਸਾਥੀਆਂ ਵੱਲੋਂ ਟਰੱਸਟ ਦੇ ਮੁਖੀ ਬਾਬਾ ਇਕਬਾਲ ਸਿੰਘ ਦੀ ਵਡੇਰੀ ਉਮਰ ਕਾਰਨ ਟਰੱਸਟ ਦਾ ਕੰਮ ਕਾਜ ਕੁੱਝ ਹੋਰ ਲੋਕਾਂ ਵੱਲੋਂ ਚਲਾਏ ਜਾਣ ਦੇ ਕੀਤੇ ਜਾ ਰਹੇ ਪ੍ਰਚਾਰ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਕਿਹਾ ਕਿ ਟਰੱਸਟ ਦਾ ਦਾਇਰਾ ਵੱਡਾ ਹੋਣ ਕਾਰਨ ਉਨ੍ਹਾਂ ਨਾਲ ਉੱਚ ਯੋਗਤਾਵਾਂ ਰੱਖਣ ਵਾਲੇ ਵਿਅਕਤੀ ਕੰਮ ਜ਼ਰੂਰ ਕਰ ਰਹੇ ਹਨ ਪਰ ਟਰੱਸਟ ਦਾ ਸਾਰਾ ਕੰਮ ਉਨ੍ਹਾਂ ਦੀ ਸਰਪ੍ਰਸਤੀ ਹੇਠ ਹੀ ਹੁੰਦਾ ਹੈ|

ਟਰੱਸਟ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਬਣਾਈ ਗਈ ਅਕਾਲ ਯੂਨੀਵਰਸਿਟੀ ਲਈ ਸਬੰਧੀ 121 ਕਰੋੜ ਰੁਪਏ ਦਾ ਕਰਜ਼ ਲਿਆ ਗਿਆ ਸੀ, ਜਿਸ ਦੀ 70 ਕਰੋੜ ਰੁਪਏ ਦੀ ਅਦਾਇਗੀ ਹਾਲੇ ਵੀ ਬਾਕੀ ਹੈ| ਉਨ੍ਹਾਂ ਕਿਹਾ ਕਿ ਟਰੱਸਟ ਦਾ ਮੁੱਖ ਮੰਤਵ ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਵੱਲੋਂ ਵਿੱਦਿਆ ਦੇ ਪ੍ਰਸਾਰ ਦੀ ਚਲਾਈ ਗਈ ਮੁਹਿੰਮ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕਰਨਾ ਹੈ|

ਉਨ੍ਹਾਂ ਨਾਲ ਅਜੀਤ ਉਪ ਦਫ਼ਤਰ ਵਿਖੇ ਪੁੱਜੇ ਸੇਵਾਦਾਰ ਜਗਜੀਤ ਸਿੰਘ ਕਾਕਾ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ, ਚਰਨਜੀਤ ਸਿੰਘ, ਗੁਰਮੀਤ ਸਿੰਘ, ਸੁਖਦੇਵ ਸਿੰਘ, ਜਗਜੀਤ ਸਿੰਘ ਗੋਗੀ ਅਤੇ ਬੀਬੀ ਚਰਨਜੀਤ ਕੌਰ ਨੇ ਕਿਹਾ ਕਿ ਦੇਸ਼ ਭਰ ਵਿਚ 130 ਅਕੈਡਮੀਆਂ, 2 ਯੂਨੀਵਰਸਿਟੀਆਂ ਅਤੇ ਹੋਰ ਵੱਖ ਵੱਖ ਸੇਵਾਵਾਂ ਨਿਭਾ ਰਹੇ ਕਲਗ਼ੀਧਰ ਟਰੱਸਟ ਦੇ ਮੁਖੀ ਬਾਬਾ ਇਕਬਾਲ ਸਿੰਘ ਸੰਬੰਧੀ ਜੈਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਵਰਤੀ ਜਾ ਰਹੀ ਭੱਦੀ ਸਬਦਾਵਲੀ ਅਤੇ ਲਗਾਏ ਜਾ ਰਹੇ ਦੋਸ਼ਾਂ ਦੀ ਨਿੰਦਾ ਕੀਤੀ|

~ beta.ajitjalandhar.com