ਸਿੱਖ ਇਤਿਹਾਸ: ਸਿੱਖੀ ਦਾ ਦਾਨ ਮੰਗਣ ਵਾਲਾ ਬਾਬਾ ਦਾਨ ਸਿੰਘ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦੀਨੇ ਕਾਂਗੜ ਵਿਚ ਪਿੱਛੇ ਆ ਰਹੀ ਸ਼ਾਹੀ ਫੌਜ ਦਾ ਟਾਕਰਾ ਕਰਨ ਲਈ ਤਿਆਰੀਆਂ ਕਰ ਰਹੇ ਸਨ ਤਾਂ ਅਬਲੂ ਤੇ ਮਹਿਮੇ ਕਿਆਂ ਦਾ ਪੋਤਾ-ਪੜੋਤਾ, ਮਹਿਮੇ ਸਰਜੇ ਦਾ ਵਸਨੀਕ, ਭਾਈ ਚੜ੍ਹਤ ਸਿੰਘ ਦਾ ਭਰਾ ਬਾਬਾ ਦਾਨ ਸਿੰਘ ਬਹੁਤ ਸਾਰੇ ਬਰਾੜ ਸਿੰਘਾਂ ਨੂੰ ਨਾਲ ਲੈ ਕੇ ਹਾਜ਼ਰ ਹੋਇਆ ਤੇ ਖਾਲਸਾ ਫੌਜ […]

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦੀਨੇ ਕਾਂਗੜ ਵਿਚ ਪਿੱਛੇ ਆ ਰਹੀ ਸ਼ਾਹੀ ਫੌਜ ਦਾ ਟਾਕਰਾ ਕਰਨ ਲਈ ਤਿਆਰੀਆਂ ਕਰ ਰਹੇ ਸਨ ਤਾਂ ਅਬਲੂ ਤੇ ਮਹਿਮੇ ਕਿਆਂ ਦਾ ਪੋਤਾ-ਪੜੋਤਾ, ਮਹਿਮੇ ਸਰਜੇ ਦਾ ਵਸਨੀਕ, ਭਾਈ ਚੜ੍ਹਤ ਸਿੰਘ ਦਾ ਭਰਾ ਬਾਬਾ ਦਾਨ ਸਿੰਘ ਬਹੁਤ ਸਾਰੇ ਬਰਾੜ ਸਿੰਘਾਂ ਨੂੰ ਨਾਲ ਲੈ ਕੇ ਹਾਜ਼ਰ ਹੋਇਆ ਤੇ ਖਾਲਸਾ ਫੌਜ ਵਿਚ ਸ਼ਾਮਿਲ ਹੋ ਗਿਆ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦ ਕੋਟਕਪੂਰਾ ਪਹੁੰਚੇ ਤਾਂ ਕਪੂਰੇ ਤੋਂ ਆਰਾਮ ਵਾਸਤੇ ਗੜ੍ਹੀ ਮੰਗੀ ਪਰ ਕਪੂਰੇ ਨੇ ਮੁਗਲਾਂ ਦੇ ਡਰ ਤੋਂ ਗੜ੍ਹੀ ਦੇਣ ਤੋਂ ਇਨਕਾਰ ਕਰ ਦਿੱਤਾ। ਕਪੂਰਾ ਗੁਰੂ-ਘਰ ਦਾ ਅਨਿੰਨ ਸੇਵਕ ਸੀ। ਅਨੰਦਪੁਰ ਸਾਹਿਬ ਵਿਖੇ ਵਧੀਆ ਨਸਲ ਦੇ ਘੋੜੇ ਤੇ ਸ਼ਸਤਰ, ਧਨ ਆਦਿ ਦੀ ਸੇਵਾ ਗੁਰੂ ਜੀ ਦੀ ਕਰਦਾ ਸੀ। ਚੌਧਰੀ ਕਪੂਰੇ ਨੇ ਗੁਰੂ ਜੀ ਦਾ ਹੁਕਮਨਾਮਾ ਪੜ੍ਹ ਕੇ ਆਪਣੇ ਘੋੜਸਵਾਰ ਬਾਬਾ ਦਾਨ ਸਿੰਘ ਵੱਲ ਭੇਜ ਦਿੱਤੇ। ਭਾਈ ਦਾਨ ਸਿੰਘ ਤੇ ਚੌਧਰੀ ਕਪੂਰੇ ਨੂੰ ਜਦ ਪਤਾ ਲੱਗਾ ਕਿ ਬਾਈਧਾਰ ਦੇ ਰਾਜੇ ਗੁਰੂ ਸਾਹਿਬ ਉੱਪਰ ਚੜ੍ਹਾਈ ਕਰਕੇ ਆ ਰਹੇ ਹਨ ਤਾਂ ਭਾਈ ਦਾਨ ਸਿੰਘ ਨੇ ਗੁਰੂ ਸਾਹਿਬ ਦੇ ਟਿਕਾਣੇ ਤੋਂ ਕੁਝ ਕਿਲੋਮੀਟਰ ਪਹਿਲਾਂ ਹੋ ਕੇ ਜ਼ਾਲਮਾਂ ਨਾਲ ਯੁੱਧ ਕੀਤਾ। ਮੁਕਤਸਰ ਦੀ ਜੰਗ ਵਿਚ ਬਰਾੜ, ਫੂਲ, ਮਾਨ, ਮਰਾੜ ਕੇ, ਭੁੱਲਰ ਆਦਿ ਨੇ ਬਹੁਤ ਬਹਾਦਰੀ ਦਿਖਾਈ ਅਤੇ ਉਪਰੋਕਤ ਜਾਤਾਂ ਦੇ ਲੋਕਾਂ ਵੱਲੋਂ ਮਿਲੇ ਸਹਿਯੋਗ ਸਦਕਾ ਹੀ ਗੁਰੂ ਜੀ ਨੂੰ ਇਸ ਜੰਗ (ਯੁੱਧ) ਵਿਚ ਫਤਹਿ ਹਾਸਲ ਹੋਈ।

ਬਾਬਾ ਦਾਨ ਸਿੰਘ ਦੇ ਚਾਰ ਸਪੁੱਤਰ ਸਨ ਅਤੇ ਉਨ੍ਹਾਂ ਨੇ ਆਪਣੇ ਪਿਤਾ ਦੇ ਨਾਂਅ ‘ਤੇ ਪਿੰਡ ਬੰਨ੍ਹਿਆ, ਜਿਸ ਨੂੰ ਪਿੰਡ ਦਾਨ ਸਿੰਘ ਵਾਲਾ ਕਹਿੰਦੇ ਹਨ ਅਤੇ ਆਪਣੇ ਬਾਬੇ ਦਾਨ ਸਿੰਘ ਦਾ ਬੁੱਤ ਬਣਾ ਕੇ ਪਿੰਡ ਵਿਚ ਵੀ ਲਾਇਆ ਹੋਇਆ ਹੈ। ਇਹ ਪਿੰਡ ਗੋਨਿਆਣਾ ਮੰਡੀ ਤੋਂ 8 ਕਿਲੋਮੀਟਰ ਹੈ। ਬਾਬਾ ਦਾਨ ਸਿੰਘ ਦੇ ਇਕ ਲੜਕੇ ਦਾ ਨਾਂਅ ਗੁਰਬਖਸ਼ ਸਿੰਘ ਸੀ। ਪਿੰਡ ਮਹਿਮਾ ਸਰਜਾ ਤੋਂ 4 ਕਿਲੋਮੀਟਰ ਦੂਰ ਬਾਬਾ ਦਾਨ ਸਿੰਘ ਦੇ ਨਾਂਅ ‘ਤੇ ਵਸਿਆ ਨਗਰ ਸਥਿਤ ਹੈ।

ਕਰਨੈਲ ਸਿੰਘ ਐਮ ਏ

Sikh Hails as Hero for setting an example of Honesty!

Setting an example of honesty and respecting Sikh values, Jasbir Singh who is manager of Glenwood Sikh Gurdwara, did the right thing when he returned excess cash to the bank. As per given info, Jasbir Singh and Gurdwara treasurer Jaspal Singh do a weekly deposit of the Golak money into the Gurdwara account. This week, […]

Setting an example of honesty and respecting Sikh values, Jasbir Singh who is manager of Glenwood Sikh Gurdwara, did the right thing when he returned excess cash to the bank.

As per given info, Jasbir Singh and Gurdwara treasurer Jaspal Singh do a weekly deposit of the Golak money into the Gurdwara account. This week, after they deposited the money and got the receipt from the bank, they found that mistakenly an excess cash of $4500 was still sitting with them.

In no time, Jasbir Singh went back to the bank and returned the money to the staff. The staff were really astonished with his honesty and said that they had heard about the honesty of Sikhs but now experienced it as well.

Source- SinghStation

ਦਸਤਾਰ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ 15 ਹਜ਼ਾਰ ਫੁੱਟ ਦੀ ਉਚਾਈ ਤੋਂ ਮਾਰੀ ਛਾਲ

ਨਿਊਜ਼ੀਲੈਂਡ ‘ਚ ਦਸਤਾਰਧਾਰੀ ਨੌਜਵਾਨ ਨੇ 15 ਹਜ਼ਾਰ ਫੁੱਟ ਦੀ ਉਚਾਈ ਤੋਂ ਮਾਰੀ ਛਾਲ ਜਲੰਧਰ, 19 ਅਕਤੂਬਰ (ਅਜੀਤ ਬਿਊਰੋ) – ਆਕਲੈਂਡ ਤੋਂ 300 ਕਿਲੋਮੀਟਰ ਦੂਰ ਸਕਾਈਟਾਪੋ ਤੋਂ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਤੋਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਗੱਤਕਾ ਅਖਾੜਾ ਦੇ ਨੌਜ਼ਵਾਨ ਸਤਵੰਤ ਸਿੰਘ ਸਿਆਣ ਵਲੋਂ ਸਕਾਈਡਾਇਵਰ ਰਾਹੀਂ 15000 ਫੁੱਟ ਤੋਂ ਛਾਲ ਮਾਰਨ ਦਾ ਰਿਕਾਰਡ ਬਣਾਇਆ […]

ਨਿਊਜ਼ੀਲੈਂਡ ‘ਚ ਦਸਤਾਰਧਾਰੀ ਨੌਜਵਾਨ ਨੇ 15 ਹਜ਼ਾਰ ਫੁੱਟ ਦੀ ਉਚਾਈ ਤੋਂ ਮਾਰੀ ਛਾਲ

ਜਲੰਧਰ, 19 ਅਕਤੂਬਰ (ਅਜੀਤ ਬਿਊਰੋ) – ਆਕਲੈਂਡ ਤੋਂ 300 ਕਿਲੋਮੀਟਰ ਦੂਰ ਸਕਾਈਟਾਪੋ ਤੋਂ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਤੋਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਗੱਤਕਾ ਅਖਾੜਾ ਦੇ ਨੌਜ਼ਵਾਨ ਸਤਵੰਤ ਸਿੰਘ ਸਿਆਣ ਵਲੋਂ ਸਕਾਈਡਾਇਵਰ ਰਾਹੀਂ 15000 ਫੁੱਟ ਤੋਂ ਛਾਲ ਮਾਰਨ ਦਾ ਰਿਕਾਰਡ ਬਣਾਇਆ ਹੈ. ਸਤਵੰਤ ਸਿੰਘ ਦਾ ਕਹਿਣਾ ਹੈ ਕਿ ਇਹ ਸਭ ਕੁੱਝ ਉਸ ਨੇ ਨੌਜਵਾਨਾਂ ‘ਚ ਦਸਤਾਰ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਕੀਤਾ ਹੈI ਛਾਲ ਮਾਰਨ ਤੋਂ ਪਹਿਲਾਂ ਸਕਾਈਡਾਇਵਰ ਦੇ ਵਰਕਰਾਂ ਵਲੋਂ ਉਸ ਨੂੰ ਰੱਖਿਆ ਲਈ ਪੱਗ ਉਤਾਰਨ ਲਈ ਕਿਹਾ ਗਿਆ ਸੀ ਪਰ ਉਸ ਨੇ ਕਿਹਾ ਕਿ ਉਹ ਇਹ ਸਭ ਕੁਝ ਦਸਤਾਰ ਦੀ ਖਾਤਿਰ ਹੀ ਕਰ ਰਿਹਾ ਹੈI ਸਤਵੰਤ ਸਿੰਘ ਵਲੋਂ ਛਾਲ ਮਾਰਨ ਤੋਂ ਪਹਿਲਾ ਪੂਰੀ ਤਰ੍ਹਾਂ ਤਿਆਰੀ ਕਰ ਲਈ ਸੀ. ਇਸ ਤੋਂ ਪਹਿਲਾਂ ਆਸਟ੍ਰੇਲੀਆ ‘ਚ ਵੀ ਇਕ ਸਿੱਖ ਨੌਜਵਾਨ ਨੇ 14000 ਫੁੱਟ ਤੋਂ ਛਾਲ ਮਾਰ ਕੇ ਰਿਕਾਰਡ ਬਣਾਇਆ ਸੀ. ਜ਼ਿਕਰਯੋਗ ਹੈ ਕਿ ਮਹਾਰਾਜਾ ਜੱਸਾ ਸਿੰਗ ਰਾਮਗੜੀਆ ਗੱਤਕਾ ਅਖਾੜਾ ਆਦਮਪੁਰ ਦੇ ਨੌਜਵਾਨਾਂ ਵਲੋਂ ਦਸਤਾਰ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ ਦਸਤਾਰ ਸਿਖਲਾਈ ਕੈਂਪ, ਦਸਤਾਰ ਮੁਕਾਬਲੇ ਅਤੇ ਦਸਤਾਰ ਮਾਰਚ ਵੀ ਕਰਵਾਏ ਜਾਂਦੇ ਹਨI