Retired Sikh Army officer and his family brutally assaulted in Bengaluru

Shocking Incident that has raised questions about cosmopolitan culture of Bengaluru. Retired Sikh Army officer and his family brutally assaulted in Bengaluru by their neighbors. There were racially slurs and allegedly called Pakistanis. After being living for more than a decade, they were threatened and asked to sell of their property to their neighbours and leave the city. Adding to the woes of the family, policemen who rushed to the spot allegedly called them ‘Pakistanis’.

ਮਿੰਨੀ ਨੈਸ਼ਨਲ ਫੈਨਸਿੰਗ ਮੁਕਾਬਲੇ ਵਿਚ ਅਕਾਲ ਅਕੈਡਮੀ ਦੇ ਬੱਚਿਆਂ ਨੇ ਜਿੱਤਿਆ ਸਿਲਵਰ ਮੈਡਲ

ਨਾਸਿਕ (ਮਹਾਰਾਸ਼ਟਰ) ਵਿਚ ਹੋਏ ਸਨ ਜਿੱਥੇ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਨੇ ਲਿਆ ਸੀ ਭਾਗ ਤਰਨ – ਤਾਰਨ, ਮਿਤੀ 29 ਜੁਲਾਈ 2017, ਬੀਤੇ ਦਿਨੀ ਮਿਤੀ 21 ਜੁਲਾਈ ਤੋਂ 23 ਜੁਲਾਈ 2017 ਤੱਕ ਨਾਸਿਕ (ਮਹਾਰਾਸ਼ਟਰ) ਵਿੱਚ ਅੱਠਵੀ ਮਿੰਨੀ ਨੈਸ਼ਨਲ ਫੈਨਸਿੰਗ ਮੁਕਾਬਲੇ ਜੋ ਕਿ ਮਹਾਰਾਸ਼ਟਰ ਫੈਨਸਿੰਗ ਐਸ਼ੋਸੀਏਸਨ, ਨਾਸਿਕ ਜਿਲ੍ਹਾ ਫੈਨਸਿੰਗ ਐਸ਼ੋਸੀਏਸਨ ਅਤੇ ਕੇ.ਡੀ. ਉਦੇਸ਼ ਮੰਡਲ ਵੱਲੋ ਆਪਸੀ ਸਹਿਯੋਗ […]

ਨਾਸਿਕ (ਮਹਾਰਾਸ਼ਟਰ) ਵਿਚ ਹੋਏ ਸਨ ਜਿੱਥੇ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਨੇ ਲਿਆ ਸੀ ਭਾਗ

ਤਰਨ – ਤਾਰਨ, ਮਿਤੀ 29 ਜੁਲਾਈ 2017, ਬੀਤੇ ਦਿਨੀ ਮਿਤੀ 21 ਜੁਲਾਈ ਤੋਂ 23 ਜੁਲਾਈ 2017 ਤੱਕ ਨਾਸਿਕ (ਮਹਾਰਾਸ਼ਟਰ) ਵਿੱਚ ਅੱਠਵੀ ਮਿੰਨੀ ਨੈਸ਼ਨਲ ਫੈਨਸਿੰਗ ਮੁਕਾਬਲੇ ਜੋ ਕਿ ਮਹਾਰਾਸ਼ਟਰ ਫੈਨਸਿੰਗ ਐਸ਼ੋਸੀਏਸਨ, ਨਾਸਿਕ ਜਿਲ੍ਹਾ ਫੈਨਸਿੰਗ ਐਸ਼ੋਸੀਏਸਨ ਅਤੇ ਕੇ.ਡੀ. ਉਦੇਸ਼ ਮੰਡਲ ਵੱਲੋ ਆਪਸੀ ਸਹਿਯੋਗ ਨਾਲ ਕਰਵਾਏ ਗਏ ਜਿਸ ਵਿਚ ਪੰਜਾਬ ਪ੍ਰਾਤ ਦੇ ਵੱਲੋਂ ਖੇਡਦਿਆਂ ਅਕਾਲ ਅਕੈਡਮੀ ਤੇਜਾ ਸਿੰਘ ਵਾਲਾ, ਪਿੰਡ ਕੋਟ ਜਸਪ ਤਤਰਨਤਾਰਨ ਦੀ ਹੋਣਹਾਰ ਵਿਦਿਆਰਥਣ ਗੋਵਿੰਦਨੂਰ ਕੌਰ ਸੁਪੁੱਤਰੀ ਜਸਵੰਤਸਿੰਘ ਤੇ ਸਰਬਜੀਤ ਕੌਰ ਵਸਨੀਕ ਕਾਜੀਕੋਟ ਤਰਨਤਾਰਨ ਨੇ ਕੋਚ ਸ਼੍ਰੀ ਮਤੀ ਅਮਨਦੀਪ ਕੌਰ ਦੀ ਅਗਵਾਈ ਵਿਚ ਪਿਛਲੇ ਸਾਲ ਦੀ ਤਰ੍ਹਾਂ ਹੀ ਬੇਹਤਰ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ ਇਸ ਸਾਲ ਵੀ ਸਿਲਵਰ ਮੈਡਲ ਜਿੱਤਕੇ ਆਪਣੇ ਮਾਤਾ-ਪਿਤਾ ਤੇ ਅਕਾਲ ਅਕੈਡਮੀ ਤੇਜਾ ਸਿੰਘ ਦਾ ਨਾਮ ਉੱਚਾ ਕੀਤਾ ਗੋਵਿੰਦਨੂਰ ਕੌਰ ਨੇ ਇਹ ਸਾਬਿਤ ਕਰ ਦਿੱਤਾ ਕਿ ਜੇ ਲੜਕੀਆਂ ਨੂੰ ਵੀ ਬੇਹਤਰ ਸਿਖਲਾਈ, ਗਿਆਨ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਉਹ ਵੀ ਲੜਕਿਆਂ ਤੋ ਵੀ ਕਿਤੇ ਅੱਗੇ ਦੀਆਂ ਪ੍ਰਾਪਤੀਆਂ ਕਰ ਸਕਦੀਆਂ ਹਨ ਉਸ ਦੇ ਮਾਤਾ-ਪਿਤਾ ਤੇ ਗੋਵਿੰਦਨੂਰ ਕੌਰ ਦੇ ਵਾਪਸ ਤਰਨ – ਤਾਰਨ ਪਹੁੰਚਣ ਤੇ ਪ੍ਰਿੰਸੀਪਲ ਸ਼੍ਰੀ ਮਤੀ ਸੰਦੀਪ ਕੌਰ, ਜਮਾਤ ਇੰਨਚਾਰਜ ਗੁਰਮੀਤਸਿੰਘ, ਐਡਮਿਨ ਸੁਮਨੇਸ਼ ਸ਼ਰਮਾ, ਸ਼੍ਰੀ ਮਤੀ ਰਣਜੀਤ ਕੌਰ ਤੇ ਸਮੂਹ ਸਟਾਫ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਸਾਹਿਬਾ ਨੇ ਗੋਵਿੰਦਨੂਰ ਕੌਰ ਤੇ ਉਸਦੇ ਮਾਤਾ ਪਿਤਾ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਉਸਦੇ ਮਾਤਾ ਪਿਤਾ ਵੀ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਸਨ। ਇਸੇ ਸਬੰਧ ਵਿਚ ਪ੍ਰਿੰਸੀਪਲ ਸਾਹਿਬਾ ਨੇ ਗੋਵਿੰਦਨੂਰ ਕੌਰ ਦੀ ਉਦਾਹਰਣ ਦਿੰਦਿਆਂ ਦੂਜੇ ਬੱਚਿਆ ਨੂੰ ਵੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਪ੍ਰਾਪਤੀਆਂ ਕਰਨ ਲਈ ਪ੍ਰੇਰਿਆ।
ਇਹ ਸਭ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਜੀ ਵਲੋਂ ਹਮੇਸ਼ਾ ਪੜਾਈ ਦੇ ਨਾਲ-ਨਾਲ ਬੱਚਿਆਂ ਦੀ ਬਹੁਪੱਖੀ ਕਲਾ ਤੇ ਖੇਡਾਂ ਨਾਲ ਬੱਚਿਆਂ ਨੂੰ ਜੋੜਨ ਦਾ ਹੀ ਇਕ ਨਮੂਨਾ ਹੈ। ਅਕਾਲ ਅਕੈਡਮੀ ਵਲੋਂ ਪੜਾਈ ਦੇ ਨਾਲ ਨਾਲ ਬੱਚਿਆਂ ਨੂੰ ਖੇਡ ਸਹੂਲਤਾਂ ਵੀ ਪਹਿਲ ਦੇ ਆਧਾਰ ਤੇ ਮਹੱਇਆ ਕਰਵਾਈਆਂ ਜਾਂਦੀਆਂ ਹਨ।ਇਸ ਮੌਕੇ ਤੇ ਪ੍ਰਿੰਸੀਪਲ ਸਾਹਿਬਾ, ਐਡਮਿਨ ਸੁਮਨੇਸ਼ ਸ਼ਰਮਾ, ਗੁਰਮੀਤ ਸਿੰਘ, ਰਣਜੀਤ ਕੌਰ, ਰਵਿੰਦਰ ਕੌਰ, ਗੁਰਸੇਵਕ ਸਿੰਘ, ਦਲਜੀਤ ਸਿੰਘ ਗੋਵਿੰਦਨੂਰ ਕੌਰ ਤੇ ਉਸਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ।

Ankit Hundal, #AkalAcademy Bharyal Lehri TOPS CA Exams with an All-India Rank of 108

ਦੇਸ਼ ਭਰ ਵਿਚੋਂ ਸੀ.ਏ. ਦੇ ਟੈਸਟ ਵਿਚ ਅਕਾਲ ਅਕੈਡਮੀ ਦੇ ਅੰਕਿਤ ਹੁੰਦਲ ਨੇ 108 ਵਾਂ ਸਥਾਨ ਪ੍ਰਾਪਤ ਕੀਤਾ ਪਿਛਲੇ ਦਿਨੀ ਅਕਾਲ ਅਕੈਡਮੀ ਭਰਿਆਲ ਲਾਹੜੀ ਵਿਦਿਆਰਥੀ ਅੰਕਿਤ ਹੁੰਦਲ ਨੇ ਦੇਸ਼ ਭਰ ਵਿਚੋਂ ਸੀ.ਏ. ਦੇ ਟੈਸਟ 108 ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਨਾਲ ਜਿੱਥੇ ਅਕਾਲ ਅਕੈਡਮੀ ਦਾ ਨਾਮ ਰੌਸ਼ਨ ਹੋਇਆ ਹੈ ਉੱਥੇ ਇਸ ਨਾਲ ਉਸ ਦੇ […]

ਦੇਸ਼ ਭਰ ਵਿਚੋਂ ਸੀ.ਏ. ਦੇ ਟੈਸਟ ਵਿਚ ਅਕਾਲ ਅਕੈਡਮੀ ਦੇ ਅੰਕਿਤ ਹੁੰਦਲ ਨੇ 108 ਵਾਂ ਸਥਾਨ ਪ੍ਰਾਪਤ ਕੀਤਾ

ਪਿਛਲੇ ਦਿਨੀ ਅਕਾਲ ਅਕੈਡਮੀ ਭਰਿਆਲ ਲਾਹੜੀ ਵਿਦਿਆਰਥੀ ਅੰਕਿਤ ਹੁੰਦਲ ਨੇ ਦੇਸ਼ ਭਰ ਵਿਚੋਂ ਸੀ.ਏ. ਦੇ ਟੈਸਟ 108 ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਨਾਲ ਜਿੱਥੇ ਅਕਾਲ ਅਕੈਡਮੀ ਦਾ ਨਾਮ ਰੌਸ਼ਨ ਹੋਇਆ ਹੈ ਉੱਥੇ ਇਸ ਨਾਲ ਉਸ ਦੇ ਪਰਿਵਾਰ ਤੇ ਅਧਿਆਪਕਾਂ,ਦੋਸਤਾਂ ਵਿਚ ਖੁਸ਼ੀ ਦੀ ਲਹਿਰ ਜਾਗ ਪਈ। ਅੰਕਿਤ ਹੁੰਦਲ ਦੇ ਪਿਤਾ ਪੰਜਾਬ ਪੁਲੀਸ ਵਿਚ ਇਕ ਸੀਨੀਅਰ ਸਹਾਇਕ ਕਲਰਕ ਵਜੋਂ ਕੰਮ ਕਰਦੇ ਹਨ। ਅੰਕਿਤ ਪੜਾਈ ਦੇ ਨਾਲ-ਨਾਲ ਹਾਕੀ ਖੇਡਣਾ ਵੀ ਪਸੰਦ ਕਰਦੇ ਹਨ ਪਰ ਜ਼ਿਆਦਾਤਰ ਸਮਾਂ ਉਹ ਪੜ੍ਹਨ ਵਿਚ ਮਗਨ ਰਹਿੰਦਾ ਹੈ। ਹੁਣ ਜਲੰਧਰ ਵਿਖੇ ਅਗਲੇਰੀ ਪ੍ਰੀਖਿਆ ਲਈ ਤਿਆਰੀ ਕਰ ਰਿਹਾ ਹੈ। ਉਹ ਇਕ ਮੱਧ ਵਰਗ ਪਰਿਵਾਰ ਨਾਲ ਸੰਬੰਧਿਤ ਹੋਣਹਾਰ ਵਿਦਿਆਰਥੀ ਤੇ ਅਧਿਆਪਕਾਂ ਦਾ ਹਰਮਨ ਪਿਆਰਾ ਵਿਦਿਆਰਥੀ ਹੈ।
ਅੰਕਿਤ ਦੇ ਭਾਵੇਂ ਸਾਰੇ ਅਧਿਆਪਕ ਹੀ ਹਰਮਨ ਪਿਆਰੇ ਹਨ ਪਰ ਸ਼੍ਰੀਮਤੀ ਰਾਮ ਬਾਲਾ ਹੈ (ਅਕਾਊਂਟ ਅਧਿਆਪਕ) ਉਸਦੇ ਹਰਮਨ ਪਿਆਰੇ ਹਨ ਜਿਨ੍ਹਾਂ ਕੋਲ ਉਹ ਤੀਜੀ ਸ਼੍ਰੇਣੀ ਤੋਂ ਅਕਾਲ ਅਕੈਡਮੀ ਵਿਚ ਪੜ੍ਹ ਰਿਹਾ ਹੈ।ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਜੀ ਨੇ ਇਸ ਖੁਸ਼ੀ ਦੇ ਮੌਕੇ ਤੇ ਜਿੱਥੇ ਇਸ ਹੋਣਹਾਰ ਵਿਦਿਆਰਥੀ ਨੂੰ ਵਧਾਈ ਦਿਤੀ ਉੱਥੇ ਉਨ੍ਹਾਂ ਕਿਹਾ ਕਿ ਅਕਾਲ ਅਕੈਡਮੀ ਅਜਿਹੇ ਵਿਦਿਆਰਥੀ ਦੀ ਬਹੁ ਪੱਖੀ ਕਲਾ ਨੂੰ ਨਿਖਾਰਨ ਲਈ ਵੱਚਨਬੱਧ ਹੈ।

Students of Akal International Youth Camp 2017 doing Rehraas Sahib!

Students of Akal International Youth Camp 2017 doing Rehraas Sahib! Children huddled up in a sacred space and reciting from the holy Sikh scriptures early in the morning isn’t a sight one sees every day. They follow the regular routine of doing Nitnem during Amrit Vella along with Rehraas Sahib in the evening! Kalgidhar Society […]

Students of Akal International Youth Camp 2017 doing Rehraas Sahib!

Children huddled up in a sacred space and reciting from the holy Sikh scriptures early in the morning isn’t a sight one sees every day.

They follow the regular routine of doing Nitnem during Amrit Vella along with Rehraas Sahib in the evening!

Kalgidhar Society has undertaken a huge task of bringing these young minds together & instilling Gursikhi into them.

The collective chorus of the young gathering has been sending waves of cheers down the parents’ hearts.

FIRST Ever Trilingual translation of Japji Sahib released in Ludhiana

A first-ever trilingual translation of Sri Guru Nanak Dev’s immortal hymns titled “Japuji Sahib A Prayer Book“ was released in Ludhiana on Saturday by Giani Gurbachan Singh, jathedar of the Akal Takht, and naib shahi imaam of Punjab, Mohammed Usman Rehmani. The book, which has English, Punjabi and Hindi translations of Japji Sahib, has been […]

A first-ever trilingual translation of Sri Guru Nanak Dev’s immortal hymns titled “Japuji Sahib A Prayer Book“ was released in Ludhiana on Saturday by Giani Gurbachan Singh, jathedar of the Akal Takht, and naib shahi imaam of Punjab, Mohammed Usman Rehmani.

The book, which has English, Punjabi and Hindi translations of Japji Sahib, has been written by industrialist Ranjodh Singh and published in association with Times Group Books the books division of The Times of India Group.
Giving more information about his book, Ranjodh Singh said, “Japji Sahib provides vast knowledge and wisdom, which is way deeper than hundreds of oceans combined together. Japji Sahib has a universal message for humanity on how to understand the divine creator and reach him in one’s lifetime.

My book translates the foremost hymns of Sri Guru Nanak Dev Ji his divine poetry of love and compassion for God in a simple and easy-toread format in three languages so that it is accessible to the masses and yet conveys its profound message to readers“ Speaking at the launch ceremony of the book, jathedar Giani Gurbachan Singh said, “This effort by Ranjodh Singh to translate the great Japji Sahib is highly appreciable and his book will prove instrumental in spreading the teachings of Shri Guru Nanak Dev Ji to a wider audience.

In fact, this initiative has opened a new chapter today and we will make efforts to translate Guruji’s Bani in at least 50 languages so that people from across the world benefit from it.“

ਜਲ੍ਹਿਆਂਵਾਲੇ ਬਾਗ ਵਿਚ ਮਾਰੇ ਗਏ ਬੇਕਸੂਰਾਂ ਦਾ ਬਦਲਾ ਲੈਣ ਵਾਲੇ ਇਨਕਲਾਬੀ ਸ਼ਹੀਦ ਊਧਮ ਸਿੰਘ ਨੂੰ ਸਿਜਦਾ ਸਹਿਣਸ਼ੀਲਤਾ ਤੇ ਲਿਆਤਕ ਦੇ ਪੁੰਜ ਸ਼ਹੀਦ ਊਧਮ ਸਿੰਘ ਜੀ ਸੁਨਾਮ

ਸ਼ਹੀਦ ਊਧਮ ਸਿੰਘ (26 ਦਸੰਬਰ 1899 – 31 ਜੁਲਾਈ 1940) ਦਾ ਨਾਂ ਭਾਰਤ ਦੇ ਚੋਟੀ ਦੇ ਰਾਸ਼ਟਰੀ ਸ਼ਹੀਦਾਂ ਵਿੱਚ ਸ਼ੁਮਾਰ ਹੁੰਦਾ ਹੈ। ਸ਼ਹੀਦ ਊਧਮ ਸਿੰਘ ਨੇ ਤਾਂ ਆਪਣਾ ਨਾਂ ਵੀ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ ਸੀ। ਉਸਨੇ ਇਹੀ ਨਾਂ ‘ਕਤਲ ਕੇਸ’ ਸਮੇਂ ਕਚਿਹਰੀ ਵਿੱਚ ਦੱਸਿਆ ਸੀ। ਸ਼ਹੀਦ ਊਧਮ ਸਿੰਘ ਦਾ ਜਨਮ ਜਿਲ੍ਹਾ ਸੰਗਰੂਰ ਦੇ ਸ਼ਹਿਰ […]

ਸ਼ਹੀਦ ਊਧਮ ਸਿੰਘ (26 ਦਸੰਬਰ 1899 – 31 ਜੁਲਾਈ 1940) ਦਾ ਨਾਂ ਭਾਰਤ ਦੇ ਚੋਟੀ ਦੇ ਰਾਸ਼ਟਰੀ ਸ਼ਹੀਦਾਂ ਵਿੱਚ ਸ਼ੁਮਾਰ ਹੁੰਦਾ ਹੈ। ਸ਼ਹੀਦ ਊਧਮ ਸਿੰਘ ਨੇ ਤਾਂ ਆਪਣਾ ਨਾਂ ਵੀ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ ਸੀ। ਉਸਨੇ ਇਹੀ ਨਾਂ ‘ਕਤਲ ਕੇਸ’ ਸਮੇਂ ਕਚਿਹਰੀ ਵਿੱਚ ਦੱਸਿਆ ਸੀ। ਸ਼ਹੀਦ ਊਧਮ ਸਿੰਘ ਦਾ ਜਨਮ ਜਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਵਿਖੇ ਹੋਇਆ। ਉਸ ਨੇ ਅੰਗਰੇਜ਼ੀ ਹਕੂਮਤ ਦੇ ਅਹਿਲਕਾਰ ਮਾਈਕਲ ਉਡਵਾਇਰ ਵੱਲੋਂ ਸੰਨ 1919 ਦੀ ਵਿਸਾਖੀ ਵਾਲੇ ਦਿਨ ਨਿਹੱਥੇ ਅਤੇ ਬੇਕਸੂਰ ਪੰਜਾਬੀਆਂ ਨੂੰ ਜਾਨੋਂ ਮਾਰ ਦੇਣ ਦੀ ਕਾਰਵਾਈ ਦਾ ਬਦਲਾ ਲੈਣ ਦੀ ਚਿੰਗਾਰੀ ਆਪਣੇ ਮਨ ਵਿੱਚੋਂ 20 ਸਾਲਾਂ ਤਕ ਬੁਝਣ ਨਹੀਂ ਦਿੱਤੀ। ਇੰਨਾ ਲੰਮਾ ਸਮਾਂ ਇਨਕਲਾਬੀ ਮਸ਼ਾਲ ਨੂੰ ਆਪਣੇ ਮਨ ਵਿੱਚ ਬਲਦਾ ਰੱਖਣਾ ਇੱਕ ਵਿਲੱਖਣ ਇਤਿਹਾਸਕ ਉਦਾਹਰਨ ਹੈ।

13 ਮਾਰਚ 1940 ਨੂੰ ਈਸਟ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ 10 ਲੰਡਨ ਵਿਖੇ ਮੀਟਿੰਗ ਹੋ ਰਹੀ ਸੀ, ਜਿੱਥੇ ਜਲ੍ਹਿਆਂਵਾਲੇ ਬਾਗ ਦੇ ਘਿਨੌਣੇ ਸਾਕੇ ਦਾ ਦੋਸ਼ੀ
ਮਾਈਕਲ ਉਡਵਾਇਰ ਬੁਲਾਰੇ ਵਜੋਂ ਭਾਸ਼ਣ ਦੇ ਰਿਹਾ ਸੀ। ਸ਼ਹੀਦ ਊਧਮ ਸਿੰਘ ਨੇ ਆਪਣੇ ਨਾਲ ਛੁਪਾ ਕੇ ਰੱਖੀ ਹੋਈ ਰਿਵਾਲਵਰ ਨਾਲ ਉਸ ਨੂੰ ਮਾਰ ਮੁਕਾਇਆ। ਸ਼ਹੀਦ ਊਧਮ ਸਿੰਘ ਵੱਲੋਂ
ਮਾਈਕਲ ਉਡਵਾਇਰ ਦੇ ਕੀਤੇ ਕਤਲ ਨੂੰ ਵਿਸ਼ਵ ਪੱਧਰ ਦੀਆਂ ਅਖ਼ਬਾਰਾਂ ਨੇ ਵੱਖ-ਵੱਖ ਅੰਦਾਜ਼ ਵਿੱਚ ਪ੍ਰਕਾਸ਼ਿਤ ਕੀਤਾ। ਲੰਡਨ ਤੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰ ‘ਦੀ ਟਾਈਮਜ਼ ਆਫ ਲੰਡਨ’ ਨੇ ਸ਼ਹੀਦ ਊਧਮ ਸਿੰਘ ਨੂੰ ‘ਆਜ਼ਾਦੀ ਦਾ ਲੜਾਕਾ’ ਅਤੇ ਉਸ ਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ। ਇਸ ਬਾਰੇ ਜਰਮਨ ਰੇਡੀਓ ਤੋਂ ਵਾਰ-ਵਾਰ ਇਹ ਨਸ਼ਰ ਹੁੰਦਾ ਰਿਹਾ, ‘‘ਹਾਥੀਆਂ ਦੀ ਤਰ੍ਹਾਂ ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਦੇ। ਉਹ ਵੀਹ ਸਾਲ ਤੋਂ ਲੰਮੇ ਵਕਫ਼ੇ ਬਾਅਦ ਵੀ ਉਨ੍ਹਾਂ ਨੂੰ ਮਾਰ ਮੁਕਾਉਂਦੇ ਹਨ।’’

ਸ਼ਹੀਦ ਊਧਮ ਸਿੰਘ ਧਰਮ ਨਿਰਪੱਖ ਅਤੇ ਅਗਾਂਹਵਧੂ ਸੋਚ ਦਾ ਮਾਲਕ ਸੀ। ਉਸ ਨੂੰ ਜਦੋਂ ਲੰਡਨ ਦੀ ਅਦਾਲਤ ਵੱਲੋਂ ਉਸ ਦੇ ਨਾਮ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਮ‘ ਮੁਹੰਮਦ ਸਿੰਘ ਆਜ਼ਾਦ’ ਦੱਸਿਆ। ਉਸ ਦਾ ਇਹ ਤਖੱਲਸ ਰੱਖਣਾ ਸਮੂਹ ਧਰਮਾਂ, ਜਾਤਾਂ, ਕਬੀਲਿਆਂ ਨੂੰ ਬਰਾਬਰ ਅਤੇ ਇੱਕੋ ਨਜ਼ਰੀਏ ਨਾਲ ਵੇਖਣ ਅਤੇ ਧਰਮ ਨਿਰਪੱਖਤਾ ਦਾ ਪ੍ਰਤੀਕ ਹੈ। ਪੁਰਾਤਨ ਇਤਿਹਾਸ ਵਿੱਚ ਕੰਬੋਜਾਂ ਨੂੰ ਬਤੌਰ ਜਾਂਬਾਜ਼, ਨਿਪੁੰਨ ਘੁੜ-ਸੈਨਾਨੀ, ਆਹਲਾ ਮਿਆਰ ਦੇ ਪਸ਼ੂ ਪਾਲਕ ਅਤੇ ਫੁੱਲਾਂ, ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਮਾਹਿਰ ਕਿਸਾਨ ਵਜੋਂ ਲਿਖਿਆ ਮਿਲਦਾ ਹੈ। ਇਹ ਲੋਕ ਭਾਵੇਂ ਬਹੁਤ ਸ਼ਾਂਤੀ-ਪਸੰਦ ਦੱਸੇ ਗਏ ਹਨ ਪਰ ਗਿਲਾਨੀ ਭਰੀ ਗੁਲਾਮੀ ਨਾਲ ਜ਼ਿੰਦਗੀ ਜਿਊਣ ਨਾਲੋਂ ਇਹ ਸੂਰਮਗਤੀ ਵਾਲੀ ਮੌਤ ਨੂੰ ਬਿਹਤਰ ਸਮਝਦੇ ਹਨ ਅਤੇ ਆਪਣੇ ਦੁਸ਼ਮਣ ਨੂੰ ਕਦੇ ਮੁਆਫ਼ ਨਾ ਕਰਨ ਵਾਲੇ ਮੰਨੇ ਗਏ ਹਨ। ਇਸ ਭਾਈਚਾਰੇ ’ਚੋਂ ਪੈਦਾ ਹੋਏ ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲੇ ਬਾਗ ਵਿੱਚ ਮੌਤ ਦੇ ਘਾਟ ਉਤਾਰੇ ਗਏ ਸੈਂਕੜੇ ਭਾਰਤੀ ਲੋਕਾਂ ਦੀ ਸ਼ਹੀਦੀ ਦਾ ਬਦਲਾ 20 ਸਾਲ ਦੇ ਲੰਮੇ ਅਰਸੇ ਬਾਅਦ ਲੈ ਕੇ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਇਆ। ਪਹਿਲੀ ਅਪਰੈਲ 1940 ਨੂੰ ਊਧਮ ਸਿੰਘ ਨੂੰ ਲੰਡਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਚਾਰ ਜੂਨ 1940 ਨੂੰ ਪੇਸ਼ੀ ਸਮੇਂ ਜਦੋਂ ਜੱਜ ਨੇ ਉਸ ਨੂੰ ਮਾਈਕਲ ਉਡਵਾਇਰ ਨੂੰ ਮਾਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ ਸੀ ਕਿ ਉਹ ਸਾਡਾ ਪੁਰਾਣਾ ਦੁਸ਼ਮਣ ਸੀ ਅਤੇ ਉਹ ਇਸ ਸਜ਼ਾ ਦਾ ਹੱਕਦਾਰ ਸੀ।

ਜੱਜ ਨੇ ਊਧਮ ਸਿੰਘ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। 31 ਜੁਲਾਈ 1940 ਨੂੰ ਭਾਰਤ ਦੇ ਇਸ ਮਹਾਨ ਸਪੂਤ ਨੂੰ ਪੈਟੋਨਵਿਲੇ ਜੇਲ੍ਹ ਲੰਡਨ ਵਿੱਚ ਫ਼ਾਂਸੀ ਦੇ ਦਿੱਤੀ ਗਈ ਅਤੇ ਉਸ
ਦੀ ਦੇਹ ਨੂੰ ਜੇਲ੍ਹ ਵਿੱਚ ਹੀ ਦਬਾ ਦਿੱਤਾ ਗਿਆ। ਸ਼ਹੀਦ ਊਧਮ ਸਿੰਘ ਦੀ ਸੂਰਮਗਤੀ ਵਾਲੀ ਦ੍ਰਿੜਤਾ ਇਸ ਗੱਲ ਤੋਂ ਹੋਰ ਵੀ ਪ੍ਰਮਾਣਿਤ ਹੁੰਦੀ ਹੈ ਕਿ ਉਹ ਮਾਈਕਲ ਉਡਵਾਇਰ ਦਾ ਕਤਲ ਕਰਨ ਮਗਰੋਂ ਆਪਣਾ ਜੁਰਮ ਕਬੂਲ ਕਰ ਕੇ ਖ਼ੁਦ ਨੂੰ ਕਾਨੂੰਨ ਦੇ ਹਵਾਲੇ ਕਰ ਦਿੰਦਾ ਹੈ। ਉਹ ਵਾਰਦਾਤ ਤੋਂ ਇੱਕਦਮ ਬਾਅਦ ਉਸ ਨੂੰ ਹਿਰਾਸਤ ਵਿੱਚ ਲੈਣ ਵਾਲੇ ਪੁਲੀਸ ਅਧਿਕਾਰੀਆਂ ਨੂੰ ਪੁੱਛਦਾ ਹੈ ਕਿ ਕੀ ਦੂਜਾ ਦੋਸ਼ੀ ਜੈਟਲੈਂਡ ਵੀ ਮਾਰਿਆ ਗਿਆ ਹੈ? ਉਹ ਵੀ ਮੌਤ ਦਾ ਹੱਕਦਾਰ ਸੀ। ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਉੱਤੇ ਜਿੱਥੇ ਸਾਰੇ ਦੇਸ਼ਵਾਸੀ ਮਾਣ ਮਹਿਸੂਸ ਕਰਦੇ ਹਨਆਪਣੇ ਸਪੂਤ ਦੀ ਵਿਲੱਖਣ ਸੂਰਮਗਤੀ ਭਰਪੂਰ ਕੁਰਬਾਨੀ ਸਦਕਾ ਖ਼ੁਦ ਨੂੰ ਵਿਸ਼ੇਸ਼ ਰੂਪ ਵਿੱਚ ਮਾਣਮੱਤਾ ਮਹਿਸੂਸ ਕਰਦਾ ਹੈ। ਸ਼ਹੀਦ ਊਧਮਸਿੰਘ ਦੀ ਕੁਰਬਾਨੀ ਸਦੀਆਂ ਤਕ ਭਾਰਤੀ ਲੋਕਾਂ ਨੂੰ ਦੇਸ਼ ਪਿਆਰ
ਅਤੇ ਦੇਸ਼ ਲਈ ਕੁਰਬਾਨ ਹੋਣ ਦੀ ਪ੍ਰੇਰਨਾ ਦਿੰਦੀ ਰਹੇਗੀ। ਤੇ ਸਾਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਜੀਵਨ ਤਬਦੀਲ ਕਰਨਾ ਹੀ ਉਨ੍ਹਾਂ ਦੀ ਕੁਰਬਾਨੀ ਉਤੇ ਮਾਣ ਹੋਵੇਗਾ।

ਸੰਤ ਬਾਬਾ ਇਕਬਾਲ ਸਿੰਘ ਜੀ ਦੇ ਅਸ਼ੀਰਵਾਦ ਸਦਕਾ ਆਰੰਭੀ ਮੁਹਿੰਮ ‘ਗੋ ਗਰੀਨ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਅਕਾਲ ਅਕੈਡਮੀ ਕਾਜਰੀ(ਉੱਤਰ ਪ੍ਰਦੇਸ਼) ਵਲੋਂ ਸਕੂਲ ਵਿਚ ਲਗਾਏ ਗਏ ਪੌਦੇ ਅਕਾਲ ਅਕੈਡਮੀ ਕਾਜਰੀ ਵਿੱਚ ਰੁੱਖ ਲਗਾਉਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਹ ਸਮਾਗਮ 19-7-19 ਨੂੰ ਸਵੇਰੇ 11:00 ਵਜੇ ਹੋਇਆ ਜਿਸ ਵਿਚ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।ਇਸ ਮੌਕੇ ਇਕ ਸਭਿਆਚਾਰਕ ਸਮਾਗਮ ਵੀ ਕੀਤਾ ਗਿਆ ਜਿਸ ਨੂੰ ਸਫਲ ਬਣਾਉਣ ਲਈ […]

ਅਕਾਲ ਅਕੈਡਮੀ ਕਾਜਰੀ(ਉੱਤਰ ਪ੍ਰਦੇਸ਼) ਵਲੋਂ ਸਕੂਲ ਵਿਚ ਲਗਾਏ ਗਏ ਪੌਦੇ

ਅਕਾਲ ਅਕੈਡਮੀ ਕਾਜਰੀ ਵਿੱਚ ਰੁੱਖ ਲਗਾਉਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਹ ਸਮਾਗਮ 19-7-19 ਨੂੰ ਸਵੇਰੇ 11:00 ਵਜੇ ਹੋਇਆ ਜਿਸ ਵਿਚ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।ਇਸ ਮੌਕੇ ਇਕ ਸਭਿਆਚਾਰਕ ਸਮਾਗਮ ਵੀ ਕੀਤਾ ਗਿਆ ਜਿਸ ਨੂੰ ਸਫਲ ਬਣਾਉਣ ਲਈ ਬੱਚਿਆਂ ਨੇ ਬਾਖੂਬੀ ਪੇਸ਼ਕਾਰੀਆਂ ਕੀਤੀਆਂ ਜਿਨ੍ਹਾਂ ਵਿਚ ਇਕ ਕੋਰਿਓਗ੍ਰਾਫੀ ਕੀਤੀ, “ਮਾਤ ਕਤੋ ਮੁਜੈ, ਦਾਰਦ ਹੋਤਾ ਹੈ।ਆਏ ਮਹਿਮਾਨਾਂ ਨੇ ਰੁੱਖਾਂ ਦੀ ਮਹੱਤਤਾ ਅਤੇ ਨਕਾਰਾਤਮਕ ਪ੍ਰਭਾਵ ਬਾਰੇ ਵਿਚਾਰ ਪੇਸ਼ ਕੀਤੇ ਅਤੇ ਦਰਖ਼ਤ ਨਾ ਕੱਟਣ ਲਈ ਪ੍ਰੇਰਿਤ ਕੀਤਾ।
ਸਕੂਲ ਵਿਚ ਰੁੱਖ ਲਗਾਉਣ ਅਤੇ ਵਿਦਿਆਰਥੀਆਂ ਦੁਆਰਾ ਵਾਤਾਵਰਣ ਦੀ ਸੁਰੱਖਿਆ ਲਈ ਜਾਗਰੂਕ ਕੀਤਾ ਗਿਆ।ਅਕਾਲ ਅਕੈਡਮੀ ਵਲੌਂ ਹਮੇਸ਼ਾ ਹੀ ਵਾਤਾਵਰਨ ਦੀ ਸ਼ੁਧਤਾ ਲਈ ਸਮੇਂ-ਸਮੇਂ ਤੇ ਉਪਰਾਲੇ ਕੀਤੇ ਜਾਂਦੇ ਹਨ ਇਸ ਵਾਰ ਵੀ ਕਲਗੀਧਰ ਟਰੱਸਟ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਜੀ ਦੇ ਅਸ਼ੀਰਵਾਦ ਸਦਕਾ ਅਕਾਲ ਅਕੈਡਮੀਆਂ ਵਿਚ ‘ਗੋ ਗਰੀਨ’ ਮੁਹਿੰਮ ਆਰੰਭੀ ਗਈ ਹੈ ਜਿਸ ਤਹਿਤ ਵੱਡੇ ਪੱਧਰ ਤੇ ਰੁੱਖ ਲਗਾਏ ਜਾ ਰਹੇ ਹਨ।